ਅੰਮਿ੍ਤਸਰ, 19ਅਗਸਤ- ਪੰਜਾਬੀ ਰਾਈਟਰਜ਼ ਕੋਆਪ੍ਰੇਟਿਵ ਸੋਸਾਇਟੀ ਲਿਮਟਿਡ, ਲੁਧਿਆਣਾ / ਅੰਮਿ੍ਰਤਸਰ (ਪਰਕਸ) ਵੱਲੋਂ ਪੰਜਾਬੀ ਸਪਤਾਹਿਕ ਮਾਨ ਸਰੋਵਰ ਟਾਈਮਜ਼ ਦੇ ਸੰਪਾਦਕ ਤੇ ਲੇਖਕ ਸੰਤੋਖ ਸਿੰਘ ਤਪੱਸਵੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕੀਤਾ ਹੈ। ਸੋਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ ,ਸਕੱਤਰ ਸ. ਜੋਧ ਸਿੰਘ ਚਾਹਲ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ ਤੇ ਬੋਰਡ ਆਫ਼; ਡਾਇਰੈਟਰਜ਼ ਦੇ ਮੈਂਬਰਾਨ ਡਾ. ਸੁਰਿੰਦਰਪਾਲ ਸਿੰਘ ਮੰਡ, ਸ੍ਰੀ ਮਤੀ ਸੁਖਚਰਨਜੀਤ ਕੌਰ ਗਿੱਲ, ਡਾ. ਹਰਜਿੰਦਰ ਸਿੰਘ ਸੂਰੇਵਾਲੀਆ, ਸ.ਜਸਵੰਤ ਸਿੰਘ, ਡਾ.ਗੁਲਜਾਰ ਸਿੰਘ ਕੰਗ, ਪਿ੍ਰਸੀਪਲ ਅੰਮਿ੍ਰਤ ਲਾਲ ਮੰਨਣ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਹਰਜਿੰਦਰ ਸਿੰਘ ਅਟਵਾਲ ਅਤੇ ਡਾ. ਜਗੀਰ ਸਿੰਘ ਨੂਰ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਤਪੱਸਵੀ ਇਕ ਬਹੁਤ ਹੀ ਮਿਹਨਤੀ ਤੇ ਸੰਘਰਸ਼ਸੀਲ ਸ਼ਖ਼ਸੀਅਤ ਦੇ ਮਾਲਕ ਸਨ, ਜਿਨ੍ਹਾਂ ਨੇ ਸਾਰੀ ਉਮਰ ਸਪਤਾਹਿਕ ਪੱਤਰਕਾਂ ਦੇ ਹੱਕਾਂ ਲਈ ਆਵਾਜ਼ ਉਠਾਈ ।ਮਾਨ ਸਰੋਵਰ ਅਕੈਡਮੀ ਦੇ ਨਾਂ ‘ਤੇ ਕਈ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਤੇ ਕਈ ਪੁਸਤਕਾਂ ਖ਼ੁਦ ਵੀ ਲਿਖੀਆਂ। ਸਾਹਿਤਕ ਕਾਰਜਾਂ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।ਸੁਸਾਇਟੀ ਨੇ ਦੁਖੀ ਪ੍ਰਵਾਰ ਨਾਲ ਹਮਦਰਦੀ ਦਾ ਇਜ਼ਹਾਰ ਵੀ ਕੀਤਾ ਹੈ ।