ਟਿਆਲਾ, 21 ਅਗਸਤ-
ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫਾਰ ਐਡਵਾਂਸਡ ਮੀਡੀਆ ਸਟੱਡੀਜa ਦੇ ਬੀ.ਟੈਕ. ਭਾਗ ਤੀਜਾ (ਟੀ.ਵੀ., ਫਿਲਮ ਪ੍ਰੋਡਕਸaਨ ਅਤੇ ਮੀਡੀਆ ਤਕਨਾਲੋਜੀ) ਦੇ ਵਿਦਿਆਰਥੀ ਈਸaਾਨ ਸaਰਮਾ ਨੇ ਛੋਟੀ ਉਮਰੇ ਹੀ ਸਿਨੇਮੈਟੋਗ੍ਰਾਫਰ ਅਤੇ ਨਿਰਦੇਸaਕ ਦੇ ਤੌਰ ਤੇ ਕੰਮ ਕਰਕੇ ਵੱਡੀਆਂ ਪੁਲਾਂਘਾਂ ਪੁੱਟ ਕੇ ਆਪਣੀ ਯੂਨੀਵਰਸਿਟੀ ਅਤੇ ਵਿਭਾਗ ਦਾ ਨਾਮ ਰੋਸaਨ ਕੀਤਾ ਹੈ। ਕਈ ਫਿਲਮਾਂ ਵਿੱਚ ਛੋਟੀਆਂ ਕਾਰਗੁਜਾਰੀਆਂ ਕਰਨ ਉਪਰੰਤ ਇਸ ਵਿਦਿਆਰਥੀ ਨੇ ਉਘੇ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨਾਲ ਪੰਜਾਬੀ ਗੀਤ ”ਜੱਟ ਦੇਸੀ” ਦਾ ਨਿਰਦੇਸaਨ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਪੀ.ਟੀ.ਸੀ. ਚੱਕ ਦੇ ਅਤੇ ਪੀ.ਟੀ.ਸੀ. ਪੰਜਾਬੀ ਚੈਨਲਾਂ ਤੇ ਵਿਸaਵ ਪ੍ਰੀਮੀਅਰ ਉਪਰੰਤ ਇਹ ਗਾਣਾ ਇਤਨਾ ਹਰਮਨਪਿਆਰਾ ਹੋ ਗਿਆ ਹੈ ਕਿ ਯੂ ਟਿਊਬ ਤੇ ਕੇਵਲ 10 ਦਿਨਾਂ ਵਿੱਚ ਹੀ ਦੋ ਲੱਖ ਲੋਕਾਂ ਨੇ ਇਸ ਗੀਤ ਨੂੰ ਸੁਣ ਲਿਆ ਹੈ।
ਇਸ ਤੋਂ ਪਹਿਲਾਂ ਈਸaਾਨ ਨੇ ਹਿੰਦੁਸਤਾਨ ਜਿaੰਕ ਲਿਮਟਿਡ ਲਈ ਫਾਰਨਹੀਟ ਫਿਲਮਜa ਪ੍ਰਾਈਵੇਟ ਲਿਮਟਿਡ, ਮੁੰਬਈ ਦੁਆਰਾ ਨਿਰਮਿਤ ਛੇ ਛੋਟੀਆਂ ਫਿਲਮਾਂ ਵਿੱਚ ਸਹਾਇਕ ਸਿਨੇਮੈਟੋਗ੍ਰਾਫਰ ਵਜੋਂ ਉਚ ਪਾਏ ਦਾ ਕਾਰਜ ਕੀਤਾ ਹੈ। ਈਸaਾਨ ਸਟਾਰ ਨੈਟਵਰਕ ਦੇ ਬਹੁ-ਪ੍ਰਚਲਿਤ ਸaੋਅ ”ਡਾਇਰੈਕਟਰਜa ਕੱਟ” ਨਾਲ ਵੀ ਕਾਫੀ ਦੇਰ ਤੱਕ ਜੁੜਿਆ ਰਿਹਾ ਹੈ। ਬਹੁਤ ਅੱਛੀ ਆਵਾਜa ਦੇ ਮਾਲਿਕ ਇਸ ਉਭਰਦੇ ਕਲਾਕਾਰ ਨੇ ਕੈਮਜa ਦੁਆਰਾ ਨਿਰਮਿਤ ਕਈ ਲਘੂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਅੱਜ ਕੱਲ ਇਹ ਉਘੇ ਪੰਜਾਬੀ ਗਾਇਕ ਜਸਬੀਰ ਜੱਸੀ ਨਾਲ ਇਕ ਨਵੇਂ ਪ੍ਰੋਜੈਕਟ ਵਿੱਚ ਕੰਮ ਕਰ ਰਿਹਾ ਹੈ।