August 19, 2013 admin

ਪੰਜਾਬ ਵਿੱਚ ਇੱਕ ਕਰੋੜ 82 ਲੱਖ ਤੋਂ ਵੱਧ ਆਧਾਰ ਕਾਰਡ ਜਾਰੀ

 ਜਲੰਧਰ, 19 ਅਗਸਤ, 2013
ਭਾਰਤ ਦੀ ਵਿਲੱਖਣ ਸ਼ਨਾਖਤੀ ਅਥਾਰਟੀ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਦੇਸ਼ ਦੇ 60 ਕਰੋੜ ਨਾਗਰਿਕਾਂ ਨੂੰ 2014 ਤੱਕ ਆਧਾਰ ਕਾਰਡ ਜਾਰੀ ਕਰਨ ਦਾ ਟੀਚਾ ਹਾਸਿਲ ਕਰ ਲਿਆ ਜਾਵੇਗਾ। ਅਥਾਰਟੀ ਵੱਲੋਂ 31 ਜੁਲਾਈ 2013 ਤੱਕ 40 ਕਰੋੜ 29 ਲੱਖ ਨਾਗਰਿਕਾਂ ਨੂੰ ਆਧਾਰ ਕਾਰਡ ਵੰਡੇ ਜਾ ਚੁੱਕੇ ਸਨ। ਇਕੱਲੇ ਜੁਲਾਈ ਮਹੀਨੇ ਦੌਰਾਨ 2 ਕਰੋੜ ਤੋਂ ਵੱਧ ਆਧਾਰ ਕਾਰਡ ਤਿਆਰ ਕੀਤੇ ਗਏ। ਭਾਰਤੀ ਵਿਲੱਖਣ ਸ਼ਨਾਖ਼ਤੀ ਅਥਾਰਟੀ ਵੱਲੋਂ ਅਨੇਕਾਂ ਸੂਬਿਆਂ ਵਿੱਚ ਉਨਾਂ• ਨਾਗਰਿਕਾਂ ਲਈ ਸਥਾਈ ਆਧਾਰ ਕੇਂਦਰ ਸਥਾਪਤ ਕੀਤੇ ਗਏ ਹਨ ਜੋ ਪਿਛਲੀਆਂ ਵਾਰੀਆਂ ਦੌਰਾਨ ਜਾਂ ਤਾਂ ਕਾਰਡ ਨਹੀਂ ਬਣਵਾ ਸਕੇ ਜਾਂ ਆਧਾਰ ਸਬੰਧੀ  ਆਪਣੀ ਜਾਣਕਾਰੀ ਵਿੱਚ ਸੋਧ ਕਰਨ ਦੇ ਚਾਹਵਾਨ ਹਨ। 31 ਜੁਲਾਈ, 2013 ਤੱਕ ਅਥਾਰਟੀ ਵੱਲੋਂ ਪੰਜਾਬ ਵਿੱਚ ਇੱਕ ਕਰੋੜ 82 ਲੱਖ 52 ਹਜ਼ਾਰ 336 ਨਾਗਰਿਕਾਂ ਲਈ ਆਧਾਰ ਕਾਰਡ ਬਣਾਏ ਜਾ ਚੁੱਕੇ ਸਨ।  ਚੰਡੀਗੜ• ਵਿੱਚ 8 ਲੱਖ 61 ਹਜ਼ਾਰ 734 ਤੇ ਹਿਮਾਚਲ ਪ੍ਰਦੇਸ਼ ਵਿੱਚ 58 ਲੱਖ 87 ਹਜ਼ਾਰ 76 ਨਾਗਰਿਕਾਂ ਦੇ ਆਧਾਰ ਕਾਰਡ ਬਣਾਏ ਜਾ ਚੁੱਕੇ ਹਨ।  
ਸ਼ਰਮਾ/ਭਜਨ                                                                  
ਸਿੱਧੇ ਲਾਭ ਤਬਾਦਲੇ ਤਹਿਤ 250 ਕਰੋੜ ਰੁਪਏ ਦੀ ਰਕਮ ਖਾਤਿਆਂ ਵਿੱਚ ਜ਼ਮਾ•
ਜਲੰਧਰ, 19 ਅਗਸਤ, 2013
ਕੇਂਦਰ ਸਰਕਾਰ ਵੱਲੋਂ ਵੱਖ ਵੱਖ ਕਲਿਆਣ ਸਕੀਮਾਂ ਦਾ ਫ਼ਾਇਦਾ, ਲਾਭਪਾਤਰੀਆਂ ਦੇ ਆਧਾਰ ਨਾਲ ਜੁੜੇ ਬੈਂਕ ਖਾਤਿਆਂ ਵਿੱਚ ਜਮਾ• ਕਰਵਾਉਣ ਦਾ ਕੰਮ 7 ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਸਰਕਾਰ ਨੇ ਇਨਾਂ• 7 ਮਹੀਨਿਆਂ ਦੌਰਾਨ ਆਧਾਰ ਨਾਲ ਜੁੜੇ ਖਾਤਿਆਂ ਵਿੱਚ 32 ਲੱਖ ਅਦਾਇਗੀਆਂ ਤਹਿਤ ਵੱਖ ਵੱਖ ਭਲਾਈ ਪ੍ਰੋਗਰਾਮਾਂ ਵਾਸਤੇ 250 ਕਰੋੜ ਰੁਪਏ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਜਮਾ• ਕੀਤੇ ਹਨ। ਸਰਕਾਰ ਵੱਲੋਂ ਜਿਨਾਂ• 28 ਕਲਿਆਣ ਸਕੀਮਾਂ ਨੂੰ ਸਿੱਧੇ ਲਾਭ ਤਬਾਦਲੇ ਹੇਠ ਲਿਆਂਦਾ ਗਿਆ ਹੈ ਉਨਾਂ• ਵਿੱਚ ਵਿਦਿਆਰਥੀਆਂ ਦੇ ਵਜ਼ੀਫ਼ੇ, ਪੈਨਸ਼ਨ ਸਕੀਮ, ਧਨ ਲਕਸ਼ਮੀ, ਜਨਨੀ ਸੁਰੱਖਿਆ ਯੋਜਨਾ, ਬੁਢਾਪਾ ਪੈਨਸ਼ਨ, ਸਮਾਜ ਭਲਾਈ ਸਕੀਮਾਂ, ਤੇ ਰਸੋਈ ਗੈਸ ਉਪਰ ਮਿਲਣ ਵਾਲੀ ਸਬਸਿਡੀ ਸ਼ਾਮਿਲ ਹੈ। ਸਿੱਧੇ ਲਾਭ ਤਬਾਦਲੇ ਦੀ ਸਕੀਮ ਦੇਸ਼ ਦੇ 121 ਜ਼ਿਲਿ•ਆਂ ਵਿੱਚ ਲਾਗੂ ਹੈ । ਸਰਕਾਰ ਵੱਲੋਂ ਇਸ ਸਕੀਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਅਤੇ ਦੇਸ਼ ਦੇ ਦੂਜੇ ਜ਼ਿਲਿ•ਆਂ ਤੱਕ ਇਸ ਦਾ ਘੇਰਾ ਵਧਾਉਣ ਦੇ ਮਕਸਦ ਲਈ ਛੇਤੀ ਹੀ ਇੱਕ ਸਮੀਖਿਆ ਮੀਟਿੰਗ ਕੀਤੀ ਜਾਵੇਗੀ। ਪੰਜਾਬ ਵਿੱਚ ਚਾਰ ਸਕੀਮਾਂ ਤਹਿਤ 8 ਹਜ਼ਾਰ 560 ਲਾਭਪਾਤਰੀਆਂ ਨੂੰ 59 ਲੱਖ 3 ਹਜ਼ਾਰ 840 ਰੁਪਏ ਦਾ ਭੁਗਤਾਨ ਸਿੱਧੇ ਲਾਭ ਤਬਾਦਲੇ ਸਕੀਮ ਤਹਿਤ ਕੀਤਾ ਗਿਆ ਹੈ।

Translate »