July 6, 2013 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਮ੍ਰਿਤਸਰ ਦਾ ਫਾਊਂਡੇਸ਼ਨ ਡੇਅ ਮਨਾਇਆ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਵਲੋਂ ਅੰਮ੍ਰਿਤਸਰ ਦਾ ਫਾਉਂਡੇਸ਼ਨ ਡੇਅ ਅੰਮ੍ਰਿਤਸਰ ਵਿਕਾਸ ਮੰਚ ਅਤੇ ਇਕੋ ਸਿੱਖ ਫਾਊਡੇਸ਼ਨ ਦੇ ਸਹਿਯੋਗ ਨਾਲ ਮਨਾਇਆ ਗਿਆ।ਇਸ ਮੌਕੇ `ਤੇ ਮੇਰਾ ਸ਼ਹਿਰ, ਮੇਰਾ ਮਾਣ ਅਤੇ ਮੇਰੀ ਜਿੰ਼ਮੇਵਾਰੀ ਵਿਸ਼ੇ `ਤੇ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਉਪ-ਕੁਲਪਤੀ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਕੀਤੀ।

          ਵਿਭਾਗ ਦੇ ਮੁਖੀ, ਡਾ. ਬਲਵਿੰਦਰ ਸਿੰਘ ਨੇ ਉਪ-ਕੁਲਪਤੀ ਅਤੇ ਹੋਰਨ੍ਹਾਂ ਮਹਿਮਾਨਾਂ ਨੂੰ ਜੀ-ਆਇਆਂ ਆਖਿਆ ਅਤੇ ਇਸ ਮੌਕੇ ਤੇ ਅੰਮ੍ਰਿਤਸਰ ਦੇ ਡੀ.ਸੀ.ਪੀ., ਡਾ. ਕੌਸਤੂਭ ਸ਼ਰਮਾ ਅਤੇ ਡਾਇਰੈਕਟਰ ਰਿਸਰਚ, ਡਾ. ਟੀ.ਐਸ. ਬੇਨੀਪਾਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਗੁਰੂ ਨਾਨਕ ਸਕੂਲ ਆਫ ਪਲਾਨਿੰਗ ਵਲੋਂ ਮਿਸ ਕਿਰਨ ਸੰਧੂ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

ਇਸ ਮੌਕੇ `ਤੇ ਐਸ.ਪੀ. ਅਰੋੜਾ ਵਲੋਂ ਅੰਮ੍ਰਿਤਸਰ ਦੇ ਹੈਰੀਟੇਜ਼ ਅਤੇ ਇਤਿਹਾਸ ਤੇ ਤਿਆਰ ਕੀਤੀ ਦਸਤਾਵੇਜ਼ੀ ਫਿਲਮ ਅੰਮ੍ਰਿਤਸਰ ਜਿਥੇ ਕਹਿੰਦੇ ਰੱਬ ਵਸਦਾ ਦਿਖਾਈ ਗਈ। ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਉਪ-ਕੁਲਪਤੀ, ਪ੍ਰੋਫੈਸਰ ਬਰਾੜ ਨੇ ਖੁਸ਼ੀ ਜਤਾਈ ਕਿ ਯੂਨੀਵਰਸਿਟੀ ਵਲੋਂ ਅੰਮ੍ਰਿਤਸਰ ਦਾ ਫਾਉੂਂਡੇਸ਼ਨ ਡੇਅ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂਆਂ ਪੀਰਾਂ ਦੀ ਧਰਤੀ ਅੰਮ੍ਰਿਤਸਰ ਸਾਰੀ ਦੁੂਨਿਆ ਨੂੰ ਸ਼ਾਂਤੀ ਦਾ ਸੰਦੇਸ਼ ਦਿੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਅੱਜ ਦੇ ਸਾਇੰਸ ਅਤੇ ਟੈਕਨਾਲੋਜੀ ਦੇ ਯੁਗ ਵਿਚ ਵੀ ਸਾਨੂੰ ਨਵੀਂ ਸੇਧ ਦਿੰਦਿਆਂ ਹਨ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਦੀ ਵਿਰਾਸਤ ਅਤੇ ਇਤਿਹਾਸ ਬਹੁਤ ਪੁਰਾਣਾ ਅਤੇ ਬੇਸ਼ਕੀਮਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿਚ ਵਿਸਤਾਰ ਸਹਿਤ ਦਸਤਾਵੇਜ਼ੀ ਫਿਲਮ ਬਨਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਵਲੋਂ ਅੰਮ੍ਰਿਤਸਰ ਸ਼ਹਿਰ `ਤੇ ਇਕ ਕਿਤਾਬ ਲਿਖੇ ਜਾਣ ਦੀ ਵੀ ਲੋੜ ਹੈ, ਜਿਸ ਲਈ ਹਰ ਤਰ੍ਹਾਂ ਦੀ ਵਿਤੀ ਸਹਾਇਤਾ ਯੂਨੀਵਰਸਿਟੀ ਵਲੋਂ ਪ੍ਰਦਾਨ ਕੀਤੀ ਜਾਵੇਗੀ।

ਉਪ-ਕੁਲਪਤੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਲਿਆਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਲਈ ਖੋਜ ਕਾਰਜਾਂ ਤੇ ਜ਼ੋਰ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਵਲੋਂ ਵੱਧ-ਵੱਧ ਵਿਦਿਆਰਥੀਆਂ ਨੂੰ ਪੀ.ਐਚ.ਡੀ. ਕਰਵਾਈ ਜਾ ਰਹੀ ਹੈ। ਜਿਸ ਲਈ ਯੂ.ਜੀ. ਸੀ. ਵਲੋਂ 65 ਕਰੋੜ ਦੀ ਗ੍ਰਾਂਟ ਮੁੱਹਈਆਂ ਕਰਵਾਈ ਗਈ ਹੈ। ਇਸ ਤੋਂ ਇਲਾਵਾ, ਵੱਖ-ਵੱਖ ਕੋਰਸਾਂ ਵਿਚ ਦਾਖਲੇ ਲਈ ਉਚ ਪੱਧਰੀ ਮੈਰਿਟ ਦੇ ਆਧਾਰ ਤੇ ਦਾਖਲਾ ਦਿੱਤਾ ਜਾ ਰਿਹਾ ਹੈ, ਤਾਂ ਕਿ ਯੂਨੀਵਰਸਿਟੀ ਵਿਚ ਕੁਆਲਿਟੀ ਐਜੂਕੇਸ਼ਨ ਦਿੱਤੀ ਜਾ ਸਕੇ।

ਇਸ ਮੌਕੇ ਤੇ ਡਾ. ਬਲਵਿੰਦਰ ਸਿੰਘ ਨੇ ਮੇਰਾ ਸ਼ਹਿਰ, ਮੇਰਾ ਮਾਣ ਅਤੇ ਮੇਰੀ ਜਿੰ਼ਮੇਵਾਰੀ ਵਿਸ਼ੇ ਤੇ ਪ੍ਰਸਤੁਤੀ ਦਿੱਤੀ। ਇਸੇ ਤਰ੍ਹਾਂ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਇੰਜੀ. ਦਲਜੀਤ ਸਿੰਘ ਕੋਹਲੀ ਨੇ ਅੰਮ੍ਰਿਤਸਰ ਦੇ ਪਾਣੀ ਪ੍ਰਤੀ ਸਾੜੀ ਜਿੰ਼ਮੇਵਾਰੀ ਵਿਸ਼ੇ ਤੇ ਆਪਣੇ ਵਿਚਾਰ ਰਖੇ। ਵਿਭਾਗ ਦੇ ਪ੍ਰੋਫੈਸਰ, ਡਾ. ਬੀ.ਐਸ. ਸੇਖੋਂ ਨੇ ਆਪਣੇ ਵਿਚਾਰ ਪੇਸ਼ ਕੀਤੇ।

 

Translate »