August 19, 2013 admin

ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਪੇਂਟਿੰਗ ਮੁਕਾਬਲੇ

 ਜਲੰਧਰ, 19 ਅਗਸਤ, 2013-

            ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਅੱਜ ਰੈਡ ਕਰਾਸ ਭਵਨ ਲਾਜਪਤ ਨਗਰ ਵਿਖੇ ਇਕ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਜ਼ਿਲ੍ਹੇ ਦੇ 36 ਸਕੂਲਾਂ ਦੇ 260 ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਜੇਤੂ ਬੱਚਿਆਂ ਨੂੰ ਜਿਥੇ ਇਨਾਮਾਂ ਨਾਲ ਸਨਮਾਨਿਤ ਉਥੇ ਬਾਕੀ ਬੱਚਿਆਂ ਨੂੰ ਵੀ ਪ੍ਰੋਤਸਾਹਿਤ ਕੀਤਾ ਗਿਆ। ਇਸ ਮੌਕੇ ਬਾਲ ਭਲਾਈ ਕੌਂਸਲ ਦੇ ਸਕੱਤਰ ਰੰਜਨਾ ਬਾਂਸਲ, ਉਪ-ਪ੍ਰਧਾਨ ਪ੍ਰੋਮਿਲ ਅਤੇ ਮੈਂਬਰ ਨੀਨਾ ਸੋਂਧੀ, ਵੀਨੂੰ ਕੰਬੋਜ ਅਤੇ ਆਰਤੀ ਬੈਰੀ ਹਾਜ਼ਰ ਸਨ। ਮੁਕਾਬਲੇ ਦੇ ਜੱਜਾਂ ਵਿਚ ਪ੍ਰੋ ਗੰਭੀਰ, ਸ੍ਰੀ ਤ੍ਰਿਭੁਵਨ ਅਰੋੜਾ ਅਤੇ ਸ੍ਰੀ ਅਨਿਲ ਗੁਪਤਾ ਸ਼ਾਮਿਲ ਸਨ।

ਇਸ ਮੁਕਾਬਲੇ ਦੇ ਜੇਤੂ ਬੱਚੇ ਰਾਸ਼ਟਰ ਪੱਧਰੀ ਪੇਂਟਿੰਗ ਮੁਕਾਬਲੇ ਵਿਚ ਹਿੱਸਾ ਲੈਣਗੇ ਜੋ ਕਿ ਰੈਡ ਕਰਾਸ ਭਵਨ ਜਲੰਧਰ ਵਿਖੇ ਹੀ ਬਾਲ ਭਲਾਈ ਕੌਂਸਲ ਪੰਜਾਬ ਵੱਲੋਂ ਕਰਵਾਇਆ ਜਾਵਗਾ।

            ਗਰੀਨ ਗਰੁੱਪ ਵਿਚ ਪਹਿਲਾ ਸਥਾਨ ਇਨੋਸੈਂਟ ਹਾਰਟ ਦੀ ਅਕ੍ਰਿਤੀ ਹਾਂਡਾ ਨੂੰ ਮਿਲਿਆ ਜਦਕਿ ਪੁਲਿਸ ਡੀ ਏ ਵੀ ਪਬਲਿਕ ਸਕੂਲ ਦੀ ਨਮਿਤਾ ਦੂਸਰੇ ਅਤੇ ਇਨੋਸੈਂਟ ਹਾਰਟ ਦੇ ਅਦਿਆ ਅਤੇ ਅਨਿਲ ਕੁਮਾਰ ਤੀਸਰੇ ਸਥਾਨ ‘ਤੇ ਰਹੇ। ਇਸੇ ਤਰ੍ਹਾਂ ਵਾਈਟ ਗਰੁੱਪ ਵਿਚ ਇਨੋਸੈਂਟ ਹਾਰਟ ਦੀ ਗੁੰਜਨ ਪਹਿਲੇ, ਇਨੋਸੈਂਟ ਹਾਰਟ ਦੀ ਜਸਲੀਨ ਕੌਰ ਦੂਸਰੇ ਅਤੇ ਪੁਲਿਸ ਡੀ ਏ ਵੀ ਸਕੂਲ ਦਾ ਤਰੁਣ ਕੁਮਾਰ ਤੀਸਰੇ ਸਥਾਨ ‘ਤੇ ਰਿਹਾ ਜਦਕਿ ਸੀ ਟੀ ਪਬਲਿਕ ਸਕੂਲ ਦੇ ਸਮਰੱਥ ਨੂੰ ਹੌਸਲਾ ਵਧਾਊ ਪੁਰਸਕਾਰ ਮਿਲਿਆ। ਬਲੂ ਗਰੁੱਪ ਵਿਚ ਇਨੋਸੈਂਟ ਹਾਰਟ ਦੀ ਸੇਜ਼ਲ ਛਾਬੜਾ ਪਹਿਲੇ, ਨਿਊ ਸੇਂਟ ਸੋਲਜਰ ਸਕੂਲ ਦੀ ਭਵਜੋਤ ਕੌਰ ਦੂਸਰੇ, ਪੁਲਿਸ ਡੀ ਏ ਵੀ ਦਾ ਮਨਜੀਤ ਸਿੰਘ ਤੀਸਰੇ ਸਥਾਨ ‘ਤੇ ਰਿਹਾ ਜਦਕਿ ਨਿਊ ਸੇਂਟ ਸੋਲਜਰ ਸਕੂਲ ਦੀ ਲਵਲੀਨ ਕੌਰ ਨੂੰ ਹੌਸਲਾ ਵਧਾਊ ਪੁਰਸਕਾਰ ਮਿਲਿਆ। ਇਸੇ ਤਰ੍ਹਾਂ ਰੈਡ ਗਰੁੱਪ ਵਿਚ ਖੋਸਲਾ ਸਕੂਲ ਫਾਰ ਡੈਫ ਦੇ ਅੰਕੁਰ ਨੂੰ ਪਹਿਲਾ, ਹਨੀ ਸ਼ਰਮਾ ਨੂੰ ਦੂਸਰਾ ਅਤੇ ਅਰਜੁਨ ਨੂੰ ਤੀਸਰਾ ਪੁਰਸਕਾਰ ਮਿਲਿਆ। ਯੈਲੋ ਗਰੁੱਪ ਵਿਚ ਖੋਸਲਾ ਸਕੂਲ ਫਾਰ ਡੈਫ ਦੇ ਸਵਾਗਪ੍ਰੀਤ ਸਿੰਘ ਨੂੰ ਪਹਿਲਾ, ਸੇਂਟ ਜੋਸਫ ਕਾਨਵੈਂਟ ਦੇ ਤੇਜ ਪ੍ਰਤਾਪ ਨੂੰ ਦੂਸਰਾ ਅਤੇ ਖੋਸਲਾ ਸਕੂਲ ਫਾਰ ਡੈਫ ਦੇ ਰਮਨਦੀਪ ਨੂੰ ਤੀਸਰਾ ਸਥਾਨ ਮਿਲਿਆ। 

Translate »