August 22, 2013 admin

1 ਸਤੰਬਰ ਨੂੰ ਸੱਚਖੰਡ ਐਕਸਪ੍ਰੈਸ ਰਾਹੀ ਸ੍ਰੀ ਹਜੂਰ ਸਾਹਿਬ ਲਈ ਫਾਊਡੇਸ਼ਨ ਦਾ ਜੱਥਾ ਰਵਾਨਾ ਹੋਵੇਗਾ-ਜੱਸੋਵਾਲ, ਦਾਖਾ, ਬਾਵਾ ਰਣਵੀਰ ਸਿੰਘ ਖੰਨਾ ਅਤੇ ਰਾਜੀਵ ਕੁਮਾਰ ਅੰਤਰਰਾਸ਼ਟਰੀ ਫਾਊਡੇਸ਼ਨ ਪੰਜਾਬ ਦੇ ਸਕੱਤਰ ਨਿਯੁਕਤ

 ਲੁਧਿਆਣਾ 22 ਅਗਸਤ ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਦੀ ਮੀਟਿੰਗ ਫਾਊਡੇਸ਼ਨ ਦੇ ਮੁੱਖ ਸ੍ਰਪ੍ਰਸਤ ਜਗਦੇਵ ਸਿੰਘ ਜੱਸੋਵਾਲ, ਸ੍ਰਪ੍ਰਸਤ ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ ਅਤੇ ਪ੍ਰਧਾਨ ਅੰਤਰਰਾਸ਼ਟਰੀ ਫਾਊਡੇਸ਼ਨ ਕ੍ਰਿਸ਼ਨ ਕੁਮਾਰ ਬਾਵਾ ਦੀ ਸ੍ਰਪ੍ਰਸਤੀ ਹੇਠ ਹੋਈ। ਮੀਟਿੰਗ ਵਿਚ ਲਏ ਫੈਸਲੇ ਅਨੁਸਾਰ ਰਣਵੀਰ ਸਿੰਘ ਖੰਨਾ ਅਤੇ ਰਾਜੀਵ ਕੁਮਾਰ (ਲਵਲੀ) ਪ੍ਰਧਾਨ ਡਾ: ਏ.ਵੀ.ਐਮ ਐਜੂਕੇਸ਼ਨਲ ਸੋਸਾਇਟੀ, ਲੁਧਿਆਣਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਪੰਜਾਬ ਦੇ ਸਕੱਤਰ ਨਿਯੁਕਤ ਕੀਤਾ ਗਿਆ। ਮੀਟਿੰਗ ਵਿਚ ਇਸ ਨਿਯੁਕਤੀ ਦਾ ਐਲਾਨ ਫਾਊਡੇਸ਼ਨ ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ ਨੇ ਕੀਤਾ। ਇਸ ਸਮੇ ਰਣਵੀਰ ਸਿੰਘ ਖੰਨਾ ਅਤੇ ਰਾਜੀਵ ਕੁਮਾਰ ਲਵਲੀ ਦਾ ਫਾਊਡੇਸ਼ਨ ਵਲੋ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ, ਸ਼ਾਲ ਅਤੇ ਮੈਡਲ ਪਾ ਕੇ ਸਨਮਾਨ ਵੀ ਕੀਤਾ ਗਿਆ।
ਇਸ ਸਮੇ ਬੋਲਦੇ ਸ: ਜੱਸੋਵਾਲ ਨੇ ਕਿਹਾ ਕਿ ਕਿਸਾਨੀ ਦੇ ਮੁਕਤੀਦਾਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਨੂੰ ਹਮੇਸ਼ਾ ਹਿਰਦੇ ਵਿਚ ਵਸਾਈ ਰੱਖਣਾ ਕਿਸਾਨਾ ਦਾ ਮੁੱਢਲਾ ਫਰਜ਼ ਹੈ। ਕਿਉਕਿ ਅੱਜ ਦਾ ਕਿਸਾਨ ਜੋ ਕਿ ਸੈਕੜੇ ਸਾਲ ਪਹਿਲਾਂ ਮੁਜਾਰਾ ਸੀ, ਨੂੰ ਜਮੀਨਾਂ ਦੀ ਮਾਲਕੀ ਦੇ ਅਧਿਕਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਗੀਰਦਾਰੀ ਦਾ ਖਾਤਮਾ ਕਰਕੇ ਦਵਾਏ ਪਰ ਅਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਅਹਿਸਾਨਮੰਦ ਨਹੀ ਹੋ ਰਹੇ।
 ਉਹਨਾ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਮੁਖਲਸਗੜ• (ਲੋਹਗੜ•) ਵੱਲ ਕਿਸੇ ਸਰਕਾਰ ਦਾ ਅਤੇ ਨਾ ਹੀ ਕਿਸੇ ਧਾਰਮਿਕ ਜੱਥੇਬੰਦੀ ਦਾ ਧਿਆਨ ਹੈ। ਉਹਨਾ ਕਿਹਾ ਕਿ ਲੋੜ ਹੈ ਇਸ ਗੌਰਵਮਈ ਇਤਿਹਾਸਕ ਅਸਥਾਨ ਦੀ ਸਾਂਭ ਸੰਭਾਲ ਅਤੇ ਵਿਸ਼ਵ ਵਿੱਚ ਵੱਖਰੀ ਦਿੱਖ ਕਾਇਮ ਕਰਨ ਲਈ ਪੰਜਾਬ ਸਰਕਾਰ, ਹਰਿਆਣਾ ਸਰਕਾਰ, ਕੇਦਰ ਸਰਕਾਰ ਅਤੇ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਆਪਣੀ ਜੁੰਮੇਵਾਰੀ ਨਿਭਾਵੇ।
ਇਸ ਸਮੇ ਸ: ਦਾਖਾ ਅਤੇ ਸ੍ਰੀ ਬਾਵਾ ਨੇ ਕਿਹਾ ਕਿ 1 ਸਤੰਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਦਾ ਵਿਸ਼ਾਲ ਜੱਥਾ ਇਤਿਹਾਸਕ ਮਿਲਾਪ ਦਿਹਾੜਾ ਮਨਾਉਣ ਲਈ ਲੁਧਿਆਣਾ ਰੇਲਵੇ ਸਟੇਸ਼ਨ ਤੋ ਰਵਾਨਾ ਹੋਵੇਗਾ ਜੋ 3 ਸਤੰਬਰ 1708 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਬਾਬਾ ਬੰਦਾ ਸਿੰਘ ਬਹਾਦਰ (ਮਾਧੋ ਦਾਸ ਬੈਰਾਗੀ) ਵਿਚਕਾਰ ਗੋਦਾਵਰੀ ਨਦੀ ਦੇ ਕੰਡੇ ਸ੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਹੋਏ ਇਤਿਹਾਸਕ ਮਿਲਾਪ ਦਿਹਾੜੇ ਨੂੰ ਬੰਦਾ ਘਾਟ ਗੁਰੂਦੁਆਰਾ ਸਾਹਿਬ ਵਿਖੇ ਸਮਾਗਮ ਕਰਕੇ ਮਨਾਏਗਾ।
ਇਸ ਸਮੇ ਕਰਨੈਲ ਸਿੰਘ ਗਿੱਲ ਨੇ ਦੱਸਿਆ ਕਿ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਤੇ ਜਾਣ ਲਈ ਰੇਲਵੇ ਟਿਕਟਾ ਦੀ ਬੁਕਿੰਗ ਸਬੰਧੀ ਸਾਜਨ ਮਲਹੋਤਰਾ ਸੇਵਾ ਨਿਭਾ ਰਹੇ ਹਨ।
ਇਸ ਸਮੇ ਰਣਵੀਰ ਸਿੰਘ ਖੰਨਾ ਅਤੇ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਸਾਨੂੰ ਜੋ ਜੁੰਮੇਵਾਰੀ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਵਲੋ ਦਿੱਤੀ ਗਈ ਹੈ ਅਸੀ ਉਸ ਨੂੰ ਤਨ, ਮਨ ਅਤੇ ਧੰਨ ਨਾਲ ਨਿਭਾਵਾਂਗੇ। ਅਸੀ ਬਾਬਾ ਜੀ ਦੇ ਜੀਵਨ ਫਲਸਫੇ ਨੂੰ ਸਮਾਜ ਵਿਚ ਲਿਜਾਣ ਲਈ ਵੀ ਯੋਗ ਉਪਰਾਲੇ ਕਰਾਂਗੇ।
ਇਸ ਸਮੇ ਹੋਰਨਾ ਤੋ ਇਲਾਵਾ ਬਲਵੰਤ ਸਿੰਘ ਧਨੋਆ ਜਨ. ਸਕੱਤਰ ਫਾਊਡੇਸ਼ਨ ਪੰਜਾਬ, ਸ਼ਾਮ ਸ਼ੁੰਦਰ ਭਾਰਦਵਾਜ ਟਰੱਸਟੀ ਕੈਸ਼ੀਅਰ, ਨਿਰਮਲ ਸਿੰਘ ਪੰਡੋਰੀ ਪ੍ਰਧਾਨ ਫਾਊਡੇਸ਼ਨ ਲੁਧਿਆਣਾ ਦਿਹਾਤੀ, ਹਰਬੰਤ ਸਿੰਘ, ਅਸ਼ੋਕ ਕੁਮਾਰ, ਕ੍ਰਿਪਾਲ ਸਿੰਘ ਅਤੇ ਰਣਧੀਰ ਸਿੰਘ ਹਾਜਰ ਸਨ। 

Translate »