ਜਲੰਧਰ, 22 ਅਗਸਤ, 2013
ਕੇਂਦਰ ਸਰਕਾਰ ਵੱਲੋਂ ਇਸ ਸਾਲ ਪਹਿਲੀ ਜੂਨ ਨੂੰ ਦੇਸ਼ ਦੇ 18 ਜ਼ਿਲਿ•ਆਂ ਵਿੱਚ ਰਸੋਈ ਗੈਸ ਪ੍ਰਤੱਖ ਲਾਭ ਤਬਾਦਲਾ ਸਕੀਮ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਪੰਜਾਬ ਦਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਜ਼ਿਲਾ• ਵੀ ਸ਼ਾਮਿਲ ਸੀ। ਇਸ ਯੋਜਨਾ ਦੇ ਅਮਲ ਵਿੱਚ ਆਉਣ ਮਗਰੋਂ 20 ਅਗਸਤ ਤੱਕ ਸ਼ਹੀਦ ਭਗਤ ਸਿੰਘ ਨਗਰ ਦੇ ਖਪਤਕਾਰਾਂ ਨੂੰ ਬੈਂਕ ਖਾਤਿਆਂ ਰਾਹੀਂ 49 ਹਜ਼ਾਰ 697 ਸਿੱਧੀਆਂ ਅਦਾਇਗੀਆਂ ਕੀਤੀਆਂ ਗਈਆਂ ਹਨ ਤੇ ਰਸੋਈ ਗੈਸ ਦੀ ਸਬਸਿਡੀ ਵਜੋਂ ਖਪਤਕਾਰਾਂ ਦੇ ਆਧਾਰ ਨਾਲ ਜੁੜੇ ਬੈਂਕ ਖਾਤਿਆਂ ਵਿੱਚ ਇੱਕ ਕਰੋੜ 98 ਲੱਖ 20 ਹਜ਼ਾਰ 892 ਰੁਪਏ ਦੀ ਰਕਮ ਜਮਾ• ਕਰਵਾਈ ਜਾ ਚੁੱਕੀ ਹੈ।
ਪਹਿਲੀ ਸਤੰਬਰ ਤੋਂ ਪੰਜਾਬ ਦੇ ਪੰਜ ਹੋਰ ਜ਼ਿਲੇ• ਜਲੰਧਰ, ਲੁਧਿਆਣਾ, ਫਰੀਦਕੋਟ, ਬਰਨਾਲਾ ਅਤੇ ਫਤਿਹਗੜ• ਸਾਹਿਬ ਇਸ ਸਕੀਮ ਵਿੱਚ ਸ਼ਿਮਲ ਕੀਤੇ ਜਾ ਰਹੇ ਹਨ। ਇਨਾਂ• ਪੰਜ ਜ਼ਿਲਿ•ਆਂ ਵਿੱਚ 70 ਫੀਸਦ ਤੋਂ ਵਧੇਰੇ ਆਧਾਰ ਕਾਰਡ ਬਣ ਚੁੱਕੇ ਹਨ ਜਲੰਧਰ ਜ਼ਿਲੇ• ਵਿੱਚ 77 ਫੀਸਦ ਆਧਾਰ ਕਾਰਡ ਤਿਆਰ ਹੋ ਚੁੱਕੇ ਹਨ, ਫਤਿਹਗੜ• ਸਾਹਿਬ ਵਿੱਚ 84, ਬਰਨਾਲਾ ਵਿੱਚ 79 , ਲੁਧਿਆਣਾ ਵਿੱਚ 76 ਤੇ ਫਰੀਦਕੋਟ ਜ਼ਿਲੇ• ਵਿੱਚ 74 ਫੀਸਦ ਆਧਾਰ ਕਾਰਡ ਬਣ ਚੁੱਕੇ ਹਨ।