ਨਵੀਂ ਦਿੱਲੀ, 21 ਅਗਸਤ, 2013
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਟਰਾਈ ਨੂੰ ਮੁੜ ਬੇਨਤੀ ਕੀਤੀ ਹੈ ਕਿ ਪ੍ਰਸਾਰਣ ਖੇਤਰ ਵਿੱਚ ਪ੍ਰਸਤਾਵਿਤ ਵਿਦੇਸ਼ੀ ਨਿਵੇਸ ਦੀ ਹੱਦ ਬਾਰੇ ਆਪਣੇ ਸੁਝਾਅ ਜਲਦੀ ਦੇਵੇ। ਇਸ ਸਬੰਧੀ ਵਿੱਤ ਮੰਤਰਾਲੇ ਵੱਲੋਂ ਮੌਜੂਦਾ ਸਿੱਧੇ ਵਿਦੇਸ਼ੀ ਨਿਵੇਸ਼ ਤੇ ਸੋਧ ਕਰਨ ਬਾਰੇ ਤਿਆਰ ਕੀਤਾ ਗਿਆ ਪੱਤਰ ਟਰਾਈ ਨੂੰ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ। ਮੌਜੂਦਾ ਸਮੇਂ ਵਿੱਚ ਵਿਦੇਸ਼ੀ ਨਿਵੇਸ਼ ਪ੍ਰੋਤਸਾਹਨ ਬੋਰਡ ਰਾਹੀਂ ਗ਼ੈਰ ਸਮਾਚਾਰ ਖੇਤਰ ਲਈ ਸੀਮਾ 100 ਫੀਸਦ ਤੇ ਇਸ ਨੂੰ ਇਸ ਬੋਰਡ ਦੀ ਪ੍ਰਵਾਨਗੀ ਤੋਂ ਬਗ਼ੈਰ ਆਟੋ ਮੈਟਿਕ ਰੂਟ ਰਾਹੀਂ 100 ਫੀਸਦ ਕਰਨ ਦੀ ਤਜਵੀਜ਼ ਹੈ। ਇਸੇ ਤਰਾਂ• ਸਮਾਚਾਰ ਪੱਤਰ ਦੇ ਖੇਤਰ ਲਈ ਸਵੈ ਚਲਿਤ ਰੂਟ ਰਾਹੀਂ 49 ਫੀਸਦ ਸਿੱਧੇ ਵਿਦੇਸ਼ੀ ਨਿਵੇਸ਼ ਦੀ ਤਜਵੀਜ਼ ਹੈ। ਮੰਤਰਾਲੇ ਇੱਕ ਵੱਖਰੇ ਸੰਦੇਸ਼ ਰਾਹੀਂ ਭਾਰਤੀ ਪ੍ਰੈਸ ਪ੍ਰੀਸ਼ਦ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਪ੍ਰਿੰਟ ਮੀਡੀਆ ਰਾਹੀਂ ਸਿੱਧੇ ਵਿਦੇਸ਼ੀ ਨਿਵੇਸ਼ ਹੱਦ ਸਬੰਧੀ ਆਪਣੀਆਂ ਤਜਵੀਜ਼ਾਂ ਤੇ ਟਿੱਪਣੀਆਂ ਤੋਂ ਮੰਤਰਾਲੇ ਨੂੰ ਜਲਦੀ ਜਾਣੂ ਕਰਵਾਵੇ।