ਜਲੰਧਰ, 20 ਅਗਸਤ, 2013
ਸਵਰਗੀ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਦਾ ਜਨਮ ਦਿਨ ਸਦਭਾਵਨਾ ਦਿਵਸ ਦੇ ਤੌਰ ‘ਤੇ ਮਨਾਇਆ ਗਿਆ। ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਪੱਤਰ ਸੂਚਨਾ ਦਫਤਰ ਜਲੰਧਰ ਵਿੱਚ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਉਪ ਨਿਦੇਸ਼ਕ ਸ਼੍ਰੀ ਮਨਮੋਹਨ ਸ਼ਰਮਾ ਨੇ ਸਦਭਾਵਨਾ ਸਹੁੰ ਚੁਕਾਈ। ਅਧਿਕਾਰੀਆਂ ਤੇ ਕਰਮਚਾਰੀਆਂ ਨੇ ਜਾਤ, ਫਿਰਕਾ, ਖੇਤਰ, ਧਰਮ ਅਤੇ ਭਾਸ਼ਾ ਦੇ ਭੇਦ ਭਾਵ ਤੋਂ ਉਪਰ ਉਠ ਕੇ ਸਾਰੇ ਭਾਰਤੀਆਂ ਲਈ ਭਾਵਨਾਤਮਿਕ ਏਕਤਾ ਤੇ ਸਦਭਾਵਨਾ ਲਈ ਕੰਮ ਕਰਨ ਤੇ ਸਾਰੇ ਮਤਭੇਦਾਂ ਨੂੰ ਹਿੰਸਾ ਦਾ ਸਹਾਰਾ ਲਏ ਬਿਨਾਂ• ਵਿਚਾਰ ਵਟਾਂਦਰੇ ਤੇ ਸੰਵਿਧਾਨਕ ਢੰਗ ਨਾਲ ਹੱਲ ਕਰਨ ਦਾ ਪ੍ਰਣ ਲਿਆ। ਸਹਾਇਕ ਨਿਦੇਸ਼ਕ ਸ਼੍ਰੀ ਬਲਵਿੰਦਰ ਅੱਤਰੀ ਨੇ ਸਟਾਫ ਮੈਂਬਰਾਂ ਤੇ ਜ਼ੋਰ ਦਿੱਤਾ ਕਿ ਉਹ ਸਦਭਾਵਨਾ ਸਹੁੰ ਦਾ ਸੰਦੇਸ਼ ਹੋਰਨਾਂ ਲੋਕਾਂ ਤੱਕ ਵੀ ਪਹੁੰਚਾਉਣ।