August 20, 2013 admin

ਬਾਜਵਾ ਜ਼ੁਬਾਨ ਨੂੰ ਲਗਾਮ ਦੇ ਕੇ ਸਿਆਸਤ ਕਰੇ : ਮਲੂਕਾ -1984 ‘ਚ ਕਾਂਗਰਸੀਆਂ ਨੇ ਔਰੰਗਜੇਬ ਦੀ ਰੂਹ ਦਾ ਕੀਤਾ ਪ੍ਰਗਟਾਵਾ -ਬਾਜਵਾ ਦੀ ਸਰਦਾਰ ਬਾਦਲ ਵਿਰੁੱਧ ਸ਼ਬਦਾਵਲੀ ਚੰਨ ਤੇ ਥੁੱਕਣ ਬਰਾਬਰ

 ਚੰਡੀਗੜ 20 ਅਗਸਤ
ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਲੋਂ ਭਾਰਤੀ ਸਿਆਸਤ ਦੇ ਦਰਵੇਸ਼ ਸਿਆਸਤਦਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਸਿਆਸੀ ਤੇ ਸਮਾਜਿਕ ਨੈਤਿਕਤਾ ਤੋਂ ਥੱਲੇ ਡਿੱਗ ਕੇ ਕੀਤੀ ਜਾ ਰਹੀ ਬੇਲੋੜੀ ਤੇ ਸੌੜੀ ਬਿਆਨਬਾਜ਼ੀ ਦੀ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕਿਹਾ ਕਿ ਬਾਜਵਾ ਕੇਵਲ ਕਾਂਗਰਸ ਹਾਈਕਮਾਂਡ ਕੋਲ ਫੋਕੀ ਸ਼ੌਹਰਤ ਖੱਟਣ ਲਈ ਹੀ ਗੈਰ-ਸੱਭਿਅਕ ਸ਼ਬਦਾਂਵਲੀ ਦੀ ਵਰਤੋਂ ਕਰਨ ਨੂੰ ਤਰਜੀਹ ਦੇ ਰਿਹਾ ਹੈ।
ਅੱਜ ਇਥੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਤੋਂ ਜਾਰੀ ਇਕ ਬਿਆਨ ਵਿਚ ਸਿੱਖਿਆ ਮੰਤਰੀ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵਰਗਾ ਦਰਵੇਸ਼ ਅਤੇ ਪ੍ਰੋੜ ਸਿਆਸਤਦਾਨ ਤਾਂ ਭਾਰਤ ਦੀ ਅਜੋਕੀ ਰਾਜਨੀਤੀ ਅਤੇ ਆਗੂਆਂ ਲਈ ਇਕ ਬਹੁਤ ਵੱਡੇ ਸਿਆਸੀ ਮਾਡਲ ਦੇ ਰੂਪ ਵਿਚ ਆਪਣਾ ਸਥਾਨ ਬਣਾ ਚੁੱਕਿਆ ਹੈ। ਜਿਨ•ਾਂ ਤੋਂ ਬਹੁਤ ਸਾਰੇ ਸਿਆਸੀ ਆਗੂਆਂ ਨੇ ਬਹੁਤ ਕੁੱਝ ਸਿੱਖਿਆ ਹੈ ਅਤੇ ਨਵੇਂ ਉਭਰ ਰਹੇ ਲੀਡਰਾਂ ਨੇ ਸਿੱਖਣਾ ਹੈ। ਉਨ•ਾਂ ਬਾਜਵਾ ਵਲੋਂ ਸਰਦਾਰ ਬਾਦਲ ਸਬੰਧੀ ਵਰਤੋਂ ਜਾ ਰਹੀ ਸ਼ਬਦਾਂਵਾਲੀ ਉਤੇ ਤਿੱਖੀ ਟਿੱਪਣੀ ਕਰਦਿਆਂ ਕਿ ‘ਛੱਜ ਤਾਂ ਬੋਲੇ ਪਰ ਛਾਲਣੀ ਕੀ ਬੋਲੇ’ ਜਿਸ ਵਿਚ ਹਜ਼ਾਰਾਂ ਛੇਕ ਮੌਜ਼ੂਦ ਹੁੰਦੇ ਹਨ। ਬਾਜਵੇ ਦਾ ਸਿਆਸੀ ਜੀਵਨ ਵੀ ਛਾਲਣੀ ਵਰਗਾ ਹੀ ਹੈ। ਉਨ•ਾਂ ਕਿਹਾ ਕਿ ਬਾਜਵਾ ਪਰਿਵਾਰ ਦੇ ਅੱਤਵਾਦੀਆਂ ਅਤੇ ਸਮੱਗਲਰਾਂ ਨਾਲ ਨਿੱਘੇ ਸਬੰਧਾਂ ਅਤੇ ਭ੍ਰਿਸ਼ਟਾਚਾਰ ਨਾਲ ਜੁੜੇ ਹੋਏ ਮਾਮਲਿਆਂ ਦਾ ਪੂਰਾ-ਪੂਰਾ ਵੇਰਵਾ ਚੰਡੀਗੜ• ਅਤੇ ਗੁਰਦਾਸਪੁਰ ਦੀਆਂ ਸਰਕਾਰੀ ਫਾਈਲਾਂ ਵਿਚ ਦਰਜ ਪਿਆ ਹੈ। ਮਲੂਕਾ ਨੇ ਕਿਹਾ ਕਿ ਸਰਦਾਰ ਬਾਦਲ ਵਿਰੁੱਧ ਬਾਜਵਾ ਵਲੋਂ ਵਰਤੋਂ ਜਾਂਦੀ ਸ਼ਬਦਾਂਵਲੀ ‘ਚੰਨ ਉਤੇ ਥੁੱਕਣ’ ਬਰਾਬਰ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਔਰੰਗਜੇਬ ਦੀ ਰੂਹ ਨੇ ਤਾਂ ਕਾਂਗਰਸ ਪਾਰਟੀ ਦੇ ਆਗੂਆਂ ਵਿਚੋਂ 1984 ਵਿਚ ਉਸ ਮੌਕੇ ਪ੍ਰਗਟਾਵਾ ਕੀਤਾ ਸੀ ਜਦੋਂ ਦਿੱਲੀ ਵਿਚ ਹਜ਼ਾਰਾਂ ਪੰਜਾਬੀਆਂ ਜਿਨ•ਾਂ ਵਿਚ ਬੱਚੇ ਬਜ਼ੁਰਗਾਂ, ਔਰਤਾਂ ਅਤੇ ਨੌਜਵਾਨ ਸ਼ਾਮਲ ਸਨ, ਦਾ ਤਿੰਨ ਦਿਨ ਕਤਲੇਆਮ ਕਰਦੇ ਰਹੇ। ਇਸ ਦਰਦਨਾਕ ਕਤਲੇਆਮ ਮੌਕੇ ਦੇਸ਼ ਦੇ ਇਕ ਵੀ ਕਾਂਗਰਸੀ ਆਗੂ ਦੀ ਅੱਖ ਵਿਚੋਂ ਨਾ ਤਾਂ ਹੰਝੂ ਡਿੱਗਿਆ ਅਤੇ ਨਾ ਹੀ ਕਿਸੇ ਨੇ ਅਫਸੋਸ ਪ੍ਰਗਟ ਕੀਤਾ ਹੈ। ਦਿੱਲੀ ਕਤਲੇਆਮ ਮੌਕੇ ਅਜਿਹੀਆਂ ਘਿਨੌਣੀਆਂ ਕਰਤੂਤਾਂ ਨੂੰ ਇਹ ਇਜ਼ਲਾਮ ਕੇਵਲ ਔਰੰਗਜੇਬ ਰੂਪੀ ਕਾਂਗਰਸੀਆਂ ਦੀਆਂ ਰੂਹਾਂ ਹੀ ਦੇ ਸਕਦੀਆਂ ਸੀ, ਜੋ ਉਨ•ਾਂ ਨੇ ਦਿੱਤਾ। ਉਨ•ਾਂ ਨੇ ਬਾਜਵਾ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਉਹ ਆਪਣੀ ਪਾਰਟੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਤੋਂ ਹੀ ਕੁਝ ਸਿੱਖਿਆ ਲੈ ਆਵੇ ਕਿ ਸਿਆਸਤ ਵਿਚ ਕਦੋਂ, ਕਿੱਥੇ ਅਤੇ ਕੀ ਬੋਲਣਾ ਹੁੰਦਾ ਹੈ। ਹਰ ਵੇਲੇ ਪਾਗਲਾਂ ਵਾਂਗੂੰ ਬੋਲਦੇ ਰਹਿਣਾ ਚੰਗਾ ਨਹੀਂ ਹੁੰਦਾ।
ਸਿੱਖਿਆ ਮੰਤਰੀ ਨੇ ਕਿਹਾ ਕਿ ਕਾਂਗਰਸ ਸਮੇਤ ਦੇਸ਼ ਦੀ ਕਿਸੇ ਵੀ ਸਿਆਸੀ ਪਾਰਟੀ ਕੋਲ ਸਰਦਾਰ ਬਾਦਲ ਵਰਗੀ ਕੱਦਾਵਰ ਸਿਆਸੀ ਸਖਸ਼ੀਅਤ ਮੌਜ਼ੂਦ ਨਹੀਂ ਹੈ। ਜਿਸ ਇਨਸਾਨ ਦਾ ਦੇਸ਼ ਦੇ ਸਾਰੇ ਸੀਨੀਅਰ ਤੇ ਵੱਡੇ ਸਿਆਸੀ ਆਗੂ ਸਨਮਾਨ ਕਰਦੇ ਹੋਣ, ਬਾਜਵਾ ਵਲੋਂ ਉਸ ਇਨਸਾਨ ਵਿਰੁੱਧ ਨੀਵੇਂ ਪੱਧਰ ਦੀ ਘਟੀਆ ਸਿਆਸੀ ਬਿਆਨਬਾਜ਼ੀ ਕਰਨਾ ਇਕ ਬਚਕਾਨਾ ਹਰਕਤ ਤਾਂ ਹੋ ਸਕਦੀ ਹੈ ਪਰ ਇਹ ਇਕ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਵਾਲੀ ਕੁਰਸੀ ਉਤੇ ਬੈਠੇ ਆਗੂ ਦੀ ਭੂਮਿਕਾ ਨਹੀਂ ਹੋ ਸਕਦੀ।
ਬਿਆਨ ਦੇ ਅਖ਼ੀਰ ਵਿਚ ਸਿੱਖਿਆ ਮੰਤਰੀ ਮਲੂਕਾ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਕਿ ਬਾਜਵਾ ਆਪਣੀ ਨੀਵੇਂ ਪੱਧਰ ਦੀ ਘਟੀਆ ਤੇ ਬੇਲੋੜੀ ਬਿਆਨਬਾਜ਼ੀ ਵਾਲੀ ਜ਼ੁਬਾਨ ਨੂੰ ਲਗਾਮ ਦੇਣ ਤੇ ਇਕ ਜ਼ਿੰਮੇਵਾਰ ਅਹੁਦੇ ਦੀ ਮਰਿਆਦਾ ਅਤੇ ਕਦਰਾਂ ਕੀਮਤਾਂ ਨੂੰ ਕਾਇਮ ਰੱਖਦੇ ਹੋਏ ਸਿਆਸਤ ਕਰਨ। ਇਸ ਵਿਚ ਹੀ ਬਾਜਵਾ ਦਾ ਭਲਾ ਹੈ ਤੇ ਉਨ•ਾਂ ਪ੍ਰਧਾਨਗੀ ਸੁਰੱਖਿਅਤ ਬਚੀ ਰਹਿ ਸਕਦੀ ਹੈ।

Translate »