August 22, 2013 admin

ਮੁੱਖ ਚੋਣ ਕਮਿਸ਼ਨ ਭਾਰਤ ਸਰਕਾਰ ਵਲੋ ਯੋਗਤਾ ਮਿਤੀ 1 ਜਨਵਰੀ 2014 ਦੇ ਅਧਾਰ ਤੇ ਫੋਟੋ ਵੋਟਰ ਸੂਚੀਆ ਦੀ ਸੁਧਾਈ ਦਾ ਪ੍ਰੋਗਰਾਮ

 ਗੁਰਦਾਸਪੁਰ 22 ਅਗਸਤ(ਭਾਰਤ ਸੰਦੇਸ਼ ) – ਮੁੱਖ  ਚੋਣ ਕਮਿਸ਼ਨ   ਭਾਰਤ ਸਰਕਾਰ ਵਲੋ  ਯੋਗਤਾ ਮਿਤੀ 1 ਜਨਵਰੀ 2014   ਦੇ  ਅਧਾਰ ਤੇ ਫੋਟੋ  ਵੋਟਰ ਸੂਚੀਆ  ਦੀ ਸੁਧਾਈ ਦਾ ਪ੍ਰੋਗਰਾਮ  ਜਾਰੀ ਕੀਤਾ ਗਿਆ ਹੈ । ਇਹ ਜਾਣਕਾਰੀ  ਡਿਪਟੀ ਕਮਿਸ਼ਨਰ ਡਾ ਅਭਿਨਵ  ਤ੍ਰਿਖਾ ਕਮ- ਜਿਲਾ ਚੋਣ ਅਫਸਰ  ਗੁਰਦਾਸਪੁਰ ਵਲੋ ਅੱਜ  ਵੋਟਰ ਸੂਚੀਆ ਦੀ ਸੁਧਾਈ  ਦੇ ਉਲੀਕੇ  ਪ੍ਰੋਗਰਾਮ ਨੂੰ  ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ  ਮੁਕਮੰਲ ਕਰਨ ਲਈ ਜਿਲੇ ਦੇ ਸਮੂਹ ਚੋਣ ਅਧਿਕਾਰੀਆ , ਰਾਜਸੀ ਪਾਰਟੀਆ ਦੇ ਜਿਲਾ ਪ੍ਰਧਾਨਾ ਅਤੇ  ਸੱਕਤਰਾਂ  ਦੀ ਆਪਣੇ ਸਥਾਨਿਕ  ਦਫਤਰ ਵਿਖੇ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਦਿੱਤੀ । ਇਸ ਮੌਕੇ ਸ੍ਰੀ ਪਰਸੋਤਮ ਸਿੰਘ ਸੋਢੀ  ਵਧੀਕ ਜਿਲਾ ਚੋਣ ਅਫਸਰ , ਸ੍ਰੀ ਤੇਜਿੰਦਰ ਪਾਲ ਸਿੰਘ  ਸੰਧੂ ਐਸ ਡੀ ਐਮ  ਗੁਰਦਾਸਪੁਰ , ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ  ਐਸ ਡੀ ਐਮ ਬਟਾਲਾ  ਮੇਜਰ ਡਾ ਅਮਿੰਤ ਮਹਾਜਨ  ਜੀ ਏ ਟੂ  ਡਿਪਟੀ ਕਮਿਸ਼ਨਰ ,ਤਹਿਸੀਲਦਾਰ ਚੋਣਾ , ਸ੍ਰੀ  ਪੀ ਐਸ  ਪਰਮਾਰ ਸਹਾਇਕ  ਆਬਕਾਰੀ  ਤੇ ਕਰ ਕਮਿਸ਼ਨਰ , ਸ੍ਰ ਬਲਰਾਜ ਸਿੰਘ  ਡੀ ਡੀ ਪੀ ਉ  ਤੋ ਇਲਾਵਾ ਸਮੂਹ  ਸਹਾਇਕ ਚੋਣਕਾਰ ਰਜਿਸਟੇਰਸ਼ਨ ਅਫਸਰ ਵੀ ਹਾਜਰ ਸਨ ।
ਡਾ ਤ੍ਰਿਖਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ  ਜਾਣਕਾਰੀ ਦੇਦਿਆ ਕਿਹਾ ਕਿ  ਮਿਤੀ 6 ਸਤਬੰਰ 2013 ਨੂੰ  ਡਰਾਫਟ  ਵੋਟਰ ਸੂਚੀ ਦੀ ਮੁਢੱਲੀ ਪਰਕਾਸ਼ਨਾ  ਕਰਵਾਈ ਜਾਵੇਗੀ ਅਤੇ  ਮਿਤੀ 6 ਸਤਬੰਰ 2013 ਤੋ 4 ਅਕਤੂਬਰ 2013 ਤੱਕ  ਆਮ ਜਨਤਾ / ਵੋਟਰਾਂ ਪਾਸੋ  ਦਾਅਵੇ / ਇਤਰਾਜ  ਫਾਰਮ ਨੰਬਰ  6, 7, 8, ਅਤੇ 8 ਏ ਪ੍ਰਾਪਤ ਕੀਤੇ ਜਾਣਗੇ  ਅਤੇ ਮਿਤੀ 15 –9-2013 ਸਤਬੰਰ  ਐਤਵਾਰ  22 ਸਤੰਬਰ 2013 ਐਤਵਾਰ , 29 ਸਤੰਬਰ 2013  ਐਤਵਾਰ  ਨੂੰ ਦਾਅਵੇ / ਇਤਰਾਜ ਪ੍ਰਾਪਤ ਕਰਨ ਲਈ  ਵਿਸੇਸ਼ ਮੁਹਿੰਮ ਚਲਾਈ ਜਾਵੇਗੀ । ਜਿਸ ਵਿਚ ਬੂਥ ਲੈਵਲ  ਅਫਸਰ ਪੋਲਿੰਗ ਸਟੇਸ਼ਨਾ ਤੇ  ਆਮ ਜਨਤਾ / ਵੋਟਰਾਂ ਕੋਲੌ ਦਾਅਵੇ / ਇੰਤਰਾਜ ਪ੍ਰਾਪਤ ਕਰਨਗੇ  ਅਤੇ ਇਸੇ ਤਰਾਂ ਮਿਤੀ 8 ਨਵਬੰਰ 2013 ਤੋ 10 ਦਸਬੰਰ 2013 ਤੱਕ ਦਾਅਵੇ / ਇੰਤਰਾਜਾਂ ਦਾ  ਨਿਪਟਾਰਾ ਕਰਕੇ ਵੋਟਰ ਸੂਚੀ ਦੀ ਮਾਰਕਡ ਕਾਪੀ ਤਿਆਰ ਕੀਤੀ ਜਾਵੇਗੀ  ਅਤੇ ਵੋਟਰ ਸੂਚੀ ਦੀ ਆਤਿੰਮ ਪਰਕਾਸ਼ਨਾ 6 ਜਨਵਰੀ 2014 ਨੂੰ ਕਰਵਾਈ ਜਾਵੇਗੀ । ਜਿਲਾ ਚੋਣ ਅਧਿਕਾਰੀ ਵਲੋ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਜਿੰਨਾ ਵਿਆਕਤੀਆ ਦੀ ਉਮਾਰ 18 ਸਾਲ ਜਾਂ ਇਸ ਤੋ ਵੱਧ ਬਣਦੀ ਹੈ ਆਪਣੀ ਵੋਟ ਬਣਾ ਸਕਦੇ ਹਾਨ । ਉਨਾ Ñਨੇ ਨੋਜਵਾਨਾ ਲੜਕੇ ਲੜਕੀਆ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਜਰੂਰ ਬਣਾਉਣ  ਅਤੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਜਰੂਰ ਕਰਨ । ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ ਬਟਾਲਾ  ਜਿਲਾ ਪ੍ਰਧਾਨ  ਸ੍ਰੀ ਸੁਰੇਸ਼ ਭਾਟੀਆ , ਸ੍ਰੀ ਰਮੇਸ਼ ਸ਼ਰਮਾਂ  ਜਿਲਾ ਪ੍ਰਧਾਨ  ਭਾਜਪਾ ਗੁਰਦਾਸਪੁਰ , ਸ੍ਰੀ ਵਿਜੈ ਵਰਮਾ  ਸ਼ੋਮਣੀ  ਅਕਾਲੀ ਦਲ ਦੇ ਸ੍ਰੀ ਕਰਤਾਰ ਸਿੰਘ , ਸੀ ਪੀ ਆਈ ਐਮ ਦੇ  ਜਿਲਾ ਕੋਆਰਡੀਨੈਟਰ ਸ੍ਰੀ ਦਲਜੀਤ ਸਿੰਘ  ਵੀ ਮੀਟਿੰਗ ਵਿਚ ਸ਼ਾਮਲ ਹੋਏ ।
ਫੋਟੌ ਕੈਪਸ਼ਨ – ਡਾ ਅਭਿਨਵ  ਤ੍ਰਿਖਾ ਡਿਪਟੀ ਕਮਿਸ਼ਨਰ  ਗੁਰਦਾਸਪੁਰ ਕਮ – ਜਿਲਾ ਚੋਣ ਅਫਸਰ  ਵੋਟਰ ਸੂਚੀਆ ਦੀ ਸੁਧਾਈ ਸਬੰਧੀ  ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ।

Translate »