੍ਹ ਜੇਲ੍ਹਾਂ ਵਿੱਚ ਨਸ਼ੇ ਜਾਣ ਤੋਂ ਰੋਕਣ ਲਈ ਜੇਲ੍ਹਾਂ ਦੇ ਆਲੇ-ਦੁਆਲੇ ਦੀ ਸੁਰੱਖਿਆ ਮਜ਼ਬੂਤ ਕਰਨ ਵਾਸਤੇ ਦੋ ਆਈ.ਜੀ. ਅਤੇ 700 ਤੋਂ 800 ਪੁਲਿਸ ਮੁਲਾਜ਼ਮ ਤੈਨਾਤ ਹੋਣਗੇ
੍ਹ ਮੁੱਖ ਮੰਤਰੀ ਵੱਲੋਂ ਸਾਰੇ ਕੈਦੀਆਂ ਦੀ ਸਿਹਤ ਦੀ ਜਾਂਚ ਦੇ ਹੁਕਮ
੍ਹ ਨਸ਼ਿਆਂ ਬਾਰੇ ਕੈਦੀਆਂ ਦੀ ਕੌਂਸਲਿੰਗ ਲਈ ਸਾਰੀਆਂ ਜੇਲ੍ਹਾਂ ਦੇ ਨਸ਼ਾ ਛੁਡਾਊ ਕੇਂਦਰਾਂ ‘ਚ ਮਨੋ-ਚਕਿਤਸਕ ਤੈਨਾਤ ਹੋਣਗੇ
ਚੰਡੀਗੜ੍ਹ, 17 ਅਗਸਤ:
ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕੈਦੀਆਂ ਨੂੰ ਨਸ਼ਿਆਂ ਤੋਂ ਲਾਂਭੇ ਕਰਨ, ਨਸ਼ਿਆਂ ਦੀ ਆਦਤ ਛੁਡਾਉਣ ਅਤੇ ਉਨ੍ਹਾਂ ਦੇ ਢੁਕਵੇਂ ਇਲਾਜ ਨੂੰ ਯਕੀਨੀ ਬਣਾਉਣ ਵਾਸਤੇ ਰਾਜ ਭਰ ਦੀਆਂ 8 ਕੇਂਦਰੀ ਜੇਲ੍ਹਾਂ ਵਿੱਚ ਨਸ਼ਾ-ਛੁਡਾਊ ਕੇਂਦਰ (ਡੀ.ਡੀ.ਸੀ.) ਨੂੰ ਮਜ਼ਬੂਤ ਕਰਨ ਲਈ ਕੈਂਸਰ ਅਤੇ ਨਸ਼ਾ ਛੁਡਾਊ ਇਲਾਜ ਦੇ ਫੰਡਾਂ ਵਿੱਚੋਂ 2.50 ਕਰੋੜ ਰੁਪਏ ਖਰਚਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਰਾਜ ਦੀਆਂ ਸਾਰੀਆਂ ਕੇਂਦਰੀ ਜੇਲ੍ਹਾਂ ਵਿੱਚ ਮੌਜੂਦਾ ਨਸ਼ਾ ਛੁਡਾਊ ਕੇਂਦਰਾਂ ਦੇ ਆਧੁਨਿਕੀਕਰਨ ਬਾਰੇ ਪੁਲਿਸ, ਜੇਲ੍ਹ ਅਤੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਉਚ ਪੱਧਰੀ ਮੀਟਿੰਗ ਦੀ ਅੱਜ ਸਵੇਰੇ ਪੰਜਾਬ ਭਵਨ ਵਿਖੇ ਪ੍ਰਧਾਨਗੀ ਕਰਦੇ ਹੋਏ ਸ. ਬਾਦਲ ਨੇ ਕੈਦੀਆਂ ਵਿੱਚ ਨਸ਼ਿਆਂ ਦੀ ਲਾਹਨਤ ਨਾਲ ਨਿਪਟਣ ਲਈ ਸਾਰੇ ਢੁਕਵੇਂ ਢੰਗ ਤਰੀਕੇ ਵਰਤਣ ਲਈ ਆਖਿਆ ਅਤੇ ਇਸ ਰੂਪ ਰੇਖਾ ਨੂੰ ਤਿੰਨ ਮਹੀਨਿਆਂ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਪੀ.ਜੀ.ਆਈ. ਐਮ.ਈ.ਆਰ. ਚੰਡੀਗੜ੍ਹ ਦੇ ਮਨੋ-ਚਕਿਤਸਾ ਵਿਭਾਗ ਦੇ ਪ੍ਰੋਫ਼ੈਸਰ ਅਤੇ ਮੁਖੀ ਡਾ. ਅਜੀਤ ਅਵਸਥੀ ਵੱਲੋਂ ਜੇਲ੍ਹਾਂ ਵਿੱਚ ਸਿਹਤ ਸਬੰਧੀ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਦਿੱਤੇ ਗਏ ਸੁਝਾਵਾਂ ਦੀ ਪ੍ਰਸੰਸਾ ਕਰਦੇ ਹੋਏ ਮੁੱਖ ਮੰਤਰੀ ਨੇ ਇਨ੍ਹਾਂ ਸਿਫਾਰਸ਼ਾਂ ਨੂੰ ਅਸਲੀ ਭਾਵਨਾ ਅਨੁਸਾਰ ਲਾਗੂ ਕਰਨ ਵਾਸਤੇ ਅਧਿਕਾਰੀਆਂ ਨੂੰ ਆਖਿਆ ਤਾਂ ਜੋ ਕੇਂਦਰੀ ਜੇਲ੍ਹਾਂ ਦੇ ਮੌਜੂਦਾ ਨਸ਼ਾ ਛੁਡਾਊ ਕੇਂਦਰਾਂ ਦੀ ਪੂਰੀ ਤਰ੍ਹਾਂ ਪੁਨਰ ਸੁਰਜੀਤੀ ਨੂੰ ਯਕੀਨੀ ਬਣਾਇਆ ਜਾ ਸਕੇ। ਏ.ਡੀ.ਜੀ.ਪੀ. ਜੇਲ੍ਹਾਂ ਸ਼੍ਰੀ ਆਰ.ਪੀ. ਮੀਨਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਜੇਲ੍ਹਾਂ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਚ 5682 ਕੈਦੀਆਂ ਦਾ ਇਲਾਜ ਕੀਤਾ ਗਿਆ ਹੈ ਅਤੇ 336 ਕੈਦੀ ਇਲਾਜ ਅਧੀਨ ਹਨ।
ਮੁੱਖ ਮੰਤਰੀ ਨੇ ਜੇਲ੍ਹ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਡੀ.ਜੀ.ਪੀ. ਨੂੰ ਜੇਲ੍ਹਾਂ ਵਿੱਚ ਨਸ਼ੇ ਸਪਲਾਈ ਹੋਣ ਤੋਂ ਰੋਕਣ ਲਈ 24 ਘੰਟੇ ਚੌਕਸੀ ਕਰਨ ਨੂੰ ਯਕੀਨੀ ਬਣਾਉਣ ਲਈ ਆਖਿਆ। ਡੀ.ਜੀ.ਪੀ. ਸ਼੍ਰੀ ਸੁਮੇਧ ਸਿੰਘ ਸੈਣੀ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਉਹ ਜੇਲ੍ਹਾਂ ਦੀ ਸੁਰੱਖਿਆ ਦੀ ਨਿਗਰਾਨੀ ਰੱਖਣ ਲਈ ਦੋ ਆਈ.ਜੀ. ਅਤੇ ਜੇਲ੍ਹਾਂ ਦੇ ਆਲੇ ਦੁਆਲੇ ਦੀ ਸੁਰੱਖਿਆ ਲਈ 700 ਤੋਂ ਲੈ ਕੇ 800 ਪੁਲਿਸ ਮੁਲਾਜ਼ਮਾਂ ਨੂੰ ਤੈਨਾਤ ਕੀਤਾ ਜਾਵੇਗਾ ਤਾਂ ਜੋ ਕੈਦੀਆਂ ਨੂੰ ਮਿਲਣ ਆਉਣ ਵਾਲੇ ਲੋਕ ਜਾਂ ਕੋਈ ਹੋਰ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਜੇਲ੍ਹਾਂ ਵਿੱਚ ਸਮੱਗਲਿੰਗ ਨਾ ਹੋ ਸਕੇ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਡੋਰ ਫਰੇਮ ਮੈਟਲ ਡਿਟੈਕਟਰ, ਦੂਸਰੇ ਮੈਟਲ ਡਿਟੈਕਟਰ ਅਤੇ ਵਾਕੀ-ਟਾਕੀ ਸੈਟਾਂ ਸਮੇਤ ਹੋਰ ਤਰ੍ਹਾਂ ਦਾ ਸਾਜ਼ੋ-ਸਾਮਾਨ ਜੋ ਵੀ ਜੇਲ੍ਹ ਵਿਭਾਗ ਵਲੋਂ ਮੰਗਿਆ ਜਾਵੇਗਾ, ਉਹ ਪੁਲਿਸ ਵਿਭਾਗ ਵਲੋਂ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਜੇਲ੍ਹਾਂ ਵਿੱਚ ਸਟਾਫ਼ ਅਤੇ ਲੋਕਾਂ ਦੀ ਤਲਾਸ਼ੀ ਨੂੰ ਯਕੀਨੀ ਬਣਾਇਆ ਜਾ ਸਕੇ।
ਵਿਚਾਰ ਚਰਚਾ ਵਿੱਚ ਹਿੱਸਾ ਲੈਂਦੇ ਹੋਏ ਪ੍ਰਮੁੱਖ ਸਕੱਤਰ ਸਿਹਤ ਅਤੇ ਪ੍ਰੀਵਾਰ ਭਲਾਈ ਸ੍ਰੀਮਤੀ ਵਿੰਨੀ ਮਹਾਜਨ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਜੇਲ੍ਹਾਂ ਵਿੱਚ ਸਥਿਤ ਨਸ਼ਾ ਛੁਡਾਊ ਕੇਂਦਰਾਂ ਵਿੱਚ ਕੈਦੀਆਂ ਦੇ ਇਲਾਜ ਵਾਸਤੇ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਨੂੰ ਪਹਿਲਾਂ ਹੀ ਤੈਨਾਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਮੁੱਖ ਸਕੱਤਰ ਗ੍ਰਹਿ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਜੇਲ੍ਹਾਂ ਦੀ ਮੰਗ ਅਨੁਸਾਰ ਹੋਰ ਡਾਕਟਰ ਛੇਤੀ ਹੀ ਤੈਨਾਤ ਕਰ ਦਿੱਤੇ ਜਾਣਗੇ। ਸ. ਬਾਦਲ ਨੇ ਸ਼੍ਰੀਮਤੀ ਮਹਾਜਨ ਨੂੰ ਜੇਲ੍ਹਾਂ ਵਿੱਚ ਨਸ਼ਾ ਛੁਡਾਊ ਕੇਂਦਰਾਂ ਲਈ ਦਵਾਈਆਂ ਦੀ ਪ੍ਰਾਪਤੀ ਸਬੰਧੀ ਰੂਪ ਰੇਖਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਅਤੇ ਇਹ ਕਾਰਜ ਸਿਹਤ ਅਤੇ ਪ੍ਰੀਵਾਰ ਭਲਾਈ ਵਿਭਾਗ ਨੂੰ ਕਰਨ ਲਈ ਆਖਿਆ। ਮੁੱਖ ਮੰਤਰੀ ਨੇ ਮੈਡੀਕਲ ਲਬਾਰਟਰੀਆਂ, ਐਂਬੂਲੈਂਸਾਂ, ਟੈਲੀਵੀਜ਼ਨ ਸੈੱਟ, ਪਿਸ਼ਾਬ ਟੈਸਟ ਕਰਨ ਵਾਲੀਆਂ ਕਿੱਟਾਂ, ਸਨੀਫ਼ਰ ਡੌਗ ਤੋਂ ਇਲਾਵਾ ਬੈਰਕਾਂ ਦੀ ਮੁਰੰਮਤ ਅਤੇ ਨਸ਼ਾ ਛੁਡਾਉਣ ਤੋਂ ਬਾਅਦ ਮੁੜ ਵਸੇਬੇ ਸਬੰਧੀ ਸਾਰੇ ਕਾਰਜਾਂ ਬਾਰੇ ਜੇਲ੍ਹ ਵਿਭਾਗ ਦੇ ਪ੍ਰਸਤਾਵ ਨਾਲ ਸਹਿਮਤੀ ਪ੍ਰਗਟਾਈ। ਸ. ਬਾਦਲ ਨੇ ਪ੍ਰਮੁੱਖ ਸਕੱਤਰ ਸਿਹਤ ਨੂੰ ਘੱਟੋ ਘੱਟ ਇਕ ਮਨੋ-ਚਕਿਤਸਕ ਹਰੇਕ ਜੇਲ੍ਹ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਕੈਦੀਆਂ ਦੀ ਕੌਂਸਲਿੰਗ ਵਾਸਤੇ ਤੈਨਾਤ ਕਰਨ ਲਈ ਆਖਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰੇ ਕੈਦੀਆਂ ਦੀ ਸਿਹਤ ਜਾਂਚ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ ਤਾਂ ਜੋ ਉਨ੍ਹਾਂ ਦਾ ਢੁਕਵਾਂ ਇਲਾਜ ਕੀਤਾ ਜਾ ਸਕੇ। ਸ਼੍ਰੀਮਤੀ ਮਹਾਜਨ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਿਹਤ ਵਿਭਾਗ ਛੇਤੀ ਹੀ ਮਨੋ-ਚਕਿਤਸਕ ਸੋਸ਼ਲ ਵਰਕਰਾਂ ਦੀਆਂ ਸੇਵਾਵਾਂ ਇਨ੍ਹਾਂ ਜੇਲ੍ਹਾਂ ਵਿੱਚ ਪ੍ਰਾਪਤ ਕਰੇਗਾ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਜੇਲ੍ਹ ਮੰਤਰੀ