August 6, 2013 admin

ਜਲ੍ਹਿਆਂਵਾਲਾ ਬਾਗ਼(ਅੰਮਿ੍ਤਸਰ) ਵਿਚ ਸ਼ਹੀਦ ਊਧਮ ਸਿੰਘ ਮਿਊਜ਼ੀਅਮ ਬਨਾਉਣ ਦੀ ਮੰਗ

ਸ਼ਹੀਦ ਊਧਮ ਸਿੰਘ ਸਭਾ ਆਫ਼ ਨਿਊ ਯਾਰਕ ਦੇ ਪ੍ਰਧਾਨ  ਜਸਵੰਤ ਸਿੰਘ ਜੱਸਾ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲ੍ਹਿਆਂਵਾਲਾ ਬਾਗ਼(ਅੰਮਿ੍ਰਤਸਰ) ਵਿਚ ਸ਼ਹੀਦ ਊਧਮ ਸਿੰਘ ਮਿਊਜ਼ੀਅਮ ਬਣਾਇਆ ਜਾਵੇ ਤਾਂ ਜੋ ਇਸ ਸ਼ਹੀਦੀ ਸਮਾਰਕ ਵਿਚ ਆਉਂਦੇ ਸੈਲਾਨੀਆਂ ਨੂੰ ਇਹ ਜਾਣਕਾਰੀ ਮਿਲ ਸਕੇ ਕਿ ਕਿਵੇਂ ਸ਼ਹੀਦ ਊਧਮ ਸਿੰਘ ਨੇ ਸੱਤ ਸਮੰਦਰੋਂ ਪਾਰ ਬੇ-ਦੋਸ਼ਿਆਂ ਦੇ ਕਤਲੇਆਮ ਲਈ ਜ਼ੁੰਮੇਵਾਰ ਉਸ ਸਮੇਂ ਦੇ ਪੰਜਾਬ ਦੇ ਗਵਰਨਰ ਜਨਰਲ, ਸਰ ਮਾਈਕਲ ਓਡਵਾਇਰ, ਨੂੰ ਉਸ ਦੇ ਘਰ ਲੰਡਨ ਜਾ ਕੇ ਇਕ ਸਮਾਗਮ ਵਿਚ 13 ਮਾਰਚ 1940 ਨੂੰ ਜਾਨੋਂ ਮਾਰ ਮੁਕਾਇਆ ਤੇ ਇਸ ਦਾ ਬਦਲਾ ਲੈ ਕੇ ਸਿੱਖ ਇਤਿਹਾਸ ਨੂੰ ਮੁੜ ਦੁਹਰਾਇਆ।ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊ ਯਾਰਕ ਵਿਚ ਸਭਾ ਵਲੋਂ ਮਨਾਏ ਸ਼ਹੀਦ ਊਧਮ ਸਿੰਘ ਦੇ 74 ਵੇਂ ਸ਼ਹੀਦੀ ਦਿਹਾੜੇ ਸਮੇਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਇਕ ਨਿਵੇਕਲੀ ਕਿਸਮ ਦੀ ਹੈ ਜਿਸ ਤੋਂ ਅਜੋਕੀ ਪੀੜੀ ਨੂੰ ਸੇਧ ਲੈਣ ਦੀ ਲੋੜ ਹੈ।

ਅੰਮਿ੍ਤਸਰ ਤੋਂ ਪ੍ਰਕਾਸ਼ਿਤ ਮਾਸਕ ਪੱਤਿ੍ਰਕਾ ‘ਅੰਮਿ੍ਤਸਰ ਪੋਸਟ’ ਦੇ ਸੰਪਾਦਕ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸ਼ਹੀਦ ਊਧਮ ਸਿੰਘ ਵਲੋਂ ਓਡਵਾਇਰ ਨੂੰ ਮਾਰਨ ਲਈ ਜੋ ਘਾਲਣਾਵਾਂ 21 ਸਾਲ ਘਾਲੀਆਂ, ਉਨ੍ਹਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ।ਸ਼ਹੀਦ ਊਧਮ ਸਿੰਘ ਨੇ ਅਫ਼ਰੀਕਾ, ਅਮਰੀਕਾ, ਅਫ਼ਗਾਨਸਤਾਨ, ਯੂਰਪ ਤੇ ਇੰਗਲੈਂਡ ਦਾ ਸਫ਼ਰ ਕੀਤਾ। ਅਮਰੀਕਾ ਜਾ ਕੇ ਗ਼ਦਰ ਪਾਰਟੀ ਲਈ ਕੰਮ ਕੀਤਾ।ਸੁਭਾਸ਼ ਚੰਦਰ ਬੋਸ ਤੇ ਸ਼ਹੀਦ ਭਗਤ ਸਿੰਘ ,ਬੱਬਰ ਅਕਾਲੀਆਂ,ਡਾ. ਕਿਚਲੂ ਵਰਗੇ ਪ੍ਰਸਿੱਧ ਕਾਂਗਰਸੀ ਦੇਸ਼ ਭਗਤਾਂ ਨਾਲ ਨਿੱਜੀ ਸਬੰਧ ਬਣਾਏ। ਉਨ੍ਹਾਂ ਦੀ ਮੁਕੰਮਲ ਜੀਵਨੀ ਅਜੇ ਸਾਹਮਣੇ ਆਉਣੀ ਹੈ।

ਡਾ. ਗੁਮਟਾਲਾ ਨੇ ਇਸ ਗਲ ‘ਤੇ ਜੋਰ ਦਿੱਤਾ ਕਿ ਭਾਰਤੀਆਂ ਨੇ ਅਜੇ ਅਮਰੀਕਾ,ਕੈਨੇਡਾ, ਇੰਗਲੈਂਡ ਵਰਗੀ ਆਜ਼ਾਦੀ ਪ੍ਰਾਪਤ ਕਰਨੀ ਹੈ, ਜਿਨ੍ਹਾਂ ਲਈ ਸ਼ਹੀਦ ਊਧਮ ਸਿੰਘ ਤੇ ਗ਼ਦਰੀ ਬਾਬਿਆਂ ,ਆਜ਼ਾਦ ਹਿੰਦ ਫ਼ੌਜ ਤੇ ਹੋਰਨਾਂ ਨੇ ਆਪਣੀਆਂ ਜਾਨਾਂ ਵਾਰੀਆਂ।ਭਾਰਤ ਵਿਚ ਅਜੇ ਵੀ 1872 ਦਾ ਅੰਗ਼ਰੇਜਾਂ ਦਾ ਬਣਾਇਆ ਪੁਲੀਸ ਕਾਨੂੰਨ ਲਾਗੂ ਹੈ।ਭਾਰਤੀ ਸਵਿਧਾਨ ਵਿਚ ਅਜੋਕੇ ਹਾਲਾਤ ਨੂੰ ਮੁਖ ਰਖ ਕੇ ਲੋੜੀਦੀਆਂ ਸੋਧਾਂ ਕਰਨ ਦੀ ਲੋੜ ਹੈ।ਰਿਸ਼ਵਤਖ਼ੋਰੀ ਤੇ ਡੰਡਾ ਪੁਲੀਸ ਤੋਂ ਭਾਰਤੀਆਂ ਨੂੰ ਮੁਕਤ ਕਰਵਾ ਕੇ ਇੰਗਲੈਂਡ ,ਕੈਨਡਾ ਵਾਂਗ ਸਭ ਨੂੰ ਮੁਫ਼ੳਮਪ;ਤ ਮਿਆਰੀ ਸਿਹਤ ਤੇ ਸਿਖਿਆ ਸੇਵਾਵਾਂ ਦੇਣ ਦੀ ਲੋੜ ਹੈ।ਰੁਜ਼ਗਾਰ ਦੀ ਗਰੰਟੀ ਵੀ ਹੋਣੀ ਚਾਹੀਦੀ ਹੈ ।

ਸਭਾ ਦੇ ਚੇਅਰਮੈਨ  ਸਵਿੰਦਰ ਸਿੰਘ ਜੋਸਨ ਨੇ ਸ਼ਹੀਦ ਊਧਮ ਸਿੰਘ ਦੇ ਰਾਜਨੀਤਕ ਪੱਖ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਆਪਣਾ ਨਾਂ ਰਾਮ ਮੁਹੰਮਦ ਸਿੰਘ ਆਜ਼ਾਦ ਰਖਣ ਦਾ ਇਕ ਵਿਸ਼ੇਸ਼ ਮੰਤਵ ਸੀ ਕਿ ਭਾਰਤ ਵਿਚ ਭਾਵੇਂ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ, ਪਰ ਉਹ ਤਾਂ ਹੀ ਆਜ਼ਾਦੀ ਪ੍ਰਾਪਤ ਕਰ ਸਕਦੇ ਹਨ ਜੇ ਉਹ ਸਾਰੇ ਇਕੱਠੇ ਹੋ ਕੇ ਸੰਘਰਸ਼ ਕਰਨਗੇ।

ਡਾ.ਸਤਨਾਮ ਸਿੰਘ ਧਾਮੀ ਨੇ ਕਿਹਾ ਕਿ ਭਾਰਤ ਵਿਚ ਇਹੋ ਹੀ ਪੜ੍ਹਾਇਆ ਜਾ ਰਿਹਾ ਹੈ ਕਿ ਮਹਾਤਮਾ ਗਾਂਧੀ ਨੇ ਪੁਰ-ਅਮਨ ਤਰੀਕੇ ਨਾਲ ਦੇਸ਼ ਨੂੰ ਆਜ਼ਾਦ ਕਰਵਾਇਆ। ਇਹ ਸ਼ਹੀਦ ਊਧਮ ਸਿੰਘ, ਬਾਬਾ ਰਾਮ ਸਿੰਘ, ਗ਼ਦਰੀ ਬਾਬਿਆਂ , ਬਬਰ ਅਕਾਲੀਆਂ , ਆਜ਼ਾਦ ਹਿੰਦ ਫ਼ੌਜ ਤੇ ਹੋਰ ਦੇਸ਼ ਭਗਤਾਂ ਨਾਲ ਬੇ-ਇਨਸਾਫ਼ੀ ਹੈ ।ਇਸ ਲਈ ਸਕੂਲਾਂ ,ਕਾਲਜਾਂ ਦੇ ਸਲੇਬਸ ਵਿਚ ਇਨ੍ਹਾਂ ਸ਼ਹੀਦਾਂ ਦੀਆਂ ਜੀਵਨੀਆਂ ਨੂੰ ਵੀ ਸ਼ਾਮਲ ਕਰਨ ਤੋਂ ਇਲਾਵਾਂ ਇਨ੍ਹਾਂ ਸਾਰੇ ਸ਼ਹੀਦਾਂ ਦੀਆਂ ਢੁਕਵੀਆਂ ਯਾਦਗਾਰਾਂ ਵੀ ਬਣਨੀਆਂ ਚਾਹੀਦੀਆਂ ਹਨ।

ਇਸ ਮੌਕੇ ‘ਤੇ ਬਦੋਵਾਲ ਦੀਆਂ ਬੀਬੀਆਂ ਦੇ ਢਾਡੀ ਜਥੇ ਨੇ ਸ਼ਹੀਦ ਊਧਮ ਸਿੰਘ ਦੀਆਂ ਵਾਰਾਂ ਦਾ ਗਾਇਨ ਕੀਤਾ। ਡਾ. ਚਰਨਜੀਤ ਸਿੰਘ ਗੁਮਟਾਲਾ ਨੂੰ ਸਨਮਾਨਤ ਕੀਤਾ ਗਿਆ।

ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਉਪਰੰਤ ਭਾਈ ਗੁਰਤਾਰ ਸਿੰਘ(ਹੁਸ਼ਿਆਰਪੁਰ ਵਾਲੇ) ਅਤੇ ਹਜ਼ੂਰੀ ਰਾਗ਼ੀ ਭਾਈ ਜਗਜੀਤ ਸਿੰਘ ਦੇ ਜਥਿਆਂ ਨੇ ਅਲਾਹੀ ਬਾਣੀ ਦਾ ਮਨੋਹਰ ਕੀਰਤਨ ਕੀਤਾ।ਕਥਾ ਵਾਚਕ ਗ਼ਿਆਨੀ ਅਮੋਲਕ ਸਿੰਘ ਅਤੇ ਭਾਈ ਮਲਕੀਤ ਸਿੰਘ ਕਰਨਾਲ ਵਾਲਿਆਂ ਨੇ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਨੇ ਅਰਦਾਸ ਕੀਤੀ ਤੇ ਹੁਕਮਨਾਮੇ ਦੀ ਵਿਆਖਿਆ ਕੀਤੀ।ਧੰਨਵਾਦ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਜੱਸਾ ਨੇ ਕੀਤਾ।ਫ਼ੋਟੋਗ਼ਰਾਫ਼ੀ ਦੀ ਸੇਵਾ ਠਾਕੁਰ ਸਟੂਡੀਓ ਨਿਊ ਯਾਰਕ ਨੇ ਕੀਤੀ।

ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਗੁਰਦੁਆਰੇ ਦੇ ਪ੍ਰਧਾਨ ਗੁਰਦੇਵ ਸਿੰਘ ਕੰਗ,ਜਨਰਲ ਸਕੱਤਰ ਕੁਲਦੀਪ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਅਵਤਾਰ ਸਿੰਘ ਪੰਨੂੰ , ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਬੋਪਾਰਾਇ , ਗੁਰਦੀਪ ਸਿੰਘ ਥਿੰਦ (ਫ਼ਿਲੌਰ) ਭਜਨ ਸਿੰਘ ਜੰਮੂ ,ਸ਼ਹੀਦ ਊਧਮ ਸਿੰਘ ਸਭਾ ਦੇ ਆਹੁਦੇਦਾਰ ਤੇ ਮੈਂਬਰ ਜਿਨ੍ਹਾਂ ਵਿਚ ਜਗੀਰ ਸਿੰਘ,ਰਾਜਿੰਦਰ ਸਿੰਘ,ਪ੍ਰਮਜੀਤ ਸਿੰਘ ਜੋਸਨ,ਬਹਾਦਰ ਸਿੰਘ,ਬਲਬੀਰ ਸਿੰਘ,ਨਵਜੋਤ ਸਿੰਘ ਪੈਨਸਲਵੇਨੀਆ ਆਦਿ ਸ਼ਾਮਲ ਹਨ, ਹਾਜ਼ਰ ਸਨ।ਇਸ ਮੌਕੇ ‘ਤੇ ਛਬੀਲ ਲਾਈ ਗਈ,ਜਿਸ ਦੀ ਸੇਵਾ ਸ.ਅਮਨਦੀਪ ਸਿੰਘ, ਬਹਾਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਕੀਤੀ।ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ।

Translate »