August 20, 2013 admin

ਪੁਰਾਤਨ ਇਤਹਾਸ ਨੂੰ ਸਮਰਪਿਤ ਯਾਦਗਾਰ ਛੋਟਾ ਘੱਲੂਘਾਰਾ ਕਾਹਨੂਵਾਨ ਛੰਭ ਦੀ ਸਮਾਰਕ ਦੀ ਉਸਾਰੀ ਮੁਕੰਮਲ

 ਗੁਰਦਾਸਪੁਰ, 20  ਪੰਜਾਬ ਸਰਕਾਰ ਵੱਲੋਂ ਪੁਰਾਤਨ ਇਤਹਾਸ ਨੂੰ ਸਮਰਪਿਤ ਯਾਦਗਾਰ ਛੋਟਾ ਘੱਲੂਘਾਰਾ ਕਾਹਨੂਵਾਨ ਛੰਭ ਦੀ ਸਮਾਰਕ ਦੀ ਉਸਾਰੀ ਮੁਕੰਮਲ ਹੋਣ ਉਪਰੰਤ ਇਸਦੀ ਸਾਂਭ-ਸੰਭਾਲ ਅਤੇ ਆਉਣ ਵਾਲੇ ਵਿਜਟਿਡ ਵਾਸਤੇ ਪੀਣ ਵਾਲੇ ਪਾਣੀ ਅਤੇ ਬੈਠਣ ਆਦਿ ਦੇ ਸਾਰੇ ਪ੍ਰਬੰਧਾ ਸੰਬੰਧ ਮੁਕੰਮਲ ਹੋਣੇ ਚਾਹੀਦੇ ਹਨ ਤਾ ਜੋ ਸਰਕਾਰ ਵੱਲੋਂ ਉਸਾਰਿਆ ਗਿਆ ਛੋਟਾ ਘੱਲੂਘਾਰਾ ਸਮਾਰਕ ਲੋਕ ਇਤਿਹਾਸ ਨੂੰ ਸਹੀ ਢੰਗ ਨਾਲ ਜਾਣੂ ਹੋ ਸਕਣ। ਇਹ ਵਿਚਾਰ ਡਾ. ਅਭਿਨਵ ਤ੍ਰਿਖਾ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਨੇ ਅਪ੍ਰੈਸ਼ਨ ਐਂਡ ਮੈਨਟੀਨੈਸ ਸੋਸਾਇਟੀ ਆਫ ਛੋਟਾ ਘੱਲੂਘਾਰਾ ਦੀ ਸਥਾਨਿਕ ਦਫਤਰ ਵਿਖੇ ਮੀਟਿੰਗ ਵਿੱਚ ਪ੍ਰਗਟ ਕੀਤੇ ਗਏ।
ਇਸ ਮੌਕੇ ਤੇ ਯਾਦਗਾਰੀ ਸਮਾਰਕ ਦੇ ਕੀਤੇ ਕੰਮਾ ਅਤੇ ਬਕਾਇਆ ਕੰਮਾ ਦੀ ਸਮੀਖਿਆ ਕਰਦਿਆ ਡਾ. ਤ੍ਰਿਖਾ ਨੇ ਕਿਹਾ ਕਿ ਆਉਣ ਵਾਲੇ ਵਿਜਟਿਡ ਲਈ ਚਾਹ ਪਾਣੀ ਅਤੇ ਖਾਣ-ਪੀਣ ਦੇ ਪ੍ਰਬੰਧ ਆਦਿ ਲਈ ਬਣਾਈ ਗਈ ਕੰਟੀਨ ਦੀ ਬੋਲੀ ਕਰਵਾ ਕੇ ਬੋਲੀਦਾਰਾਂ ਨੂੰ ਦਿੱਤੀ ਜਾਵੇ। ਇਹ ਵੀ ਫੈਸਲਾ ਕੀਤਾ ਗਿਆ ਕਿ ਯਾਦਗਾਰੀ ਦੀ ਸਾਂਭ-ਸੰਭਾਲ ਲਈ ਨਿਯੁਕਤ ਅਮਲੇ ਦੀ ਹਾਜਰੀ ਵੀਕ ਐਂਡ ਹੋਰ ਛੁੱਟੀਆ ਵਾਲੇ ਦਿਨ ਯਕੀਨੀ ਕੀਤੀ ਜਾਵੇ ਕਿਊੰਕਿ ਇਨਾਂ ਦਿਨਾਂ ਦੌਰਾਨ ਵਧੇਰੇ ਯਾਤਰੂ ਸਮਾਰਕ ਦੇਖਣ ਆਉਂਦੇ ਹਨ। ਡਿਪਟੀ ਕਮਿਸ਼ਨਰ ਨੇ ਮੈਨਟੀਨੈਸ ਸੋਸਾਇਟੀ ਦੇ ਮੈਂਬਰਾਂ ਨੂੰ ਕੀਤੇ ਜਾਣ ਵਾਲੇ ਅਧੂਰੇ ਕੰਮਾ ਅਤੇ ਕੀਤੇ ਗਏ ਕੰਮਾ ਨੂੰ ਸੂਚੀ ਬੰਦ ਕਰਨ ਲਈ ਕਿਹਾ। ਉਨਾਂ ਨੇ ਇਹ ਵੀ ਦੱਸਿਆ ਕਿ 10 ਏਕੜ ਰਕਬੇ ਵਿੱਚ 16 ਕਰੋੜ ਰੂਪਏ ਦੀ ਲਾਗਤ ਨਾਲ ਉਸਾਰੀ ਦੇ ਯਾਦਗਾਰ ਛੋਟਾ ਘੱਲੂਘਾਰਾ ਵੀ ਸਾਂਭ-ਸੰਭਾਲ ਲਈ ਢੁਕਵੇ ਪ੍ਰਬੰਧ ਕੀਤੇ ਜਾਣ ਤਾ ਜੋ ਇਸ ਖੂਬਸੂਰਤ ਦਿਖ ਬਹਾਲ ਰਹੇ। ਮੀਟਿੰਗ ਵਿੱਚ ਅਪਰੇਸ਼ਨ ਐਂਡ ਮੈਨਟੀਨੈਸ ਸੋਸਾਇਟੀ ਛੋਟਾ ਘੱਲੂਘਾਰੇ ਦੇ ਸਾਰੇ ਮੈਂਬਰ ਅਤੇ ਵੱਖ-ਵੱਖ ਵਿਭਾਗਾ ਦੇ ਅਧਿਕਾਰੀ ਵੀ ਹਾਜਰ ਸਨ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਕਾਰਜਕਾਰੀ ਇੰਜੀਨਿਅਰ ਪਬਿਲਕ ਹੈਲਥ, ਲੋਕ ਨਿਰਮਾਣ ਵਿਭਾਗ, ਉਪ ਮੰਡਲ ਇੰਜੀਨਿਅਰ, ਬਾਗਬਾਨੀ ਵਿਭਾਗ, ਅੰਮ੍ਰਿਤਸਰ ਵਿਕਾਸ ਅਥਾਰਿਟੀ ਦੇ ਅਧਿਕਾਰੀ ਵੀ ਹਾਜਰ ਸਨ।

Translate »