August 22, 2013 admin

ਗੁਰਪ੍ਰੀਤ ਦਰਦੀ ਦੀ ਬਰਸੀ ਮੌਕੇ ਪੌਦੇ ਲਗਾਏ ਅਤੇ ਕਵੀ ਦਰਬਾਰ ਲਗਵਾਇਆ

 ਬਰਨਾਲਾ, 22 ਅਗਸਤ- ਮਰਹੂਮ ਬੇਬੀ ਗੁਰਪ੍ਰੀਤ ਕੌਰ ਦਰਦੀ ਸੋਨੀ ਦੀ 16 ਵੀਂ ਬਰਸੀ ਮੌਕੇ ਗੁਰਪ੍ਰੀਤ ਹਾਊਸ ਲੱਖੀ ਕਾਲੋਨੀ ਵਿੱਚ ਬਰਸੀ ਮੌਕੇ ਸ਼ਰਧਾ ਨਾਲ ਸਵੇਰੇ ਧਾਰਮਿਕ ਸਮਾਗਮ ਤੋਂ ਇਲਾਵਾ ਪੌਦੇ ਲਗਾਏ ਗਏ। ਇਸ ਮੌਕੇ ਤੇ ਵਾਤਾਵਰਨ ਪ੍ਰੇਮੀ ਰਾਣਾ ਰਣਧੀਰ ਸਿੰਘ ਔਜਲਾ ਨੇ ਇਸ ਮੌਕੇ ਤੇ ਬੂਟਿਆਂ ਬਾਰੇ ਚਾਨਣਾ ਪਾਇਆ। ਇਲਾਕੇ ਦੇ ਉੱਘੇ ਸਮਾਜ ਸੇਵੀ ਲੱਖਪਤ ਰਾਏ ਨੇ ਵੀ ਆਸ਼ੀਰਵਾਦ ਦਿੱਤਾ। ਦਰਦੀ ਪਰਿਵਾਰ ਵੱਲੋਂ ਬਰਸੀ ਮੌਕੇ ਪੁੰਨਦਾਨ ਤੇ ਪਸ਼ੂਆਂ ਨੂੰ ਹਰਾ ਚਾਰਾ ਪਾਇਆ ਗਿਆ। ਸ਼ਾਮ ਸਮੇਂ ਘਰੇ ਕਵੀਂ ਦਰਬਾਰ  ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਪਰਮਜੀਤ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਨਗਰ ਕੌਂਸਲ, ਧਰਮ ਸਿੰਘ ਫੌਜੀ ਸਾਬਕਾ ਐਮ.ਸੀ.,ਗੋਪਾਲ ਸਿੰਘ ਦਰਦੀ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ, ਪਰਮਜੀਤ ਸਿੰਘ ਮਾਨ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਸ਼ਾਮਿਲ ਹੋਏ। ਇਸ ਮੌਕੇ ਤੇ ਡਾ. ਸੰਪੂਰਨ ਸਿੰਘ ਟੱਲੇਵਾਲੀਆ ਦੇ ਕਵੀਸ਼ਰੀ ਜੱਥੇ ਨੇ ਮੌਕੇ ਤੇ ਦਸ਼ਮ ਪਿਤਾ ਦੇ ਸਾਹਿਬਜਾਦਿਆਂ ਬਾਰੇ ਸ਼ਹੀਦੀ ਕਵੀਸ਼ਰੀ ਪੇਸ਼ ਕੀਤੀ। ਉੱਘੇ ਗਜ਼ਲ ਗਾਇਕ ਪੰਡਿਤ ਰਾਮ ਸਰੂਪ ਸ਼ਰਮਾ ਨੇ ਸਮਾਜ ਵਿੱਚ ਲੜਕੀਆਂ ਦੀ ਮਹੱਤਤਾ ਸਬੰਧੀ ਨਜ਼ਮ ਪੇਸ਼ ਕੀਤੀ। ਪ੍ਰੋਫੈਸਰ ਤਰਸਪਾਲ ਕੌਰ ਨੇ ਵੀ ਸਮੇਂ ਅਨੁਸਾਰ ਦੀ ਕਵਿਤਾ ਪੜ੍ਹੀ। ਡਾ. ਭੋਲਾ ਸਿੰਘ ਸੰਘੇੜਾ ਨੇ ਗੁਰਪ੍ਰੀਤ ਦਰਦੀ ਸੋਨੀ ਦੀਆਂ ਯਾਦਾਂ ਨੂੰ ਤਾਜਾ ਕੀਤਾ। ਡਾ. ਭੁਪਿੰਦਰ ਸਿੰਘ ਬੇਦੀ ਨੇ ਵੀ ਸਬੰਧੀ ਗੀਤ ਰਾਹੀਂ ਵਿਆਖਿਆ ਕੀਤੀ। ਪਰਮਜੀਤ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਨੇ ਗੁਰਪ੍ਰੀਤ ਕੌਰ ਦਰਦੀ ਸੋਨੀ  ਦੀਆਂ ਯਾਦਾਂ ਸਬੰਧੀ ਹਰ ਵਰੇ ਬਰਸੀ ਤੇ ਜਨਮ ਦਿਨ ਨੂੰ ਸਮਰਪਿਤ ਸਮਾਗਮਾਂ ਤੇ ਸਮਾਜਿਕ ਕੰਮਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਤੇ ਭੈਣ ਪ੍ਰੇਮ ਦਰਦੀ, ਇੰਦਰਜੀਤ ਕੌਰ ਰੁਪਾਲ, ਪ੍ਰਕਾਸ਼ ਸਿੰਘ (ਕਾਕਾ), ਚਰਨਜੀਤ ਕੌਰ, ਰਾਜ ਰਾਣੀ,ਚਰਨਜੀਤ ਕੌਰ (ਬਬਲੀ), ਮਾਲੂ ਸਿੰਘ, ਕਰਮਦੀਪ ਦਰਦੀ, ਸੁਖਮਿੰਦਰ ਸਿੰਘ, ਦਰਸ਼ਨਾ, ਬੀਬੀ ਦਲੀਪੋ, ਬਲਵਿੰਦਰ ਸਿੰਘ ਕੋਟਦੂਨਾ ਆਦਿ ਹਾਜ਼ਰ ਸਨ। ਇਸ ਮੌਕੇ ਸਟੇਜ ਸੰਚਾਲਨ ਡਾ. ਭੁਪਿੰਦਰ ਸਿੰਘ ਬੇਦੀ ਨੇ ਕੀਤਾ।

Translate »