ਲੁਧਿਆਣਾ- 19 ਅਗਸਤ, 2013
ਔਰਤ ਮਾਂ, ਭੈਣ ਅਤੇ ਪਤਨੀ ਦੇ ਰੂਪ ਵਿੱਚ ਇਸ ਸਮਾਜ ਦੇ ਅਨੇਕਾਂ ਰਿਸ਼ਤਿਆਂ ਨਾਲ ਜੁੜੀ ਹੋਈ ਹੈ। ਇਸ ਲਈ ਔਰਤ ਨੂੰ ਮਾਣ-ਸਨਮਾਨ ਦੇਣਾ ਸਮਾਜ ਦਾ ਮੁੱਢਲਾ ਫਰਜ਼ ਬਣਦਾ ਹੈ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀਮਤੀ ਅਰੁਣਾ ਤਨੇਜਾ ਧਰਮ ਪਤਨੀ ਡਾ. ਵਿਜੇ ਕੁਮਾਰ ਤਨੇਜਾ ਉਪ-ਕੁਲਪਤੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਨੇ ਕਾਲਜ ਆਫ ਵੈਟਨਰੀ ਸਾਇੰਸ ਦੇ ਵਿਹੜੇ ਵਿੱਚ ਮਨਾਏ ਗਏ ਤੀਆਂ ਦੇ ਤਿਓਹਾਰ ਦੀ ਪ੍ਰਧਾਨਗੀ ਕਰਦਿਆਂ ਕੀਤਾ। ਸ਼੍ਰੀਮਤੀ ਤਨੇਜਾ ਨੇ ਕਿਹਾ ਕਿ ਜੇਕਰ ਅਸੀਂ ਤੀਜ ਵਰਗੇ ਤਿਉਹਾਰਾਂ ਨੂੰ ਸਦੀਵੀਂ ਜੀਉਂਦੇ ਰੱਖਣਾ ਚਾਹੁੰਦੇ ਹਾਂ ਤਾਂ ਮਾਦਾ ਭਰੂਣ ਹੱਤਿਆ ਦੇ ਕੋਹੜ ਨੂੰ ਜੜ•ੋਂ ਖਤਮ ਕਰਨ ਲਈ ਅੱਗੇ ਆਉਣਾ ਪਵੇਗਾ।ਉਨ•ਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਭਰੂਣ ਹੱਤਿਆ ਨੂੰ ਸਮਾਜ ਵਿੱਚੋਂ ਖਤਮ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ।
‘ਵਰਸਿਟੀ ਦੇ ਭਲਾਈ ਅਫਸਰ ਡਾ. ਦਰਸ਼ਨ ਸਿੰਘ ਬੜੀ ਦੀ ਅਗਵਾਈ ਹੇਠ ਹੋਏ ਤੀਆਂ ਦੇ ਤਿਓਹਾਰ ਦਾ ਅਰੰਭ ਵੱਖ ਵੱਖ ਦਿਲਚਸਪ ਮੁਕਾਬਲਿਆਂ ਨਾਲ ਹੋਇਆ। ਇਸ ਦੌਰਾਨ ਕੁਰਸੀ ਦੌੜ ਦੇ ਹੋਏ ਮੁਕਾਬਲੇ ਵਿੱਚ ਕਿਰਨਦੀਪ ਕੌਰ ਨੇ ਪਹਿਲਾ, ਰਣਜੀਤ ਕੌਰ ਨੇ ਦੂਜਾ ਜਦਕਿ ਗੁਰਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਲੰਬੀ ਗੁੱਤ ਦੇ ਮੁਕਾਬਲੇ ਵਿੱਚ ਪ੍ਰਭਜੋਤ ਕੌਰ ਨੇ ਪਹਿਲਾ, ਤਰਨਜੋਤ ਕੌਰ ਨੇ ਦੂਜਾ ਅਤੇ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਪੀਂਘ ਝੂਟਣ ਦੇ ਹੋਏ ਮੁਕਾਬਲੇ ਵਿੱਚ ਹੁਸਨਪ੍ਰੀਤ ਕੌਰ ਅਤੇ ਲਖਵੀਰ ਕੌਰ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ‘ਤੇ ਰਹੀਆਂ ਅਤੇ ਪਰਮਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਮਹਿੰਦੀ ਸਜਾਉਣ ਦੇ ਹੋਏ ਮੁਕਾਬਲੇ ਵਿੱਚ ਗੁਰਦੀਪ ਕੌਰ, ਗੁਰਕੀਰਤ ਕੌਰ ਅਤੇ ਰਮਨਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਗਿੱਧੇ ਦੇ ਹੋਏ ਮੁਕਾਬਲੇ ਵਿੱਚ ਸੋਨਮ ਘਈ ਨੇ ਪਹਿਲਾ, ਪ੍ਰਭਜੀਤ ਕੌਰ ਅਤੇ ਜਸ਼ਨ ਗਰੇਵਾਲ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਪੰਜਾਬੀ ਪਹਿਰਾਵੇ ਵਿੱਚੋਂ ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਅਤੇ ਲਖਵੀਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਜਲੇਬੀ ਖਾਣ ਦੇ ਹੋਏ ਮੁਕਾਬਲੇ ਵਿੱਚੋਂ ਗੁਰਿੰਦਰ ਕੌਰ ਨੇ ਪਹਿਲਾ, ਜਸਪ੍ਰੀਤ ਕੌਰ ਨੇ ਦੂਜਾ ਅਤੇ ਗੁਰਕੀਰਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਵਿਆਹ ਦੇ ਲੰਬੇ ਗੀਤ ਦੇ ਹੋਏ ਮੁਕਾਬਲੇ ਵਿੱਚੋਂ ਜਸਪ੍ਰੀਤ ਕੌਰ ਨੇ ਪਹਿਲਾ, ਬਲਜਿੰਦਰ ਕੌਰ ਨੇ ਦੂਜਾ ਅਤੇ ਸ਼ਰਨਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਗੋਲ ਗੱਪੇ ਖਾਣ ਦੇ ਮੁਕਾਬਲੇ ਵਿੱਚੋਂ ਹਰਪ੍ਰੀਤ ਕੌਰ ਨੇ ਪਹਿਲਾ, ਨਰਿੰਦਰ ਕੌਰ ਅਤੇ ਜਸਪ੍ਰੀਤ ਕੌਰ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਵਡੇਰੀ ਉਮਰ ਦੀ ਪੰਜਾਬੀ ਮਾਂ ਦਾ ਮੁਕਾਬਲਾ ਬਾੜੇਵਾਲ ਦੀ ਸਵਿੰਦਰ ਕੌਰ (70 ਸਾਲ) ਨੇ ਪਹਿਲੇ, ਮੁੰਡੀਆਂ ਦੀ ਅਮਰਜੀਤ ਕੌਰ (68 ਸਾਲ) ਨੇ ਦੂਜੇ ਥਾਂ ‘ਤੇ ਰਹਿ ਕੇ ਜਿੱਤਿਆ।ਇਸ ਮੇਲੇ ਦੌਰਾਨ ‘ਵਰਸਿਟੀ ਦੀਆਂ ਵਿਦਿਆਰਥਣਾਂ ਤੋਂ ਇਲਾਵਾ ਵੱਖੋ-ਵੱਖਰੀਆਂ ਯੂਨੀਵਰਸਿਟੀਆਂ ਅਤੇ ਕਈ ਕਾਲਜਾਂ ਦੀਆਂ ਲੜਕੀਆਂ ਸਮੇਤ ਕਈ ਪਿੰਡਾਂ ਦੇ ਸਵੈ ਸਹਾਇਤਾ ਸਮੂਹਾਂ ਦੀਆਂ ਸਿਆਣੀ ਉਮਰ ਦੀਆਂ ਔਰਤਾਂ ਵੀ ਸ਼ਾਮਿਲ ਹੋਈਆਂ।ਨਿਰਣਾਇਕ ਮੰਡਲ ਵਜੋਂ ਸ਼੍ਰੀਮਤੀ ਕਰਮਿੰਦਰ ਕੌਰ, ਸ਼੍ਰੀਮਤੀ ਕਮਲਜੀਤ ਕੌਰ ਅਤੇ ਸ਼੍ਰੀਮਤੀ ਕੰਵਲ ਗਰੇਵਾਲ ਨੇ ਭੂਮਿਕਾ ਨਿਭਾਈ।ਮੇਲੇ ਦੇ ਅਖੀਰ ਵਿਚ ਡਾ. ਬੜੀ ਨੇ ਜਿੱਥੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਉੱਥੇ ਵੱਖ ਵੱਖ ਮੁਕਾਬਲਿਆਂ ਵਿੱਚੋਂ ਇਨਾਮ ਪ੍ਰਾਪਤ ਕਰਨ ਵਾਲੇ ਪ੍ਰਤੀਯੋਗਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।