August 22, 2013 admin

ਬੇਸਹਾਰਾ ਗਊਆ ਤੇ ਢੱਠਿਆ ਨੂੰ ਨੇੜਲੀਆਂ ਗਊਸਾਲਾਵਾਂ ਦੇ ਵਿੱਚ ਭੇਜਣ ਦੀਆਂ ਹਦਾਇਤਾ – ਡਾ. ਇੰਦੂ ਮਲਹੋਤਰਾਂ ਬਰਨਾਲਾ ਜ਼ਿਲ੍ਹੇ ਨੂੰ ਜਲਦ ਤੋ ਜਲਦ ਤੰਬਾਕੂ ਮੁਕਤ ਜੋਨ ਬਣਾਊਣ ਤੇ ਜੋਰ ਡਿਪਟੀ ਕਮਿਸ਼ਨਰ ਨੇ ਕੀਤੀਆਂ ਵੱਖ-ਵੱਖ ਵਿਭਾਗ ਨਾਲ ਮਹੀਨਾਵਾਰ ਮੀਟਿੰਗਾਂ

 
ਬਰਨਾਲਾ, 22 ਅਗਸਤ(ਭਾਰਤ ਸੰਦੇਸ਼ ) ਸਹਿਰ ਵਿੱਚ ਘੁੰਮਦੀਆਂ ਬੇਸਹਾਰਾ ਗਊਆ ਤੇ ਢੱਠਿਆ ਨੂੰ ਵੰਡ-ਵੰਡ ਕੇ ਨੇੜਲੀਆਂ ਗਊਸਾਲਾਵਾਂ ਦੇ ਵਿੱਚ ਭੇਜਣ ਦੀਆਂ ਹਦਾਇਤਾ ਅਤੇ ਨਾਲ ਹੀ ਬਰਨਾਲਾ ਜ਼ਿਲ੍ਹੇ ਨੂੰ ਜਲਦ ਤੋ ਜਲਦ ਤੰਬਾਕੂ ਮੁਕਤ ਜੋਨ ਬਣਾਊਣ ਤੇ ਜੋਰ। ਇਹ ਹਦਾਇਤਾ ਡਿਪਟੀ ਕਮਿਸ਼ਨਰ ਬਰਨਾਲਾ ਡਾ. ਇੰਦੂ ਮਲਹੋਤਰਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੀਆਂ ਮਹੀਨਾਵਾਰ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਕੀਤੀਆਂ।

ਇਸ ਮੌਕੇ ਉਹਨਾਂ ਸਹਿਰ ਵਿੱਚ ਫਿਰਦੀਆਂ ਬੇਸਹਾਰਾ ਗਊਆ ਅਤੇ ਢੱਠਿਆਂ ਸਬੰਧੀ ਸਖਤ ਨੋਟਿਸ ਲੈਂਦਿਆਂ ਸਬੰਧਤ ਅਫ਼ਸਰ ਨੂੰ ਇਸ ਸਬੰਧੀ ਹੱਲ ਕਰਨ ਲਈ ਕਿਹਾ ਤਾਂ ਡਾ. ਸੁਖਦੇਵ ਸਿੰਘ ਡਿਪਟੀ ਡਾਇਰੈਕਟਰ ਪਸੂ ਪਾਲਣ ਵਿਭਾਗ ਨੇ ਦੱਸਿਆ ਕਿ ਕੁੱਝ ਲੋਕ ਗਊਆ ਨੂੰ ਦੁੱਧ ਚੋਅਣ ਉਪਰੰਤ ਛੱਡ ਦਿੰਦੇ ਹਨ, ਜਿਸ ਨਾਲ ਇਹ ਬੇਸਹਾਰਾ ਗਊਆ ਤੇ ਢੱਠੇ ਸੜਕਾ, ਗਲੀਆ ਅਤੇ ਹੋਰ ਥਾਂਵਾ ਤੇ ਘੁੰਮਦੇ ਹਨ ਜਾਂ ਬੈਠ ਜਾਂਦੇ ਹਨ, ਜਿਸ ਨਾਲ ਜਿੱਥੇ ਟਰੈਫਿਕ ਦੀ ਸੱਮਸਿਆ ਪੈਦਾ ਹੁੰਦੀ ਹੈ, ਉੱਥੇ ਦੁਰਘਟਨਾਵਾਂ ਵੀ ਹੋਣ ਦਾ ਖਤਰਾ ਰਹਿੰਦਾ ਹੈ, ਤਾਂ ਡਾ. ਇੰਦੂ ਮਲਹੋਤਰਾਂ ਨੇ ਜਲਦ ਤੋ ਜਲਦ ਇਹਨਾਂ ਬੇਸਹਾਰਾ ਗਊਆ ਤੇ ਢੱਠਿਆ ਨੂੰ ਨੇੜਲੀਆਂ ਗਊਸਾਲਾਵਾਂ ਦੇ ਵਿੱਚ ਭੇਜਣ ਦੀਆਂ ਹਦਾਇਤਾ ਕੀਤੀਆ।

ਜ਼ਿਲ੍ਹੇ ਵਿੱਚ ਲਾਇਨ ਆਡਰ ਨੂੰ ਮੈਨਟੈਨ ਰੱਖਣ ਲਈ ਉਹਨਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਅਤੇ ਦਿਨ-ਰਾਤ ਦੇ ਸਮੇਂ ਪੁਲਿਸ ਵਿਭਾਗ ਵੱਲੋ ਗਸ਼ਤ ਨੂੰ ਵਧਾਇਆ ਜਾਵੇ। ਉਹਨਾਂ ਮੀਟਿੰਗ ਦੋਰਾਨ ਬਰਨਾਲਾ ਜ਼ਿਲ੍ਹੇ ਨੂੰ ਜਲਦ ਤੋ ਜਲਦ ਤੰਬਾਕੂ ਮੁਕਤ ਜੋਨ ਬਣਾਊਣ ਤੇ ਜੋਰ ਦਿੱਤਾ, ਉਹਨਾਂ ਸਹਿਰ ਵਿੱਚ ਜਨਤਕ ਥਾਂਵਾ ਤੇ ਤੰਬਾਕੂ ਅਤੇ ਸਿਗਰਟਨੋਸ਼ੀ ਨਾ ਕਰਨ ਸਬੰਧੀ ਬੋਰਡ ਆਦਿ ਲਗਾਊਣ ਦੀਆਂ ਹਦਾਇਤਾ ਕੀਤੀਆ ਅਤੇ ਨਾਲ ਹੀ ਜਨਤਕ ਥਾਂਵਾ ਤੇ ਸਿਗਰਟ, ਬੀੜੀ, ਨਸੀਲੇ ਪਦਾਰਥ ਅਤੇ ਤੰਬਾਕੂ ਦੀ ਵਰਤੋ ਕਰਨ ਤੇ ਚਾਲਾਨ ਆਦਿ ਕਟੱਣ ਲਈ ਕਿਹਾ।

ਨਸੀਲੀਆਂ ਦਵਾਇਆ ਦੇ ਸਬੰਧ ਵਿੱਚ ਪੁੱਛਣ ਤੇ ਡਰੱਗ ਇੰਸਪੈਕਟਰ ਬਰਨਾਲਾ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਇਸ ਮਹੀਨੇ 45 ਇੰਸਪੈਕਸ਼ਨ/ਰੇਡ ਕੀਤੇ ਗਏ। ਇਹਨਾਂ ਵਿੱਚੋ 07 ਦਵਾਈਆਂ ਦੀਆਂ ਦੁਕਾਨਾਂ ਦੇ ਸੈਂਪਲ ਭਰੇ ਗਏ, 02 ਸੈਪਲਾਂ ਦੀ ਟੈਸਟਿੰਗ ਕਰਵਾਈ ਗਈ, 9 ਸੈਪਲਾਂ ਦੇ ਅਦਾਲਤ ਵਿੱਚ ਕੇਸ ਚੱਲ ਰਹੇ ਹਨ, ਅਤੇ 08 ਲਸੰਸ ਮੁਅੱਤਲ ਕਰ ਦਿੱਤੇ ਗਏ ਹਨ।

ਇਸ ਦੇ ਨਾਲ ਹੀ ਆਵਾਜੀ ਪ੍ਰਦੂਸ਼ਨ ਤੇ ਪਲਾਸਟਿਕ ਲਿਫਾਫਿਆਂ ਸਬੰਧੀ ਮੀਟਿੰਗ ਦੌਰਾਨ ਉਹਨਾਂ ਕਿਹਾ ਕਿ ਇਹਨਾਂ ਤੇ ਰੋਕ ਲਗਾਈ ਜਾਵੇ ਅਤੇ ਕਾਨੂੰਨ ਜਾਂ ਐਕਟ ਅਨੁਸਾਰ ਹੀ ਵਰਤੋ ਕੀਤੀ ਜਾਵੇ ਤੇ ਸਬੰਧਤ ਅਫ਼ਸਰ ਨੂੰ ਕਿਹਾ ਕਿ ਸਿਰਫ ਮੀਟਿੰਗ ਕਰਕੇ ਨਹੀ ਸਗੋ ਲਾਗੂ ਕਰਕੇ ਇਸ ਦੀ ਰਿਪੋਰਟ ਭੇਜੀ ਜਾਵੇ।        

ਅੱਜ ਮਹੀਨਾਵਾਰ ਮੀਟਿੰਗਾ ਦੌਰਾਨ ਮਾਲ ਅਫ਼ਸਰਾਂ, ਸਾਮਲਾਤ ਜਮੀਂਨਾਂ ਦੇ ਕਬਜਿਆਂ, ਸੁਵਿਧਾ ਕੇਂਦਰ, ਅਮਨ ਤੇ ਕਾਨੂੰਨ, ਟਰੈਫਿਕ, ਜ਼ਿਲ੍ਹਾ ਰੋਡ ਸੇਫਟੀ, ਵਾਤਾਵਰਣ ਸੁਧੱਤਾ, ਆਵਾਜ ਪ੍ਰਦੂਸ਼ਨ, ਨਾਪ ਤੇ ਤੋਲ ਮਾਮਲਿਆਂ ਅਤੇ ਐਸ ਸੀ ਐਸ ਟੀਜ ਤੇ ਹੋਈਆ ਵਧੀਕੀਆਂ ਸਬੰਧੀ ਮੀਟਿੰਗਾਂ ਹੋਈਆ।

ਮੀਟਿੰਗ ਵਿੱਚ ਹੋਰਨਾ ਤੋ ਇਲਾਵਾ ਐਡੀਸ਼ਨਲ ਡਿਪਟੀ ਕਮਿਸ਼ਨਰ ਜੋਰਾ ਸਿੰਘ ਥਿੰਦ, ਐਸ ਡੀ ਐਮ ਬਰਨਾਲਾ ਜਸਪਾਲ ਸਿੰਘ, ਜੀ ਏ ਟੁ ਡੀ ਸੀ ਕਮ ਡੀ ਡੀ ਪੀ ਓ ਜੁਗਿੰਦਰ ਕੁਮਾਰ, ਡੀ ਐਸ ਪੀ ਡੀ ਦਰਸ਼ਨ ਦਾਸ ਵੈਰਾਗੀ, ਸਹਾਇਕ ਸਿਵਲ ਸਰਜਨ ਡਾ. ਗਿਆਨ ਚੰਦ, ਡਿਪਟੀ ਡਾਇਰੈਕਟਰ ਪਸੂ ਪਾਲਣ ਡਾ. ਸੁਖਦੇਵ ਸਿੰਘ, ਉਪ ਮੰਡਲ ਅਫ਼ਸਰ ਪਲਿਊਸ਼ਨ ਕੰਟਰੋਲ ਬੋਰਡ ਪਰਵੀਨ ਸਲੂਜਾ, ਡਰੱਗਜ਼ ਇੰਸਪੈਕਟਰ ਅਮਨਦੀਪ ਵਰਮਾ,  ਇੰਸਪੈਕਟਰ ਇੰਸਾਇਜ ਵਿਭਾਗ ਅਮਰਜੀਤ ਸਿੰਘ ਅਤੇ ਵੱਖ-ਵੱਖ ਵਿਭਾਗ ਦੇ ਅਧਿਕਾਰੀ ਹਾਜਰ ਸਨ।

Translate »