ਜਲੰਧਰ, 20 ਅਗਸਤ, 2013
ਪਿੰਡਾਂ ਦੀ ਨੁਹਾਰ ਬਦਲਣ ਲਈ ਚਲ ਰਹੇ ਭਾਰਤ ਨਿਰਮਾਣ ਪ੍ਰੋਗਰਾਮ ਵਿੱਚ ਸ਼ਾਮਿਲ ਰਾਜੀਵ ਗਾਂਧੀ ਪੇਂਡੂ ਬਿਜਲੀਕਰਨ ਯੋਜਨਾ ਹੇਠ ਬਿਜਲੀ ਸਹੂਲਤ ਤੋਂ ਵਾਂਝੇ ਪਿੰਡਾਂ ਦਾ ਬਿਜਲੀਕਰਨ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਨੂੰ 12ਵੀਂ ਪੰਜ ਸਾਲਾ ਯੋਜਨਾ ਦੌਰਾਨ ਵੀ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਇਸ ਹੇਠ ਬਾਕੀ ਰਹਿੰਦੇ ਕੰਮ ਮੁਕੰਮਲ ਕੀਤੇ ਜਾ ਸਕਣ। ਰਾਜੀਵ ਗਾਂਧੀ ਪੇਂਡੂ ਬਿਜਲੀਕਰਨ ਯੋਜਨਾ ਹੇਠ ਹੁਣ ਤੱਕ ਬਿਜਲੀ ਸਹੂਲਤ ਤੋਂ ਵਾਂਝੇ 1 ਲੱਖ 7 ਹਜ਼ਾਰ 497 ਪਿੰਡਾਂ ਦਾ ਬਿਜਲੀਕਰਨ ਕੀਤਾ ਜਾ ਚੁੱਕਾ ਹੈ। 2 ਲੱਖ 99 ਹਜ਼ਾਰ 690 ਪਿੰਡਾਂ ਵਿੱਚ ਬਿਜਲੀ ਪ੍ਰਬੰਧ ਮਜ਼ਬੂਤ ਕੀਤਾ ਗਿਆ ਹੈ। ਯੋਜਨਾ ਹੇਠ ਗਰੀਬੀ ਰੇਖਾ ਤੋਂ ਹੇਠਲੇ 2 ਕਰੋੜ 11 ਲੱਖ 28 ਹਜ਼ਾਰ ਪਰਿਵਾਰਾਂ ਦੇ ਘਰਾਂ ਨੂੰ ਬਿਜਲੀ ਦੇ ਮੁਫ਼ਤ ਕੁਨੈਕਸ਼ਨ ਦਿੱਤੇ ਗਏ ਹਨ। ਪੰਜਾਬ ਵਿੱਚ ਇਸ ਯੋਜਨਾ ਹੇਠ ਇੱਕ ਲੱਖ 2 ਹਜ਼ਾਰ 176 ਬੇਹੱਦ ਗਰੀਬ ਪਰਿਵਾਰਾਂ ਨੂੰ ਬਿਜਲੀ ਦੇ ਮੁਫਤ ਕੁਨੈਕਸ਼ਨ ਦੇਣ ਦਾ ਟੀਚਾ ਹੈ ਜਿਸ ਵਿੱਚੋਂ ਹੁਣ ਤੱਕ 80 ਹਜ਼ਾਰ 404 ਬੀ.ਪੀ.ਐਲ ਪਰਿਵਾਰਾਂ ਨੂੰ ਬਿਜਲੀ ਦੇ ਮੁਫ਼ਤ ਕੁਨੈਕਸ਼ਨ ਮੁਹੱਈਆ ਕਰਵਾਏ ਜਾ ਚੁੱਕੇ ਹਨ। ਪੰਜਾਬ ਦੇ ਅੰਸ਼ਿਕ ਤੌਰ ‘ਤੇ ਬਿਜਲੀ ਦੀ ਸਹੂਲਤ ਵਾਲੇ 5 ਹਜ਼ਾਰ 991 ਪਿੰਡਾਂ ਵਿਚੋਂ 5 ਹਜ਼ਾਰ 447 ਪਿੰਡਾਂ ਵਿੱਚ ਬਿਜਲੀ ਸਪਲਾਈ ਪ੍ਰਬੰਧ ਨੂੰ ਹੋਰ ਮਜ਼ਬੂਤ ਕੀਤਾ ਜਾ ਚੁੱਕਾ ਹੈ।