ਨਵੀਂ ਦਿੱਲੀ,21 ਅਗਸਤ, 2013
20 ਅਗਸਤ ਵਾਲੇ ਦਿਨ ਕੌਮਾਂਤਰੀ ਮੰਡੀ ਵਿੱਚ ਭਾਰਤੀ ਬਾਜ਼ਾਰ ਲਈ ਵਿੱਕਣ ਵਾਲੇ ਕੱਚੇ ਤੇਲ ਦੀ ਕੀਮਤ 107 ਡਾਲਰ 87 ਸੈਂਟ ਫੀ ਬੈਰਲ ਦਰਜ ਕੀਤੀ ਗਈ, ਜਿਹੜੀ ਪਿਛਲੇ ਕਾਰੋਬਾਰੀ ਦਿਨ 19 ਅਗਸਤ ਨੂੰ 108 ਡਾਲਰ 63 ਸੈਂਟ ਫੀ ਡਾਲਰ ਸੀ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਵਿਸਲੇਸ਼ਣ ਸੈਲੱ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਰੁਪਏ ਦੇ ਹਿਸਾਬ ਨਾਲ 20 ਅਗਸਤ ਨੂੰ ਫੀ ਬੈਰਲ ਕੱਚੇ ਤੇਲ ਦੀ ਕੀਮਤ ਵਧ ਕੇ 6 ਹਜ਼ਾਰ 874 ਰੁਪਏ 56 ਪੈਸੇ ਰਹੀ, ਜਿਹੜੀ 19 ਅਗਸਤ ਨੂੰ 6 ਹਜ਼ਾਰ 773 ਰੁਪਏ 08 ਪੈਸੇ ਸੀ।