August 21, 2013 admin

ਆਨੰਦ ਸ਼ਰਮਾ ਨੇ ਰੂਸ ਨੂੰ ਭਾਰਤੀ ਚੌਲਾਂ ‘ਤੇ ਪਾਬੰਦੀ ਹਟਾਉਣ ਲਈ ਆਖਿਆ

 ਨਵੀਂ ਦਿੱਲੀ, 21 ਅਗਸਤ, 2013
ਬਰੁਨੇਈ ਦੇ ਦੌਰੇ ਉਤੇ ਗਏ ਕੇਂਦਰੀ ਵਪਾਰ ਤੇ ਸਨਅਤ ਮੰਤਰੀ ਸ਼੍ਰੀ ਆਨੰਦ ਸ਼ਰਮਾ ਨੇ ਅੱਜ ਰੂਸ ਦੇ ਆਰਥਿਕ ਵਿਕਾਸ ਮੰਤਰੀ ਸ਼੍ਰੀ ਅਲੈਕਸੇ ਉਲੀਕਵੋ ਨਾਲ ਮੁਲਾਕਾਤ ਕੀਤੀ। ਸ਼੍ਰੀ ਸ਼ਰਮਾ ਨੇ ਕਿਹਾ ਕਿ ਭਾਰਤ ਰੂਸ ਦੇ ਸਬੰਧ ਬਹੁਤ ਪੁਰਾਣੇ ਹਨ ਤੇ ਭਾਰਤ ਨੂੰ ਰੂਸ ਦਾ ਹਮੇਸ਼ਾ ਸਮਰੱਥਨ ਮਿਲਦਾ ਰਿਹਾ ਹੈ। ਉਨਾਂ• ਨੇ ਕਿਹਾ ਕਿ ਹੁਣ ਮੌਕਾ ਹੈ ਕਿ ਆਰਥਿਕ ਸਹਿਯੋਗ ਨੂੰ ਹੋਰ ਵਧਾ ਕੇ ਦੁਵੱਲੇ ਵਪਾਰ ਦੇ 20 ਬਿਲੀਅਨ ਡਾਲਰ ਦੇ ਟੀਚੇ ਨੂੰ ਹਾਸਿਲ ਕੀਤਾ ਜਾਵੇ। ਮੁਲਾਕਾਤ ਦੌਰਾਨ ਸ਼੍ਰੀ ਸ਼ਰਮਾ ਨੇ ਭਾਰਤੀ ਚੌਲਾਂ ਉਤੇ ਰੂਸ ਵੱਲੋਂ ਲਗਾਈ ਗਈ ਪਾਬੰਦੀ ਦਾ ਵਿਸ਼ੇਸ਼ ਮਾਮਲਾ ਉਠਾਇਆ ਤੇ ਉਨਾਂ• ਨੂੰ ਇਸ ਬਾਰੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ। ਬਾਅਦ ਵਿੱਚ ਸ਼੍ਰੀ ਸ਼ਰਮਾ ਨੇ ਜਾਪਾਨ ਦੇ ਆਰਥਿਕ ਵਪਾਰ ਤੇ ਸਨਅਤ ਮੰਤਰੀ ਨਾਲ ਵੀ ਮੁਲਾਕਾਤ ਕੀਤੀ । ਸ਼੍ਰੀ ਸ਼ਰਮਾ ਆਸਿਆਨ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਮਿਲ ਹੋਣ ਲਈ ਗਏ ਹੋਏ ਹਨ। 

Translate »