ਜਲੰਧਰ, 22 ਅਗਸਤ 2013-
ਪਿਛਲੇ ਦਿਨੀ ਪਿੰਡ ਢਿਲਵਾਂ ਦੇ ਦਲਿਤ ਨੌਜਵਾਨ ਵਿੱਕੀ ਪੇਂਟਰ ਦੀ ਹੋਈ ਮੌਤ ਦੀ ਚੱਲ ਰਹੀ ਜਾਂਚ ਸਬੰਧੀ ਜਾਣਕਾਰੀ ਲੈਣ ਲਈ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਅਤੇ ਮੈਂਬਰ ਅਨੁਸੂਚਿਤ ਜਾਤੀ ਕਮਿਸ਼ਨ ਸ੍ਰ. ਪਰਕਾਸ਼ ਸਿੰਘ ਗੜ੍ਹਦੀਵਾਲਾ ਵੱਲੋਂ ਸਥਾਨਕ ਸਰਕਟ ਹਾਊਸ ਵਿਖੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ ਗਈ। ਇਸ ਮੌਕੇ ਸ੍ਰੀ ਬਾਘਾ ਨੇ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਇਸ ਕੇਸ ਦੀ ਨਿਰਪੱਖ ਜਾਂਚ ਕਰਕੇ ਇਕ ਮਹੀਨੇ ਦੇ ਅੰਦਰ-ਅੰਦਰ ਕਮਿਸ਼ਨ ਨੂੰ ਰਿਪੋਰਟ ਭੇਜੀ ਜਾਵੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮਰਨ ਵਾਲੇ ਨੌਜਵਾਨ ਦਾ ਪਰਿਵਾਰ ਬਹੁਤ ਗਰੀਬ ਹੈ ਇਸ ਲਈ ਕਮਿਸ਼ਨ ਵੱਲੋ ਸਰਕਾਰ ਨੂੰ ਆਰਥਿਕ ਸਹਾਇਤਾ ਲਈ ਸਿਫਾਰਿਸ਼ ਕੀਤੀ ਗਈ ਹੈ। ਇਸ ਤੋ ਪਹਿਲਾਂ ਕਮਿਸ਼ਨ ਵੱਲੋ ਪਿੰਡ ਢਿਲਵਾਂ ਵਿਖੇ ਮ੍ਰਿਤਕ ਵਿੱਕੀ ਪੇਂਟਰ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਐਨ. ਕੇ. ਡੋਗਰਾ ਏ. ਡ.ੀ ਸੀ. ਪੀ, ਸ੍ਰੀ ਦਲਬੀਰ ਸਿੰਘ ਏ. ਸੀ. ਪੀ, ਸ੍ਰ. ਰਾਜਿੰਦਰ ਸਿੰਘ ਜ਼ਿਲ੍ਹਾ ਭਲਾਈ ਅਫਸਰ, ਸ੍ਰ੍ਰੀ ਮਨਜੀਤ ਸਿੰਘ ਬਾਲੀ ਮੈਂਬਰ ਭਾਜਪਾ ਰਾਸ਼ਟਰੀ ਐਸ ਸੀ ਮੋਰਚਾ, ਸ੍ਰ੍ਰੀ ਅਜੇ ਕੁਮਾਰ ਦਲਿਤ ਨੇਤਾ, ਸ੍ਰ੍ਰੀ ਦੇਸ ਰਾਜ ਕਾਲੀ ਸਮਾਜ ਸੇਵੀ, ਸ੍ਰੀ ਪ੍ਰਸ਼ੋਤਮ ਗੋਗੀ ਵੀ ਹਾਜ਼ਰ ਸਨ ।