ਗੁਰਦਾਸਪੁਰ, 19 ਅਗਸਤ ਪੈਂਸਨਲ ਦੀ ਲਕੀਰਾ ਅਤੇ ਬੁਰਸ਼ ਦੇ ਰੰਗਾ ਨਾਲ ਕਾਗਜ ਦੇ ਟੁਕੜੇ, ਚਿੱਤਰਾ ਰਾਹੀ ਬੱਚੇ ਅਪਣੇ ਮਨ ਦੀ ਭਾਵਨਾ ਨੂੰ ਉਜਾਗਰ ਕਰ ਸਕਦੇ ਹਨ। ਇਨਾਂ ਚਿਤਰਾ ਨਾਲ ਬਨਾਣੀਆ ਇਹ ਕਲਾ ਅਤੇ ਕ੍ਰਿਤਾ ਦੇ ਘੜੇ ਮੁਕਾਬਲੇ ਵੱਡੇ ਕਲਾਕਾਰ ਬਣ ਸਕਦੇ ਹਨ। ਇਹ ਵਿਚਾਰ ਸ਼੍ਰੀਮਤੀ ਭਾਵਨਾ ਸੋਬਤ ਤ੍ਰਿਖਾ ਚੇਅਰਪਰਸਨ ਬਾਲ ਭਲਾਈ ਕੌਂਸਲ ਨੇ ਅੱਜ ਸਥਾਨਿਕ ਜਿਮਨੇਜੀਅਮ ਹਾਲ ਵਿਖੇ ਰਾਜ ਪੱਧਰੀ ਮੀਟਿੰਗ ਮੁਕਾਬਲਿਆ ਦੌਰਾਨ ਵੱਖ-ਵੱਖ ਉਮਰ ਦੇ ਬੱਚਿਆ ਦੀਆ ਕਲਾ ਕ੍ਰਿਤਾ ਨੂੰ ਦੇਖਣ ਉਪਰੰਤ ਕੀਤੇ। ਅੱਜ ਦੇ ਪੇਟਿੰਗ ਮੁਕਾਬਲੇ ਵਿੱਚ ਉਪਨ ਸਕੂਲ ਸਟੂਡੈਂਟ ਉਮਰ ਗਰੁੱਪ 5 ਤੋ 18 ਸਾਲ ਲਈ ਬਨਾਣੇ ਗਏ, ਗਰੀਨ ਗਰੁੱਪ ਉਮਰ 5 ਤੋ 8 ਸਾਲ, ਵਾਈਸ ਗਰੁੱਪ 9 ਤੋ 12 ਸਾਲ, ਬਲਿਊ ਗਰੁੱਪ ਨੂੰ 13 ਤੋ 16 ਸਾਲ ਤੱਕ ਮੁਕਾਬਲੇ ਕਰਵਾਏ ਗਏ। ਪੇਟਿੰਗ ਮੁਕਾਬਲਿਆ ਵਿੱਚ ਸਪੈਸ਼ਲ ਗਰੁਪ ਦੇ ਬੱਚਿਆ ਜੋ ਕਿ ਸਰੀਰਕ ਤੌਰ ਤੇ ਪੂਰਨ ਨਹੀ ਸਨ। ਕੁਦਰਤ ਵੱਲੋਂ ਹੱਥ ਨਾ ਮਿਲਣ ਦੇ ਬਾਵਜੂਦ ਰੰਗਾ ਦੇ ਬੁਰਸ਼ ਨੂੰ ਪੈਰਾ ਦੀ ਉਂਗਲਿਆ ਵਿੱਚ ਫਸਾਂ ਕੇ ਬਣਾਏ ਚਿੱਤਰਾ ਨਾਲ ਹੈਰਾਨ ਕਰ ਦਿੱਤਾ।
ਗਰੀਨ ਗਰੁੱਪ ਦੇ ਉਮਰ 5 ਤੋ 8 ਸਾਲ ਪਹਿਲਾ ਸਥਾਨ ਜਸਮੀਨ ਕੌਰ, ਗੌਰਮਿੰਟ ਮਿਡਲ ਸਕੂਲ ਸਾਲੋ ਚਾਹਲ, ਦੂਸਰਾ ਸਥਾਨ ਭੁਪਿੰਦਰ ਸਿੰਘ ਗੌਰਮਿਟ ਪ੍ਰਾਇਮਰੀ ਸਕੂਲ ਕੋਟਲੀ ਸੂਰਤ ਮੱਲੀ, ਤੀਸਰਾ ਸਥਾਨ ਕਿਰਤੀ ਮਹਾਜਨ ਲਿਟਲ ਫਲਾਵਰ ਕਾਨਵੇਂਟ ਸਕੂਲ ਗੁਰਦਾਸਪੁਰ ਨੇ ਹਾਸਿਲ ਕੀਤਾ। ਵਾਈਟ ਗਰੁੱਪ ਉਮਰ 5 ਤੋ 10 ਸਾਲ ਵਿਚੋ ਅਮਿਤੋਜ ਕੌਰ, ਐਚ ਆਰਏ ਸਕੂਲ ਗੁਰਦਾਸਪੁਰ, ਦੂਸਰਾ ਸਥਾਨ ਗੁਰਬੀਰ ਸਿੰਘ ਗੌਰਮਿਟ ਹਾਈ ਸਕੂਲ, ਭੋਮਾ, ਤੀਸਰਾ ਸਥਾਨ ਸੁਨੰਦਨ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਤਿੱਬੜ ਅਤੇ ਕੰਸੋਲੇਸ਼ਨ ਸਥਾਨ ਸੁੱਭਦੀਪ ਕੌਰ, ਸ਼੍ਰੀ ਗੁਰੁ ਅਰਜਨ ਦੇਵ ਅਕੈਡਮੀ, ਰਾਏਚੱਕ ਨੇ ਹਾਸਿਲ ਕੀਤਾ। ਇਸੇ ਤਰਾਂ ਬਲਿਉ ਗਰੁੱਪ (ਉਮਰ 13 ਤੋ 16 ਸਾਲ) ਵਿੱਚ ਸਰਭ ਕੁਮਾਰ, ਗੌਰਮਿੰਟ ਸੀਨਿਅਰ ਸੈਕੰਡਰੀ ਸਕੂਲ ਤਿੱਬੜ ਨੇ ਪਹਿਲਾ, ਗੁਰਪਾਲ ਸਿੰਘ ਨੇ ਦੂਸਰਾ ਤੇ ਵਿਨੇ ਕੁਮਾਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰਾਂ ਸਪੈਸ਼ਲ ਗਰੁੱਪ ਜੈਲੋ ਗਰੁੱਪ ਉਮਰ 5 ਤੋ 10 ਸਾਲ ਵਿੱਚੋ ਕਾਜਲ, ਆਰ.ਆਰ ਗੋ. ਸੀ.ਸੈ ਸਕੂਲ ਧਾਰੀਵਾਲ ਨੇ ਪਹਿਲਾ ਤੇ ਕਰਨ ਕੁਮਾਰ, ਐਮ.ਬੀ.ਐਫ ਸਕੂਲ, ਪਠਾਨਕੋਟ ਨੇ ਦੂਸਰਾ ਅਤੇ ਦੀਪਾਸ਼ਾ ਨੇ ਐਮ.ਬੀ.ਐਫ ਸਕੂਲ ਪਠਾਨਕੋਟ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰਾਂ ਸਪੈਸ਼ਲ ਰੈਡ ਗਰੱਪੁ (ਉਮਰ 11 ਤੋ 18 ਸਾਲ) ਵਿੱਚ ਸੁਨੀਲ ਨੇ ਪਹਿਲਾ, ਨਰਿੰਦਰ ਕੁਮਾਰ, ਐਮ.ਬੀ.ਐਫ ਸਕੂਲ ਪਠਾਨਕੋਟ ਨੇ ਦੂਸਰਾ ਅਤੇ ਪਵਨ, ਆਸ਼ਾ ਕਿਰਨ ਸਕੂਲ ਪਠਾਨਕੋਟ ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਕੰਸੋਲੇਸ਼ਨ ਇਨਾਮ ਅਨਾਮਿਕਾ, ਜੀ.ਐਚ.ਐਚ ਡਾਲਾ ਨੇ ਹਾਸਿਲ ਕੀਤਾ। ਇਸ ਮੌਕੇ ਤੇ ਪ੍ਰਤੀ ਯੋਗਿਤਾ ਦੀ ਪ੍ਰਧਾਨਗੀ ਸ੍ਰੀ ਰਮੇਸ਼ ਮਹਾਜਨ ਆਨਰੇਰੀ ਸਕੱਤਰ ਬਾਲ ਭਲਾਈ ਕੌਂਸਲ ਗੁਰਦਾਸਪੁਰ ਨੇ ਕੀਤੀ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਪ੍ਰਿ. ਅਰਗਾ ਚੱਕਵਰਤੀ ਇੰਸਟੀਚਿਊਟ ਆਫ ਹੋਟਲ ਮੈਨੇਜਮੇਂਟ, ਇੰਜੀ. ਜੋਗਿੰਦਰ ਸਿੰਘ ਨਾਨੋਵਾਲੀਆ, ਦਿਲਬਾਗ ਸਿੰਘ ਚੀਮਾ ਲਾਲੀ, ਐਨ.ਪੀ ਸਿੰਘ, ਪ੍ਰੈਜੀਡੇਂਟ ਐਨ.ਆਰ.ਆਈ ਇੰਦਰਜੀਤ ਬਾਜਵਾ, ਮੈਡਮ ਸੋਮੀ ਧੰਦਲ, ਮੈਡਮ ਸਰੋਜ ਬਾਲਾ, ਮੈਡਮ ਤਜਿੰਦਰ ਕੌਰ, ਰਘੁਵੀਰ ਸਿੰਘ, ਕੋਮਲਜੀਤ ਕੌਰ, ਰਾਜ ਕੁਮਾਰ, ਰਾਕੇਸ਼ ਜੋਤੀ ਸ਼ਰਮਾ, ਬਲਜੀਤ ਸਿੰਘ, ਸੰਦੀਪ ਸਿੰਘ, ਬਲਜਿੰਦਰ ਸਿੰਘ ਆਦਿ ਹਾਜਰ ਸਨ।