ਬਰਨਾਲਾ : ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰ ਕਮੇਟੀ ਬਰਨਾਲਾ ਵੱਲੋਂ 24 ਅਗਸਤ ਨੂੰ ਸ਼ਾਮ 4 ਵਜੇ, ਇੱਥੇ ‘ਪ੍ਰਾਰਥਨਾ ਹਾਲ’ ਰਾਮ ਬਾਗ ਵਿਖੇ ਫਿਲਮ ‘ਮਾਟੀ ਕੇ ਲਾਲ’ ਵਿਖਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਸੰਤ ਰਾਮ ਉਦਾਸੀ ਯਾਦਗਾਰ ਕਮੇਟੀ ਦੀ ਆਗੂ ਇਕਬਾਲ ਉਦਾਸੀ ਅਤੇ ਅਮਿਤ ਮਿੱਤਰ ਨੇ ਦੱਸਿਆ ਕਿ ਇਹ ਫਿਲਮ ਉੁਨ•ਾਂ ਲੋਕਾਂ ਬਾਰੇ ਹੈ ਜੋ ਇੱਕ ਵਿਚਾਰਕ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਦੇ ਚਾਹਵਾਨ ਹਨ। ਉਨ•ਾਂ ਦੱਸਿਆ ਕਿ ਫਿਲਮ ਦੇ ਨਿਰਮਾਤਾ ਸੰਜੇ ਕਾਕ ਵੀ ਇਸ ਮੌਕੇ ਪਹੁੰਚ ਰਹੇ ਹਨ ਜੋ ਫਿਲਮ ਵਿਖਾਏ ਜਾਣ ਉਪਰੰਤ ਦਰਸ਼ਕਾਂ ਦੇ ਸਵਾਲਾਂ ਦੇ ਉੱਤਰ ਵੀ ਦੇਣਗੇ।