August 21, 2013 admin

ਰਿਹਾਇਸ਼ੀ ਪਤੇ ਦੇ ਸਬੂਤ ਲਈ ਆਧਾਰ ਕਾਰਡ ਯੋਗ ਦਸਤਾਵੇਜ਼

 ਨਵੀਂ ਦਿੱਲੀ, 21 ਅਗਸਤ, 2013
ਭਾਰਤੀ ਰਿਜ਼ਰਵ ਬੈਂਕ ਨੇ ਆਪਣੇ ਗਾਹਕ ਨੂੰ ਜਾਣੋ ਸਕੀਮ ਹੇਠ ਬਚਤ ਬੈਂਕ ਖਾਤਾ ਖੋਲ•ਣ ਲਈ ਆਧਾਰ ਕਾਰਡ ਨੂੰ ਇੱਕ ਉਚਿਤ ਪਛਾਣ ਵਜੋਂ ਨੋਟੀਫਾਈ ਕੀਤਾ ਹੈ। ਬੈਂਕਾਂ ਨੂੰ ਭੇਜੇ 28 ਸਤੰਬਰ, 2011 ਦੇ ਸਰਕੂਲਰ ਵਿੱਚ ਬੈਂਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਭਾਰਤੀ ਵਿਲੱਖਣ ਪਛਾਣ ਅਥਾਰਟੀ ਵੱਲੋਂ ਜਾਰੀ ਆਧਾਰ ਪੱਤਰ ਨੂੰ ਬੈਂਕ ਖਾਤਾ ਖੋਲ•ਣ ਲਈ ਇੱਕ ਸਰਕਾਰੀ ਉਚਿਤ ਦਸਤਾਵੇਜ਼ ਵਜੋਂ ਸਵੀਕਾਰ ਕੀਤਾ ਜਾਵੇ। 10 ਦਸੰਬਰ 2012 ਨੂੰ ਭੇਜੇ ਇੱਕ ਹੋਰ ਸਰਕੂਲਰ ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਕਿਹਾ ਹੈ ਕਿ ਖਾਤਾ ਧਾਰਕ ਵੱਲੋਂ ਦਿੱਤਾ ਗਿਆ ਪਤਾ ਜੇ ਆਧਾਰ ਪੱਤਰ ਨਾਲ ਮਿਲਦਾ ਹੈ ਤਾਂ ਇਸ ਨੂੰ ਪਛਾਣ ਅਤੇ ਪਤੇ ਦੋਵਾਂ ਦੇ ਸਬੂਤ ਵਜੋਂ ਪ੍ਰਵਾਨ ਕੀਤਾ ਜਾਵੇ। ਇਹ ਜਾਣਕਾਰੀ ਵਿੱਤ ਰਾਜ ਮੰਤਰੀ ਸ਼੍ਰੀ ਨਮੋਨਾਰਾਇਣ ਮੀਨਾ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨਾਂ• ਨੇ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਹਾਲ ਵਿੱਚ ਹੀ ਦੇਸ਼ ਦੇ ਜਨਤਕ ਖੇਤਰ ਦੇ ਬੈਂਕਾਂ ਵਿੱਚ ਨੋਟਾਂ ਦੇ ਖਰਾਬ ਹੋਣ ਦੀ ਕੋਈ ਘਟਨਾ ਨਹੀਂ ਹੋਈ। 2010 ਵਿੱਚ ਉਤਰ ਪ੍ਰਦੇਸ਼ ਵਿੱਚ ਬਾਰਾਬੰਕੀ ਦੇ ਫਤਿਹਪੁਰ ਭਾਰਤੀ ਸਟੇਟ ਬੈਂਕ ਦੀ ਕਰੰਸੀ ਚੈਸਟ ਵਿੱਚ ਪਏ 3 ਕਰੋੜ 75 ਲੱਖ ਰੁਪਏ ਦੇ ਨੋਟ ਸਿਉਂਕ ਲੱਗਣ ਨਾਲ ਖਰਾਬ ਹੋ ਗਏ ਸਨ।  ਸ਼੍ਰੀ ਮੀਨਾ ਨੇ ਦੱਸਿਆ ਕਿ ਬੈਂਕਾਂ ਨੂੰ ਕਰੰਸੀ ਦੇ ਦੇਖਭਾਲ ਲਈ ਉਚਿਤ ਕਦਮ ਚੁੱਕਣ ਦੀ ਹਦਾਇਤ ਕੀਤੀ ਗਈ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਕਰੰਸੀ ਚੈਸਟ ਦੀਆਂ ਦੀਵਾਰਾਂ ਨੂੰ ਭਾਰਤੀ ਬੈਂਕਾਂ ਦੀ ਜੱਥੇਬੰਦੀ ਵੱਲੋਂ ਪ੍ਰਵਾਨ ਕੀਤੀਆਂ ਗਈਆਂ ਵਿਸ਼ੇਸ਼ ਹਦਾਇਤਾਂ ਮੁਤਾਬਿਕ ਬਣਾਇਆ ਜਾਵੇ।   

Translate »