August 18, 2013 admin

ਹੜ• ਪ੍ਰਭਾਵਿਤ ਲੋਕਾਂ ਦੀ ਤੁਰੰਤ ਮਦੱਦ ਕੀਤੀ ਜਾਵੇ: ਬਾਜਵਾ

 ਬਿਆਸ ਤੇ ਸਤਲੁਜ ਕਿਨਾਰੇ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਹੜ• ਦੇ ਪਾਣੀ ‘ਚ ਡੁੱਬ ਚੁੱਕੀ ਹੈ

ਸਿਆਸੀ ਸ਼ੈਅ ‘ਤੇ ਫੱਲ ਫੁੱਲ ਰਿਹੈ ਖੁਦਾਈ ਮਾਫੀਆ



ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਅਕਾਲੀ ਭਾਜਪਾ ਸਰਕਾਰ ਭਵਿੱਖਬਾਣੀ ਕਰਨ ‘ਚ ਲੱਗੀ ਪਈ ਹੈ, ਜਦਕਿ ਬਿਆਸ ਸਤਲੁਜ ਦਰਿਆਵਾਂ ਦੇ ਨਾਲ ਲੱਗਣ ਵਾਲੇ ਬਾਰਡਰ ਜਿਲਿ•ਆਿਂ ਦੇ ਹਜਾਰਾਂ ਪਿੰਡ ਹੜ• ਦਾ ਸਾਹਮਣਾ ਕਰ ਰਹੇ ਹਨ। ਹਜਾਰਾਂ ਦੀ ਗਿਣਤੀ ‘ਚ ਲੋਕ ਹਾਲੇ ਵੀ ਫੱਸੇ ਹੋਏ ਅਤੇ ਹਜਾਰਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ। 



ਇਥੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਹੜ• ਤੋਂ ਬਚਾਅ ਲਈ ਉਚਿਤ ਪ੍ਰਬੰਧ ਕਰਨ ‘ਚ ਅਸਫਲ ਰਹੀ, ਜੋ ਇਸ ਤਬਾਹੀ ਦਾ ਕਾਰਨ ਬਣੇ। ਫੱਸੇ ਹੋਏ ਲੋਕਾਂ ਨੂੰ ਬਚਾਉਣ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ। ਉਨ•ਾਂ ਨੇ ਕਿਹਾ ਕਿ ਫਸਲਾਂ ਤੇ ਘਰਾਂ ਦੇ ਨੁਕਸਾਨ ਲਈ ਲੋਕਾਂ ਨੂੰ ਉਚਿਤ ਮੁਆਵਜਾ ਮਿਲਣਾ ਚਾਹੀਦਾ ਹੈ। ਉਨ•ਾਂ ਨੇ ਕਿਹਾ ਕਿ ਤਰਨ ਤਾਰਨ ਤੇ ਫਿਰੋਜਪੁਰ ਜਿਲਿ•ਆਂ ਦੀ ਸਥਿਤੀ ਮੰਦੀ ਬਣੀ ਹੋਈ ਹੈ।



ਉਨ•ਾਂ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜਿਹੜੇ ਖੁਦ ਨੂੰ ਲੋਕਾਂ ਦਾ ਨੌਕਰ ਦੱਸਦੇ ਹਨ ਅਤੇ ਉਹ ਨਾ ਤਾਂ ਹੜ• ਪ੍ਰਭਾਵਿਤ ਖੇਤਰਾਂ ‘ਚ ਜਾ ਰਹੇ ਹਨ ਤੇ ਨਾ ਹੀ ਲੋਕਾਂ ਦੀ ਮਦੱਦ ਕਰ ਰਹੇ ਹਨ। ਬਾਦਲ ਸੰਗਤ ਦਰਸ਼ਨ ਸਿਆਸੀ ਪੈਂਤੜਿਆਂ ਨਾਲ ਸਿਰਫ ਲੋਕਾਂ ਨੂੰ ਧੋਖਾ ਦੇ ਰਹੇ ਹਨ ਅਤੇ ਉਨ•ਾਂ ਨੂੰ ਸਿਰਫ ਝੂਠ ਬੋਲਣਾ ਹੀ ਆਉਂਦਾ ਹੈ। ਬਾਦਲ ਦਾ ਪ੍ਰਸ਼ਾਸਨ ‘ਤੇ ਕੋਈ ਕੰਟਰੋਲ ਨਹੀਂ ਹੈ ਅਤੇ ਲੋਕਾਂ ਨੂੰ ਆਪਣੀ ਆਏ ਦਿਨ ਆਉਣ ਵਾਲੀ ਸਮੱÎਸਿਆਵਾਂ ਦਾ ਕੋਈ ਹੱਲ ਨਹੀਂ ਮਿਲ ਰਿਹਾ। ਸਿਰਫ ਅਕਾਲੀ ਦਲ ਨਾਲ ਜੁੜੇ ਲੋਕਾਂ ਨੂੰ ਹੀ ਸੰਗਤ ਦਰਸ਼ਨ ‘ਚ ਸ਼ਾਮਿਲ ਹੋਣ ਦਿੱਤਾ ਜਾ ਰਿਹਾ ਹੈ। ਉਨ•ਾਂ ਨੇ ਕਿਹਾ ਕਿ ਮੁੱਖ ਮੰਤਰੀ ਗਿੱਦੜਬਾਹਾ ਤੇ ਮੁਕਤਸਰ ਵਿਖੇ ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਕਾਂਗਰਸੀ ਵਿਧਾਨਕਾਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇਣ ਦੇ ਕਾਬਿਲ ਨਹੀਂ ਸਨ। ਅਜਿਹੇ ‘ਚ ਆਪਣਾ ਭਾਂਡਾਫੋੜ ਹੋਣ ਦੇ ਡਰ ਨਾਲ ਉਨ•ਾਂ ਨੇ ਉਥੋਂ ਦੇ ਸੰਗਤ ਦਰਸ਼ਨ ਪ੍ਰੋਗਰਾਮ ਹੀ ਰੱਦ ਕਰ ਦਿੱਤੇ।



ਬਾਜਵਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਬੇਰੁਜਗਾਰ ਨੌਜਵਾਨਾਂ, ਵਿਦਿਆਰਥੀਆਂ, ਦਲਿਤਾਂ, ਔਰਤਾਂ ਤੇ ਵਪਾਰਕ ਸਮਾਜ ਅਤੇ ਸਰਕਾਰੀ ਮੁਲਾਜਮਾਂ ਨੂੰ ਧੋਖਾ ਦਿੱਤਾ ਹੈ, ਜਿਨ•ਾਂ ਨੂੰ 2012 ਵਿਧਾਨ ਸਭਾ ਚੋਣਾਂ ਵੇਲੇ ਕਈ ਵਾਅਦੇ ਕੀਤੇ ਗਏ ਸਨ, ਮਗਰ ਕੁਝ ਵੀ ਸੱਚ ਨਾ ਹੋਇਆ। ਅਕਾਲੀ ਦਲ ਨੇ ਬੇਰੁਜਗਾਰ ਨੌਜਵਾਨਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਬੇਰੁਜਗਾਰੀ ਭੱਤਾ, ਵਿਦਿਆਰਥੀਆਂ ਲਈ ਲੈਪਟਾਪ ਤੇ ਗਰੀਬ ਵਿਦਿਆਰਥਣਾ ਨੂੰ ਵਜੀਫੇ ਦੇਣ ਦਾ ਵਾਅਦਾ ਕੀਤਾ ਸੀ। ਮਗਰ ਇਸਦੇ ਉਲਟ ਸਰਕਾਰ ਨੇ ਦਲਿਤ ਤੇ ਗਰੀਬ ਲੜਕੀਆਂ ਨੂੰ ਦਿੱਤੀ ਜਾਣ ਵਾਲੀ ਫਰੀ ਸਿੱਖਿਆ ਦੀ ਸੁਵਿਧਾ ਨੂੰ ਵਾਪਸ ਲੈ ਲਿਆ ਹੈ। ਇਸੇ ਤਰ•ਾਂ ਵਿਧਵਾਵਾਂ, ਬਜੁਰਗਾਂ ਤੇ ਸ਼ਗਨ ਸਕੀਮ ਦੇ ਲਾਭਪਾਤਰੀਆਂ ਨਾਲ ਵੀ ਧੋਖਾ ਕੀਤਾ ਗਿਆ ਹੈ।



ਉਨ•ਾਂ ਨੇ ਕਿਹਾ ਕਿ ਪੰਜਾਬ ਦੇ ਵਪਾਰੀ ਤੇ ਸਰਕਾਰੀ ਮੁਲਾਜਮਾਂ ਨੂੰ ਆਪਣੇ ਹੱਕਾਂ ਲਈ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸੂਬਾ ਸਰਕਾਰ ਨੇ ਆਮ ਆਦਮੀ ‘ਤੇ ਭਾਰੀ ਟੈਕਸ ਲਗਾ ਦਿੱਤੇ ਹਨ। ਪੰਜਾਬ ‘ਚ ਬਿਜਲੀ ਦੇ ਰੇਟ ਦੇਸ਼ ‘ਚ ਸੱਭ ਤੋਂ ਵੱਧ ਹਨ, ਵੈਟ ਦੀ 5 ਪ੍ਰਤੀਸ਼ਤ ਦੀ ਵੀ ਦੇਸ਼ ਦੇ ਸਾਰਿਆਂ ਸੂਬਿਆਂ ‘ਚ 4 ਪ੍ਰਤੀਸ਼ਤ ਤੋਂ ਜਿਆਦਾ ਹੈ ਅਤੇ ਪ੍ਰਾਪਰਟੀ ਟੈਕਸ ਦੇ ਰੇਟ ਵੀ ਜਿਆਦਾ ਹਨ। ਆਰਥਿਕ ਵਿਕਾਸ ਦੇ ਮਾਮਲੇ ‘ਚ ਪੰਜਾਬ ਦੂਜੇ ਤੋਂ 6ਵੇਂ ਸਥਾਨ ‘ਤੇ ਖਿਸਕ ਚੁੱਕਾ ਹੈ। ਸਿਹਤ ਤੇ ਸਿੱਖਿਆ ਖੇਤਰਾਂ ਦਾ ਵੀ ਬੁਰਾ ਹਾਲ ਹੈ। ਪੰਜਾਬ ਦੀ ਗਿਣਤੀ ਹੁਣ ਮਾੜੀ ਕਾਨੂੰਨ ਤੇ ਵਿਵਸਥਾ ਵਾਲੇ ਸੂਬਿਆਂ ‘ਚ ਹੁੰਦੀ ਹੈ। ਇਸ ਮਾੜੀ ਹਾਲਤ ਦੇ ਬਾਵਜੂਦ ਬਾਦਲ ਆਪਣੀ ਸਰਕਾਰ ਨੂੰ ਦੇਸ਼ ‘ਚ ਸੱਭ ਤੋਂ ਵਧੀਆ ਪ੍ਰਸ਼ਾਸਕ ਦੱਸਦੇ ਹਨ।



ਬਾਜਵਾ ਨੇ ਕਿਹਾ ਕਿ ਪੰਜਾਬ ‘ਚ ਖੁਦਾਈ ਮਾਫੀਆ ਅਕਾਲੀ ਦਲ ਤੇ ਭਾਜਪਾ ਦੇ ਆਗੂਆਂ ਦੀ ਸਰਗਰਮ ਸ਼ਮੂਲਿਅਤ ਤੇ ਸ਼ੈਅ ਦੇ ਚਲਦੇ ਫੱਲ ਫੁੱਲ ਰਿਹਾ ਹੈ। ਪੁਲਿਸ ਦੀ ਸੁਰੱਖਿਆ ਹੇਠ ਨਜਾਇਜ ਖੁਦਾਈ ਕੀਤੀ ਜਾ ਰਹੀ ਹੈ। ਇਸ ਲੜੀ ਹੇਠ ਕਾਂਗਰਸ ਸਰਕਾਰ ਵੇਲੇ 300 ਸੁਕੇਅਰ ਫੁੱਟ ਦੀ ਜਿਹੜੀ ਟਰਾਲੀ 600 ਰੁਪਏ ‘ਚ ਉਪਲਬਧ ਹੁੰਦੀ ਸੀ, ਉਹ ਹੁਣ 3000 ਤੋਂ 4000 ‘ਚ ਵਿੱਕ ਰਹੀ ਹੈ। ਠੇਕੇਦਾਰਾਂ ਨੂੰ ਸਨਅਤ ਵਿਭਾਗ ਦੀ ਵੈਬਸਾਈਟ ‘ਤੇ ਆਪਣੀ ਬੋਲੀਆਂ ਨੂੰ ਭਰਨ ਨਹੀਂ ਦਿੱਤਾ ਜਾ ਰਿਹਾ ਅਤੇ ਇਸਨੂੰ ਟੈਂਡਰ ਪ੍ਰਣਾਲੀ ‘ਚ ਦੇਰੀ ਦਾ ਬਹਾਨਾ ਬਣਾਇਆ ਜਾ ਰਿਹਾ ਹੈ। ਉਨ•ਾਂ ਨੇ ਨਜਾਇਜ ਖੁਦਾਈ ਦੀ ਸੀ.ਬੀ.ਆਈ ਪਾਸੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।



ਇਸ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਕੇਂਦਰੀ ਸਿਹਤ ਰਾਜ ਮੰਤਰੀ ਸੰਤੋਸ਼ ਚੌਧਰੀ, ਪ੍ਰਦੇਸ਼ ਮੀਤ ਪ੍ਰਧਾਨ ਤਰਲੋਚਨ ਸਿੰਘ ਸੂੰਡ, ਰਜਨੀਸ਼ ਕੁਮਾਰ, ਸੁੰਦਰ ਸ਼ਾਮ ਅਰੋੜਾ, ਸੰਗਤ ਸਿੰਘ ਗਿਲਜਿਆਂ, ਕਮਲ ਚੌਧਰੀ, ਰਾਣਾ ਰੰਧਾਵਾ, ਅਨਿਲ ਦੱਤਾ, ਇੰਦਰਪਾਲ ਸਿੰਘ ਧੰਨਾ, ਵਰਿੰਦਰ ਸ਼ਰਮਾ ਤੇ ਜੋਗਿੰਦਰ ਸਿੰਘ ਛੀਨਾ ਨੇ ਵੀ ਸੰਬੋਧਨ ਕੀਤਾ।

Translate »