August 21, 2013 admin

ਸੁੰਨਾ ਰਿਹਾ ਰੱਖੜੀ ਦਾ ਤਿਉਹਾਰ • ਜ਼ਿਲ•ਾ ਦਿਹਾਤੀ ਵਿਕਾਸ ਏਜੰਸੀ ਦੇ ਮੁਲਾਜ਼ਮਾਂ ਨੂੰ ਨਹੀ ਮਿਲੀ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ • ਸੂਬਾ ਤੇ ਕੇਂਦਰ ਸਰਕਾਰ ਨੂੰ ਤਨਖਾਹ ਲਈ ਲੋੜੀਦੇ ਫੰਡ ਜਲਦੀ ਮੁਹੱਈਆ ਕਰਵਾਉਣ ਲਈ ਕੀਤੀ ਅਪੀਲ

 ਅੰਮ੍ਰਿਤਸਰ,  21 ਅਗਸਤ  ਜਿਥੇ ਸਾਰੇ ਦੇਸ਼ ਅੰਦਰ ਅੱਜ ਭੈਣ ਤੇ ਭਰਾ ਦੇ ਪਵਿੱਤਰ ਤਿਉਹਾਰ ਰੱਖੜੀ ਦਾ ਦਿਨ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਜਾ ਰਿਹਾ ਸੀ ਓਥੇ ਜ਼ਿਲ•ਾ ਦਿਹਾਤੀ ਵਿਕਾਸ ਏਜੰਸੀ ਦੇ ਮੁਲਾਜ਼ਮਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਉਨ•ਾਂ ਵਲੋਂ ਕਾਲੇ ਬਿੱਲਾ ਲਗਾ ਕੇ ਸਰਕਾਰ ਵਿਰੁੱਧ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜੀ ਹਾਂ, ਜ਼ਿਲ•ਾ ਦਿਹਾਤੀ ਵਿਕਾਸ ਏਜੰਸੀ (ਡੀ.ਆਰ.ਡੀ.ਏ) ਅੰਮ੍ਰਿਤਸਰ ਦੇ ਮੁਲਾਜ਼ਮ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਬਿਨਾਂ ਤਨਖਾਹ ਤੋਂ ਦਿਨ ਰਾਤ ਕੰਮ ਕਰ ਰਹੇ ਹਨ।
ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ 70 ਫੀਸਦੀ ਤੇ ਰਾਜ ਸਰਕਾਰ ਵਲੋਂ 25 ਫੀਸਦੀ ਰਾਸ਼ੀ ਦੇ ਹਿਸਾਬ ਨਾਲ ਇਨ•ਾਂ ਮੁਲਾਜ਼ਮਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ, ਜੋ ਕਿ ਅਜੇ ਤਕ ਦੋਹਾਂ ਹੀ ਸਰਕਾਰਾਂ ਵਲੋਂ ਰਿਲੀਜ਼ ਨਹੀ ਕੀਤੀ ਗਈ। ਇਸ ਨਾਲ ਪੰਜਾਬ ਦੇ ਸਮੂਹ ਡੀ.ਆਰ ਡੀ.ਏ ਦੇ ਮੁਲਾਜ਼ਮ ਰੋਜ਼ਾਨਾ ਕਾਲੇ ਬਿੱਲੇ ਲਗਾ ਕੇ ਤਨਖਾਹ ਨਾ ਮਿਲਣ ਦਾ ਸਰਕਾਰ ਵਿਰੁੱਧ ਰੋਸ ਪ੍ਰਗਟਾ ਰਹੇ ਹਨ।
ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਹੋਈਆ ਨਗਰ ਨਿਗਮ ਤੇ ਪੰਚਇਤ ਚੋਣ ਦੌਰਾਨ ਡੀ.ਆਰ.ਡੀ.ਏ ਦੇ ਸਟਾਫ ਵਲੋਂ ਦਿਨ ਰਾਤ ਕੰਮ ਕਰਕੇ ਮਿਥੇ ਸਮੇਂ ਅੰਦਰ ਚੋਣਾਂ ਦਾ ਕੰਮ ਸਿਰੇ ਚਾੜਿ•ਆ ਗਿਆ ਸੀ। ਤਨਖਾਹਾਂ ਨਾ ਮਿਲਣ ਕਾਰਨ ਕਈ ਕਰਮਚਾਰੀਆਂ ਨੂੰ ਆਪਣਾ ਨਾਂਅ ਗੁਪਤ ਰੱਖ ਕੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਅੱਜ ਜਿਥੇ ਸਾਰੇ ਦੇਸ਼ ਅੰਦਰ ਰੱਖੜੀ ਦਾ ਤਿਉਹਾਰ ਖੁਸ਼ੀ-ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ ਓਥੇ ਉਨ•ਾਂ ਦੇ ਪਰਿਵਾਰ ਬਿਨਾਂ ਤਨਖਾਹ ਤੋਂ ਨਿਰਾਸ਼ਾ ਦੇ ਆਲਮ ਵਿਚ ਹਨ। ਉਨ•ਾਂ ਦੱਸਿਆ ਕਿ ਬਿਨਾਂ ਤਨਖਾਹ ਤੋਂ ਮਹਿੰਗਾਈ ਕਾਰਨ ਉਨਾ ਨੂੰ ਰੋਜ਼ਾਨਾਂ ਦੇ ਖਰਚਿਆਂ ਕਾਰਨ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਬੱਚਿਆਂ ਦੀ ਸਕੂਲ ਦੀਆਂ ਫੀਸਾਂ, ਮਕਾਨ ਦਾ ਕਿਰਾਇਆ, ਬਿਜਲੀ/ਟੈਲੀਫੋਨ ਦੇ ਬਿੱਲ ਨਾ ਤਾਰਨ ਕਾਰਨ ਕਈ ਮੁਸ਼ਕਿਲਾਂ ਪੈਦਾ ਹੋ ਰਹੀਆਂ ਹਨ।
ਸਮੂਹ ਡੀ.ਆਰ.ਡੀ.ਏ ਦੇ ਮੁਲਾਜ਼ਮਾਂ ਨੇ ਪੰਜਾਬ ਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ•ਾਂ ਦੀ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆ ਕਿ ਬਿਨਾਂ ਤਨਖਾਹ ਤੋਂ ਕਿਵੇਂ ਜੀਵਨ ਬਸਰ ਹੁੰਦਾ ਹੈ, ਤਨਖਾਹ ਲਈ ਲੋੜੀਦੇ ਫੰਡ ਤੁਰੰਤ ਜਾਰੀ ਕੀਤੇ ਜਾਣ।

Translate »