ਮ੍ਰਿਤਸਰ ੧੯ ਅਗਸਤ ਅਮ੍ਰਿਤਸਰ ਕਾਂਗਰਸ ਦਿਹਾਤੀ ਦੇ ਪ੍ਰਧਾਨ ਸ੍ਰ ਹਰਪ੍ਰਤਾਪ ਸਿੰਘ ਅਜਨਾਲਾ ਨੇ ਕੇਦਰ ਵਿਚਲੇ ਮੰਤਰੀਆਂ ਦੀ ਤਰਜ ਤੇ ਆਪਣੇ ਕਾਰਜਕਾਲ ਦੇ ਸ਼ੁਰੂਆਤੀ ਦੌਰ ਵਿਚ ਇਕ ਵਡਾ ਸਕੈਡਲ ਕਰਕੇ ਇਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਇਸ ਸਕੈਡਲ ਵਿਚ ਦਿਹਾਤੀ ਪ੍ਰਧਾਨ ਨੇ ਆਪਣੇ ਕਾਰਜਕਾਲ ਦੇ ਸ਼ੁਰੂਆਤੀ ਦੌਰ ਦੌਰਾਣ ਸ਼ਹਿਰ ਦੇ ਪਾਸ਼ ਏਰੀਆ ਐਲਬਰਟ ਰੋਡ ਵਿਖੇ ਸਥਿਤ ਕਾਂਗਰਸ ਦਿਹਾਤੀ ਦੇ ਦਫਤਰ ਦੇ ਬਾਹਰ ਬੇਸ਼ਕੀਮਤੀ ਜਮੀਨ ਤੇ ਦੁਕਾਨਾਂ ਬਣਾ ਕੇ ਨਾ ਸਿਰਫ ਕਰੋੜਾਂ ਰੁਪਏ ਪਗੜੀ ਦੇ ਰੂਪ ਵਿਚ ਵਸੂਲ ਲਏ, ਬਲਕਿ ਉਨ•ਾਂ ਦੁਕਾਨਾਂ ਦੇ ਕਿਰਾਏ ਲਈ ਬਿਲਕੁਲ ਮਾਮੂਲੀ ਰਕਮ ਤਹਿ ਕਰਕੇ ਆਪਣੇ ਕੀਤੇ ਇਸ ਘਪਲੇ ਨੂੰ ਆਪ ਹੀ ਤਸਦੀਕ ਵੀ ਕਰ ਦਿੱਤਾ। ਇਸ ਪੱਤਰਕਾਰ ਦੇ ਹਥ ਲਗੀ ਇਕ ਚਿਠੀ ਮੁਤਾਬਿਕ ਅਮ੍ਰਿਤਸਰ ਕਾਂਗਰਸ ਦਿਹਾਤੀ ਦੇ ਪ੍ਰਧਾਨ ਸ੍ਰ ਹਰਪ੍ਰਤਾਪ ਸਿੰਘ ਅਜਨਾਲਾ ਨੇ ਜਦ ਅਮ੍ਰਿਤਸਰ ਕਾਂਗਰਸ ਦਿਹਾਤੀ ਦੇ ਪ੍ਰਧਾਨਗੀ ਦਾ ਆਹੁੱਦਾ ਸੰਭਾਲਿਆ ਤਾਂ ਦਿਹਾਤੀ ਕਾਂਗਰਸ ਦੇ ਅਮ੍ਰਿਤਸਰ ਰੇਲਵੇ ਸਟੇਸ਼ਨ ਦੇ ਅਤਿ ਨੇੜੇ ਸਥਿਤ ਐਲਬਰਟ ਰੋਡ ਤੇ ਸਥਿਤ ਦਫਤਰ ਦੇ ਬਾਹਰ ਦੁਕਾਨਾਂ ਨੂੰ ਸੜਕ ਤੋ ਉਚੀਆਂ ਕਰਨ ਦੇ ਨਾਮ ਤੇ ਲਖਾਂ ਰੁਪਏ ਇਕਠੇ ਕਰ ਲਏ। ਇਥੇ ਹੀ ਬਸ ਨਹੀ ਜਦ ਮੌਕਾ ਮਿਲਿਆ ਤਾਂ ਸ੍ਰ ਅਜਨਾਲਾ ਨੇ ਦਫਤਰ ਦੇ ਬਾਹਰ 8 ਦੇ ਕਰੀਬ ਨਵੀਆਂ ਦੁਕਾਨਾਂ ਉਸਾਰ ਕੇ ਕਰੋੜਾਂ ਰੁਪਏ ਪਗੜੀ ਦੇ ਰੂਪ ਵਿਚ ਵਸੂਲ ਲਏ। ਨਵੇ ਦੁਕਾਨਦਾਰਾਂ ਨੂੰ ਕਿਰਾਏ ਵਿਚ ਭਾਰੀ ਛੂਟ ਦਿੰਦੇ ਹੋਏ ਇਨ•ਾਂ ਪਾਂਸੋ ਮਾਰਕੀਟ ਰੇਟ ਤੋ ਬਹੁਤ ਘਟ ਕਿਰਾਇਆ ਲੈਣ ਲਈ ਕਿਰਾਏਨਾਮੇ ਲਿਖਵਾ ਲਏ। ਇਨ•ਾਂ ਦੁਕਾਨਾਂ ਦੀ ਉਸਾਰੀ ਬਾਰੇ ਜਦ ਕਾਂਗਰਸ ਦਿਹਾਤੀ ਦੇ ਦਫਤਰ ਦੀ ਜਮੀਨ ਦੇ ਅਸਲ ਮਾਲਕ ਸ੍ਰੀ ਪੀ ਐਸ ਬਿਸ਼ਟ ਨੂੰ ਦਿਲੀ ਵਿਚ ਪਤਾ ਲਗਾ ਤਾਂ ਉਨ•ਾਂ ਤੁਰੰਤ ਇਸ ਮਾਮਲੇ ਦੀ ਜਾਣਕਾਰੀ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤੀ। ਸ੍ਰ ਬਾਜਵਾ ਨੂੰ ਲਿਖੇ ਪੱਤਰ ਵਿਚ ਸ੍ਰੀ ਬਿਸ਼ਟ ਨੇ ਸ਼ਪਸ਼ਟ ਕਰ ਦਿੱਤਾ ਕਿ ਉਨ•ਾਂ ਦੇ ਪੁਰਖਿਆਂ ਨੇ ਜਮੀਨ ਦਾ ਇਹ ਟੁਕੜਾ ਅਮ੍ਰਿਤਸਰ ਦਿਹਾਤੀ ਕਾਂਗਰਸ ਨੂੰ ਦਿੱਤਾ ਸੀ ਉਹ ਦੇਸ਼ ਭਗਤੀ ਦੀ ਭਾਵਨਾਂ ਦੇ ਤਹਿਤ ਦਿੱਤਾ ਸੀ। ਉਨ•ਾਂ ਲਿਖਿਆ ਕਿ ਇਹ ਟੁਕੜਾ ਉਨ•ਾਂ ਦੀ ਕਾਂਗਰਸ ਪਾਸ ਅਮਾਨਤ ਹੈ ਨਾ ਕਿ ਇਹ ਦਿਹਾਤੀ ਕਾਂਗਰਸ ਦੀ ਮਲਕੀਅਤ ਹੈ। ਪੱਤਰ ਮਿਲਣ ਤੋ ਬਾਅਦ ਜਦ ਸ੍ਰ ਬਾਜਵਾ ਜਦ ਅਮ੍ਰਿਤਸਰ ਆਏ ਤਾ ਉਨ•ਾਂ ਇਸ ਬਾਰੇ ਸ੍ਰ ਅਜਨਾਲਾ ਤੋ ਇਸ ਸਾਰੇ ਮਾਮਲੇ ਬਾਰੇ ਪੁਛਿਆ ਤਾ ਸ੍ਰ ਅਜਨਾਲਾ ਨੇ ਸਿਰਫ ਦਫਤਰ ਦੀ ਚਾਹ ਪਾਣੀ ਲਈ ਕਹਿ ਕੇ ਸ੍ਰ ਬਾਜਵਾ ਨੂੰ ਠੰਡਾ ਕਰ ਦਿੱਤਾ ਪਰ ਸੱਚ ਕੁਝ ਹੋਰ ਹੇ। ਵੇਖਣਾ ਹੈ ਕਿ ਪੰਜਾਬ ਕਾਗਰਸ ਦਾ ਪ੍ਰਧਾਨ ਇਸ ਘਪਲੇਬਾਜ ਪ੍ਰਧਾਨ ਨੂੰ ਘਰ ਦਾ ਰਾਹ ਦਿਖਾਉਦਾ ਹੈ ਜਾਂ ਫਿਰ ਕੇਂਦਰ ਦੇ ਘਪਲਿਆਂ ਦੀ ਤਰਜ ਤੇ ਇਹ ਮਾਮਲਾ ਵੀ ਗੋਲ ਹੋ ਜਾਵੇਗਾ।