– ਸਹਿਜਧਾਰੀ ਸਿੱਖਾਂ ਦੇ ਵੋਟਾਂ ਦੇ ਅਧੀਕਾਰ ਨੂੰ ਲੈ ਕੇ ਹਾਈਕੋਰਟ ਦੇ ਫੁਲ ਬੈਂਚ ਦੇ ਫੈਸਲੇ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਮ੍ਰਿਤਸਰ ਨੇ ਸੁਪਰੀਮ ਕੋਰਟ ਵਿੱਚ ਚੁਨੋਤੀ ਦਿੱਤੀ ਸੀ ਜਿਸ ਬਾਰੇ ੨੮ ਜਨਵਰੀ ੨੦੧੩ ਨੂੰ ਹੁਣ ਅਦਾਲਤ ਨੇ ਅਪਣੇ ਫੈਸਲੇ ਵਿਚ ਕਿਹਾ ਸੀ ਕਿ ਪਟੀਸ਼ਨਰ ਧਿਰ ਅਦਾਲਤ ਦੇ ਆਮ ਤਰੀਕੇ ਦੇ ਨਾਲ ਨਾਲ ਵੱਖਰੇ ਤੋਰ ਤੇ ਵੀ ਦਸਤੀ ਰੂਪ ਵਿਚ ਸਬੰਧਿਤ ਧਿਰਾ ਨੂੰ ਸਰਵਿਸ ਮੁਕਮਲ ਕਰਵਾਉਣ ਅਤੇ ਇਸ ਦੀ ਸੁਨਵਾਈ ਅੱਜ ੨੩ ਅਗਸਤ ਨੂੰ ਹੋਣੀ ਸੀ ਪਰ ਸੁਪਰੀਮਕੋਰਟ ਦੀ ਲਿਸਟ ਵਿੱਚ ਹੁਣ ਇਸ ਦੀ ਸੁਣਵਾਈ ੪ ਅਕਤੂਬਰ ਦਰਸ਼ਾਈ ਗਈ ਹੈ।
ਵਰਨਯੋਗ ਹੈ ਕਿ ਸਹਿਜਧਾਰੀ ਸਿੱਖ ਫੈਡਰੇਸ਼ਨ ਨੇ ਕੇਂਦਰ ਸਰਕਾਰ ਦੇ ਇਕ ਨੋਟਿਫੀਕੇਸ਼ਨ ਨੂੰ ਹਾਈਕੋਰਟ ਵਿੱਚ ਚੁਨੋਤੀ ਦਿਤੀ ਸੀ ਜਿਸ ਰਾਹੀ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਲੱਖਾਂ ਸਹਿਜਧਾਰੀ ਸਿੱਖਾਂ ਨੂੰ ਸਿੱਖੀ ਦੀ ਮੁੱਖ ਧਾਰਾ ਵਿਚੋ ਬਾਹਰ ਕੱਢਦੇ ਹੋਏ ਉਹਨਾ ਨੂੰ ਗੈਰ ਸਿੱਖ ਕਰਾਰ ਦੇ ਦਿਤਾ ਸੀ।ਹਾਈਕੋਰਟ ਦੇ ਫੁਲਬੈਂਚ ਨੇ ਇਸ ਕੇਸ ਦੇ ਫੈਸਲੇ ਵਿਚ ਸਹਿਜਧਾਰੀ ਸਿੱਖਾਂ ਦਾ ਵੋਟ ਦਾ ਅਧੀਕਾਰ ਬਹਾਲ ਕਰ ਦਿੱਤਾ ਸੀ ਤੇ ਉਸ ਨੋਟੀਫੀਕੇਸ਼ਨ ਨੂੰ ਹੀ ਰੱਦ ਕਰ ਦਿੱਤਾ ਸੀ। ਹਾਈਕੋਰਟ ਦੇ ਇਸ ਅਹਿਮ ਫੈਸਲੇ ਨਾਲ ਸ਼੍ਰੋਮਣੀ ਕਮੇਟੀ ਦੀ ਹੋਈ ੨੦੧੧ ਦੀ ਚੋਣ ਕਾਨੂਨੀ ਤੋਰ ਤੇ ਰੱਦ ਮੰਨੀ ਗਈ ਅਤੇ ਸ਼੍ਰੋਮਣੀ ਕਮੇਟੀ ਦੇ ੧੭੦ ਮੈਂਬਰ ਜਿੱਤ ਕੇ ਵੀ ਕਾਰਜਸ਼ੀਲ ਨਹੀ ਹੋ ਪਾਏ। ਅਦਾਲਤਾ ਦੇ ਫੈਸਲੇ ਅਨੁਸਾਰ ਇਸ ਚੋਣ ਦੇ ਦੋਬਾਰਾ ਹੋਣ ਦੇ ਵੀ ਆਸਾਰ ਕਾਨੂਨੀ ਤੋਰ ਤੇ ਪੈਦਾ ਹੋ ਗਏ ਹਨ।ਸ਼੍ਰੋਮਣੀ ਕਮੇਟੀ ਦਾ ਭਵਿਖ ਹਾਲੇ ਹਨੇਰੇ ਵਿੱਚ ਹੀ ਜਾਪਦਾ ਹੈ ਕਿਉ ਕਿ ਹਾਈਕੋਰਟ ਦੇ ਫੈਸਲੇ ਵਿਰੁਧ ਸੁਪਰੀਮ ਕੋਰਟ ਨੇ ਸ਼੍ਰੋਮਣੀ ਕਮੇਟੀ ਨੂੰ ਕੋਈ ਰਾਹਤ ਨਹੀ ਦਿੱਤੀ ਹੈ।
ਹੁਣ ਸੁਪਰੀਮਕੋਰਟ ਨੇ ਸ਼੍ਰੋਮਣੀ ਕਮੇਟੀ ਦਾ ਕੰਮ-ਕਾਜ ਚਲਾਉਣ ਦੀ ਖਾਤਰ ਸ.ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਹੇਠ ੧੫ ਮੈਂਬਰੀ ਕਾਰਜਕਾਰਨੀ ਕਮੇਟੀ ਨੂੰ ਬਹਾਲ ਕਰ ਦਿੱਤਾ ਸੀ ਜਿਸ ਕਾਰਨ ਸ਼੍ਰੋਮਣੀ ਕਮੇਟੀ ਦਾ ਕੰਮ ਚਲ ਰਿਹਾ ਹੈ। ਇਸ ਨਾਲ ਇਹ ਗਲ ਸਾਹਮਣੇ ਆਈ ਹੈ ਕਿ ਮਕੜ ਅਪਣੀ ਪ੍ਰਧਾਂਨਗੀ ਤੇ ਬਣੇ ਰਹਿਣਗੇ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਚੋਣ ਜਿੱਤ ਕੇ ਵੀ ਘਰ ਬੈਠੇ ਰਹਿਣਗੇ।