ਅੱਜ 16 ਸਾਲ ਹੋਣ ਲੱਗੇ ਹਨ 21 ਅਗਸਤ 1997 ਦੀ ਉਸ ਮਨਹੂਸ ਚੰਦਰੀ ਸ਼ਾਮ ਨੂੰ ਜਦੋਂ ਬਰਨਾਲਾ ਸ਼ਹਿਰ ਦੇ ਇੱਕ ਗੁਰੂ ਘਰ ਦੇ ਵਰੋਸਾਏ ਲੋਕ ਸੰਪਰਕ ਅਫ਼ਸਰ ਸ੍ਰ. ਗੋਪਾਲ ਸਿੰਘ ਦਰਦੀ ਦੀ ਇੱਕੋ ਇੱਕ ਲਾਡਲੀ ਪਿਆਰੀ ਬੱਚੀ ਗੁਰਪ੍ਰੀਤ ਕੌਰ ਦਰਦੀ ਸੋਨੀ ਦੇ ਅਸਹਿ ਵਿਛੋੜੇ ਦੀ ਦੁੱਖਦਾਈ ਖਬਰ ਸੁਣਨ ਨੂੰ ਮਿਲੀ।
ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਸੋਨੀ ਆਂਢ ਗੁਆਂਢ ਦੇ ਨਿਆਣਿਆਂ-ਸਿਆਣਿਆਂ ਦਾ ਪਿਆਰ ਲੁੱਟਦੀ ਖੇਡ ਦੀ ਸਭ ਦਾ ਮੋਹ ਕਰਦੀ ਮਾਸੂਮ ਭੋਲੀ ਭਾਲੀ ਆਪਣੀ ਮਾਤਾ ਪ੍ਰੇਮ ਦਾ ਸਾਰਾ ਦਿਨ ਆਹਾਰ ਹਰ ਇੱਕ ਨਾਲ ਰਚ ਮਿਚ ਜਾਣ ਵਾਲੀ ਬਾਲੜੀ ਸੋਨੀ ਦੀ ਉਮਰ ਦੇ 11 ਵਰ੍ਹੇ ਪੂਰੇ ਹੋਣ ਵਿੱਚ ਤਿੰਨ ਮਹੀਨੇ ਬਾਕੀ ਸਨ, ਦਰਦੀ ਜੀ ਨੇ ਨਿੱਕੇ ਚਾਅ ਨਾਲ ਇਸ ਬੱਚੀ ਨੂੰ ਕੋਈ ਵੱਡੀ ਅਫ਼ਸਰ ਜਾਂ ਡਾਕਟਰੀ ਦੇਖਣ ਦੇ ਸੁਪਨੇ ਲਏ ਸਨ। ਦੋਵੋਂ ਜੀਅ ਪਤਾ ਨਹੀਂ ਕਿਉ ਇਨ੍ਹਾਂ ਮੋਹ ਕਰਦੇ ਸਨ ਸ਼ਾਇਦ ਹੀ ਕੋਈ ਕਰਦਾ ਹੋਵੇ। ਸਕੂਲ ਲਈ ਰਿਕਸ਼ੇ ਦੇ ਆਉਣ ਤੋਂ ਪਹਿਲਾਂ ਹੀ ਸੜਕ ਤੇ ਆਕੇ ਖਲੋ ਜਾਂਦੇ, ਜੇ ਇੱਕ ਕੋਲ ਬੈਗ ਹੁੰਦਾ ਤਾਂ ਦੂਜੇ ਕੋਲ ਪਾਣੀ ਦੀ ਬੋਤਲ ਫੜੀ ਹੁੰਦੀ। ਭੋਰਾ ਵੀ ਵਸਾ ਨਹੀਂ ਕਰਦੇ ਸਨ। ਕਿ ਮਜਾਲ ਹੈ ਕਿ ਇੱਕਲਿਆਂ ਸੜਕ ਵੀ ਪਾਰ ਕਰੇ। ਭਾਵੇਂ ਆਪ ਉਹ ਸਾਲ ਉਹ ਇੱਕ ਦੋ ਸੂਟਾ ਨਾਲ ਲੰਘਾ ਲੈਂਦੇ ਪਰ ਸੋਨੀ ਲਈ ਜੋ ਵੀ ਨਵਾਂ ਪਰਿੰਟ ਬਾਜ਼ਾਰ ਵਿੱਚ ਵੇਖਦੇ ਝੱਟ ਦੋ ਦੋ ਰੰਗ ਖਰੀਦ ਲਿਆਊਂਦੇ। ਭਾਵੇਂ ਹੁਣ ਖੇਡਾਂ ਖੇਡਣ ਦੇ ਦਿਨਾਂ ਤੋਂ ਉਹ ਅੱਗੇ ਵਧਦੀ ਜਾ ਰਹੀਂ ਸੀ, ਪਰ ਗੁੱਡੇ-ਗੁੱਡੀਆਂ, ਸੰਗੀਤ ਸਾਜ਼ ਅਤੇ ਹੋਰ ਖਿਲੋਣਿਆਂ ਦਾ ਅੰਬਾਰ ਅਜੇ ਉਸ ਕੋਲ ਸੀ। ਉਸ ਦੇ ਮੂੰਹੋ ਕੱਢਣ ਦੀ ਦੇਰ ਹੁੰਦੀ ਸੀ ਕਿ ਨਵੀਆਂ-ਨਵੀਆਂ ਕੈਸਟਾਂ ਹਾਜ਼ਰ ਹੋ ਜਾਂਦੀਆਂ । ਨਮਕੀਨ ਦਾ ਇਰਾਦਾ ਹੁੰਦਾ ਤਾਂ ਮਿੱਠੇ ਅਤੇ ਨਮਕੀਨ ਦੇ ਚਾਰ ਚਾਰ ਪੈਕਟਾ ਉਸ ਪੁੱਤਾਂ ਵਰਗੀ ਧੀ ਤੇ ਮੌਜੂਦ ਹੁੰਦੇ। ਸਕੂਲ ਦਾ ਕੰਮ ਕਰਨ ਲਈ ਬੈਠਦੀ ਤਾਂ ਮੰਮੀ ਸਹਾਇਤਾ ਲਈ ਕੋਲ ਬੈਠੀ ਹੁੰਦੀ। ਲੰਮੇ ਲੰਮੇ ਕਾਲੇ ਕੇਸਾਂ ਵਾਲੀ ਸੋਨੀ ਨੂੰ ਆਪਣੇ ਮਾਪਿਆਂ ਦੇ ਸੰਸਕਾਰਾਂ ਚੋਂ ਗੁਰੂ ਘਰ ਤੇ ਅਡੋਲ ਭਰੋਸੇ ਤੇ ਦੂਰ ਦੂਰ ਤੱਕ ਯਾਤਰਾਵਾਂ ਕਰਨ ਦਾ ਸ਼ੌਕ ਜਿਵੇਂ ਮਿਲਿਆ ਸੀ, ਉਸੇ ਤਰ੍ਹਾਂ ਹੀ ਇਹ ਪੂਰਾ ਹੋਇਆ। ਨਾਨਕਸਰ ਤੇ ਨਾਮਦੇਵ ਧਰਮਸ਼ਾਲਾ ਦੇ ਆਪਣੀ ਮੰਮੀ ਦੇ ਨਿੱਤ ਨੇਮ ਦੇ ਦਰਸ਼ਨਾਂ ਤੋਂ ਲੈ ਕੇ ਸ੍ਰੀ ਅਮ੍ਰਿੰਤਸਰ, ਮੁਕਤਸਰ, ਮਨੀਕਰਨ ਤੇ ਬੜੂ ਸਾਹਿਬ ਇੱਥੋ ਤੱਕ ਕਿ ਆਖਰੀ ਦਿਨ ਵੀ ਗੁਰਦੁਆਰੇ ਟਾਹਲੀ ਸਾਹਿਬ ਰਾਏਕੋਟ ਕਾਰ ਰੋਕ ਕੇ ਪ੍ਰਣਾਮ ਕੀਤਾ। ਉਹ ਆਪਣੇ ਪਿਆਰੇ ਪਿਤਾ ਤੇ ਮੰਮੀ ਤੋਂ ਬਿਨ੍ਹਾਂ ਕਦੇ ਕਿਸੇ ਨਾਲ ਲੜਦੀ, ਉੱਚਾ ਬੋਲਦੀ ਜਾਂ ਗੁੱਸੇ ਹੁੰਦੀ ਨਹੀਂ ਵੇਖੀ। ਸੁੰਤਤਰਤਾ ਦਿਵਸ ਤੇ ਗੀਤ ਗਾਇਨ ਵਿੱਚ ਪ੍ਰਾਪਤੀ ਇਨਾਮੀ ਸ਼ੀਲਡ ਉਸਦੇ ਹੋਣਹਾਰ ਕਲਾਕਾਰ ਹੋਣ ਦਾ ਸਬੂਤ ਦਿੰਦੀ ਹੈ। ਹਰ ਸਮੇਂ ਹਸੂੰ ਹਸੂੰ ਕਰਦੀ, ਹੁੰਦੜਹੇਲ, ਸਿਹਤਮੰਦ, ਲੋਂਗੋਵਾਲ ਦੇ ਸੱਪਲ ਪਰਿਵਾਰ ਦੀ ਦੋਹਤ ਸੋਨੀ ਨੂੰ ਕਿਵੇਂ ਬਲੱਡ ਕੈਂਸਰ ਦੀ ਜਾਨ ਲੇਵਾ ਬਿਮਾਰੀ ਨੇ ਆ ਦਬੋਚਿਆ ਇਸਦੀ ਤਾਂ ਕਦੇ ਸੁਪਨੇ ਵਿੱਚ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ। ਇਸ ਨੰਨੀ ਜਾਨ ਦੇ ਤੁਰ ਜਾਣ ਨਾਲ ਪਿਆ ਖੱਪਾ ਸੱਚਮੁੱਚ ਕਦੇ ਪੂਰਿਆ ਨਹੀਂ ਜਾ ਸਕੇਗਾ। ਅਨੇਕਾਂ ਪ੍ਰਕਾਰ ਦੀਆਂ ਐਲਬਮਾਂ ਵਿੱਚ ਤੇ ਫਰੇਮ ਕੀਤੀਆਂ ਤਸਵੀਰਾਂ ਸਾਹਮਣੇ ਉਸਦਾ ਅਲਵਿਦਾ ਕਹਿ ਜਾਣਾ ਝੂਠ ਲੱਗਦਾ ਹੈ। ਕਿਸੇ ਲੋਕ ਸ਼ਾਇਰ ਨੇ ਰੱਬ ਨੂੰ ਉਲਾਂਭਾ ਦਿੰਦਿਆਂ ਅਹਿਜੇ ਕਿਸੇ ਮੌਕੇ ਹੀ ਇੰਜ ਕਿਹਾ ਹੋਣੈ:-
ਇਹੋ ਜਿਹੀਆਂ ਭੋਲੀਆਂ ਮੂਰਤਾਂ ਮੇਰੇ ਰੱਬਾ। ਜਾਂ ਤਾਂ ਬਣਾਇਆ ਨਾ ਕਰ
ਜੇ ਬਣਾ ਹੀ ਦੇਵੇ ਤਾਂ ਵਕਤੋ ਉਰੇ ਲਿਜਾਇਆ ਨਾ ਕਰ£
ਉਸ ਮਿੱਠੜੀ ਯਾਦ ਨੂੰ ਹਮੇਸ਼ਾਂ ਤਰੋਤਾਜਾ ਰੱਖਣ ਦੇ ਉਦੇਸ਼ ਨਾਲ ਅਤੇ ਉਸਦੇ ਸਾਹਿਤਕ ਝੁਕਾਅ ਨੂੰ ਦਰਸਾਂਉਂਦਿਆਂ ਸ੍ਰ. ਗੋਪਾਲ ਸਿੰੰਘ ਦਰਦੀ ਨੇ ਇੱਕ ਟਰੱਸਟ ਦੀ ਦੇਖ ਰੇਖ ਹੇਠ ਹਰ ਸਾਲ ਇੱਕ ਸਾਹਿਤਕ ਪ੍ਰੋਗਰਾਮ ਕਰਨ ਦਾ ਨਿਰਣਾ ਕੀਤਾ ਹੈ। ਉਸ ਮਾਸੂਮ ਜਿੰਦੜੀ ਨੂੰ ਯਾਦ ਕਰਨ ਦਾ ਇਹ ਸਾਰਥਕ ਉੱਦਮ ਹੈ।