ਜਲੰਧਰ, 20 ਅਗਸਤ, 2013
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਰਾਜੀਵ ਗਾਂਧੀ ਨੈਸ਼ਨਲ ਫੈਲੋਸ਼ਿੱਪ ਸਕੀਮ ਚਲ ਰਹੀ ਹੈ ਇਸ ਲਈ ਫੰਡ ਸਮਾਜਿਕ ਨਿਆਂ ਤੇ ਸ਼ਕਤੀਕਰਨ ਮੰਤਰਾਲੇ ਵੱਲੋਂ ਦਿੱਤਾ ਜਾਂਦਾ ਹੈ। ਇਹ ਫੌਲੋਸ਼ਿੱਪ ਉਚੇਰੀ ਸਿੱਖਿਆ, ਖ਼ਾਸ ਕਰਕੇ ਐਮ.ਫਿਲ ਤੇ ਪੀ.ਐਚ.ਡੀ. ਵਾਸਤੇ ਦਿੱਤੀ ਜਾਂਦੀ ਹੈ। ਹਰ ਵਰੇ• 2 ਹਜ਼ਾਰ ਵਜ਼ੀਫ਼ੇ ਦਿੱਤੇ ਜਾਂਦੇ ਹਨ। ਬੀਤੇ ਤਿੰਨ ਵਰਿ•ਆਂ ਵਿੱਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ 236 ਕਰੋੜ 9 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਪਿਛਲੇ 3 ਮਾਲੀ ਵਰਿ•ਆਂ ਵਿੱਚ ਇਸ ਫੈਲੋਸ਼ਿੱਪ ਲਈ ਪੰਜਾਬ ਵਿੱਚੋਂ 252 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ । 2011 ਤੋਂ ਹੀ ਕੈਨੇਰਾ ਬੈਂਕ ਰਾਹੀਂ ਈ. ਪੇਮੈਂਟ ਤਰੀਕੇ ਨਾਲ ਅਦਾਇਗੀ ਕੀਤੀ ਜਾ ਰਹੀ ਹੈ ਤੇ ਹੁਣ ਇਸ ਨੂੰ ਕੇਂਦਰੀ ਯੋਜਨਾ ਸਕੀਮ ਨਿਗਰਾਨ ਪ੍ਰਣਾਲੀ ਦਾ ਇਸਤੇਮਾਲ ਕਰਦੇ ਹੋਏ ਪ੍ਰਤੱਖ ਲਾਭ ਤਬਾਦਲਾ ਸਕੀਮ ਹੇਠ ਲਿਆਂਦਾ ਗਿਆ ਹੈ ।