ਲੁਧਿਆਣਾ ਹਿਮਾਚਲ ਪ੍ਰਦੇਸ਼ ਦੇ ਪੰਚਾਇਤ, ਪੇਡੂ ਵਿਕਾਸ ਅਤੇ ਪਸ਼ੂ ਪਾਲਣ ਮੰਤਰੀ ਅਨਿਲ ਸ਼ਰਮਾਂ ਦਾ ਲੁਧਿਆਣਾ ਆਉਣ ਤੇ ਵਿਧਾਇਕ ਸੁਰਿੰਦਰ ਡਾਬਰ ਅਤੇ ਪੰ: ਸ਼ਰਧਾ ਰਾਮ ਫਿਲੌਰੀ ਮੈਮੋਰੀਅਲ ਵੈਲਫੇਅਰ ਸੋਸਾਇਟੀ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਪ੍ਰਧਾਨ ਕਾਂਗਰਸ ਲੁਧਿਆਣਾ ਨੇ ਰਾਧਾ ਕ੍ਰਿਸ਼ਨ ਜੀ ਦੀ ਫੋਟੋ ਭੇਟ ਕਰਕੇ ਸਨਮਾਨ ਕੀਤਾ।
ਸ੍ਰੀ ਬਾਵਾ ਨੇ ਦੱਸਿਆ ਕਿ ਅਨਿਲ ਸ਼ਰਮਾਂ ਲੁਧਿਆਣਾ ਦੇ ਉਘੇ ਇਡਸਟਰੀ ਲਿਸਟ ਅਤੇ ਸਮਾਜ ਸੇਵਕ ਰਾਜੂ ਸ਼ਰਮਾਂ ਦੇ ਕਰੀਬੀ ਰਿਸਤੇਦਾਰ ਹਨ ਅਤੇ ਅੱਜ ਡੀ.ਐਮ.ਸੀ ਦੇ ਸਾਹਮਣੇ ਹੋਟਲ ਵਿਚ ਅਨਿਲ ਸ਼ਰਮਾਂ ਦੇ ਸਤਿਕਾਰ ਵਿਚ ਰੱਖੇ ਸਮਾਗਮ ਵਿਚ ਸ਼ਹਿਰ ਦੀਆਂ ਨਾਮਵਰ ਹਸਤੀਆਂ ਪਹੁੰਚੀਆਂ ਹੋਈਆਂ ਸਨ। ਇਸ ਸਮੇ ਅਨਿਲ ਸ਼ਰਮਾਂ ਨੇ ਕਿਹਾ ਕਿ ਪੰਜਾਬ, ਹਿਮਾਚਲ ਪ੍ਰਦੇਸ਼ ਦੇ ਵੱਡੇ ਭਰਾ ਦੀ ਤਰ•ਾ ਹੈ ਅਤੇ ਪੰਜਾਬ ਦੇ ਲੋਕ ਹਿਮਾਚਲ ਦੇ ਟੂਰਿਜ਼ਮ ਵਿਚ ਵਿਸੇਸ਼ ਯੋਗਦਾਨ ਪਾਉਣ ਹਨ। ਇਸ ਸਮੇ ਸ੍ਰੀ ਅਨਿਲ ਸ਼ਰਮਾਂ ਨੇ ਉਹਨਾ ਦੇ ਸਨਮਾਨ ਲਈ ਪਹੁੰਚੀਆਂ ਸਖਸ਼ੀਅਤਾਂ ਦਾ ਹਾਰਦਿਕ ਧੰਨਵਾਦ ਕੀਤਾ। ਇਸ ਸਮੇ ਕੌਸਲਰ ਗੁਰਪ੍ਰੀਤ ਗੋਗੀ, ਸਨੀ ਭੱਲਾ, ਨਰਿੰਦਰ ਕੁਮਾਰ, ਬਲਵੰਤ ਸਿੰਘ ਧਨੋਆ ਜਨ. ਸਕੱਤਰ, ਇੰਡਸਟਰੀ ਲਿਸਟ ਮੁਕੇਸ਼ ਕੁਮਾਰ, ਸੰਜੇ ਮਹਿੰਦਰੂ, ਅਰੁਣ ਸ਼ਰਮਾਂ, ਰਵੀ ਸ਼ਰਮਾਂ, ਸੁਨੀਲ ਮਲਹੋਤਰਾ, ਰਾਜਨ ਨੰਦਾ, ਗੌਰਵ ਮਲਹੋਤਰਾ, ਸਾਜਨ ਮਲਹੋਤਰਾ ਜਗਰਾਓ, ਬੰਟੀ ਦੁੱਗਲ, ਰੁਪਿੰਦਰ ਦੀਪਾ, ਹਰਪ੍ਰੀਤ ਸਿੰਘ, ਮਨੋਜ ਗੁਪਤਾ, ਡਾ ਰੋਹਿਤ, ਜੀ.ਐਸ ਕੰਡਾ, ਅਤੇ ਸੰਜੇ ਅਗਰਵਾਲ ਹਾਜਰ ਸਨ।