ਨਵੀਂ ਦਿੱਲੀ, 20 ਅਗਸਤ, 2013
ਭਾਰਤੀ ਵਿਲੱਖਣ ਪਛਾਣ ਅਥਾਰਟੀ ਆਧਾਰ ਕਾਰਡ ਦੀ ਸਹਾਇਤਾ ਨਾਲ ਆਪਣੇ ਗਾਹਕ ਨੂੰ ਜਾਣੋਂ ਦੀ ਪ੍ਰਕ੍ਰਿਆ ਨੂੰ ਕਾਗਜ਼ ਰਹਿਤ ਸੁਰੱਖਿਅਤ ਅਤੇ ਲਾਹੇਵੰਦ ਬਣਾ ਰਿਹਾ ਹੈ। ਅਥਾਰਟੀ ਦੀ ਉਮੀਦ ਹੈ ਕਿ ਕੇ.ਵਾਈ.ਸੀ. ਦੀ ਪ੍ਰਕ੍ਰਿਆ ਇਲੈਕਟ੍ਰੋਨਿਕਸ ਹੋ ਜਾਣ ਨਾਲ ਗਾਹਕਾਂ ਨੂੰ ਸਹੂਲਤ ਮਿਲੇਗੀ ਅਤੇ ਉਹ ਆਸਾਨੀ ਨਾਲ ਪਛਾਣ ਅਤੇ ਪਤਾ ਦਾਖਲ ਕਰ ਸਕਣਗੇ ਤੇ ਗਾਹਕ ਦੇ ਮੌਜੂਦਾ ਬੈਂਕ ਖਾਤਿਆਂ ਵਿੱਚ ਆਧਾਰ ਨੰਬਰ ਆ ਜਾਵੇਗਾ। ਵਿੱਤ ਮੰਤਰਾਲਾ ਪਹਿਲਾਂ ਹੀ ਈ ਕੇ.ਵੀ.ਸੀ. ਨੂੰ ਵਿੱਤੀ ਸੇਵਾਵਾਂ ਲਈ ਇੱਕ ਉਚਿਤ ਦਸਤਾਵੇਜ਼ ਐਲਾਨ ਕਰ ਚੁੱਕਾ ਹੈ। ਈ.ਕੇ.ਵੀ.ਸੀ. ਦਾ ਇਸਤੇਮਾਲ ਕਰਕੇ ਨਾਗਰਿਕ ਅਥਾਰਟੀ ਨੂੰ ਕੇ.ਵੀ ਸੀ..ਸਬੰਧੀ ਜਾਣਕਾਰੀ ਉਪਲਬੱਧ ਕਰਵਾ ਸਕਣਗੇ। ਇਸ ਨਾਲ ਦਸਤਾਵੇਜ਼ਾਂ ਵਿੱਚ ਹੇਰਾ ਫੇਰੀ ਕਰਨ ਦੀ ਸੰਭਾਵਨਾ ਵੀ ਖਤਮ ਹੋਵੇਗੀ। ਸਵੈ ਚਲਿਤ ਹੋਣ ਕਾਰਨ ਕੇ.ਵਾਈ ਸੀ. ਦਾ ਡਾਟਾ ਫੌਰੀ ਤੌਰ ‘ਤੇ ਉਪਲਬੱਧ ਹੋਵੇਗਾ। ਈ. ਕੇ.ਵਾਈ.ਸੀ. ਵਿੱਚ ਦਸਤਾਵੇਜ਼ ਤੇ ਫੋਟੋ ਕਾਪੀਆਂ ਨੂੰ ਇੱਧਰ ਉਧਰ ਲਿਜਾਣ ਦੀ ਲੋੜ ਨਹੀਂ ਹੋਵੇਗੀ ਤੇ ਇਸ ਤਰਾਂ• ਦਸਤਾਵੇਜ਼ਾਂ ਦੇ ਚੋਰੀ ਹੋਣ ਜਾਂ ਉਨਾਂ• ਦੇ ਗੁੰਮ ਹੋਣ ਦੀ ਸੰਭਾਵਨਾ ਵੀ ਘਟੇਗੀ।