ਨਵੀਂ ਦਿੱਲੀ, 22 ਅਗਸਤ, 2013
ਰਸੋਈ ਗੈਸ ਸਬਸਿਡੀ ਲਈ ਪ੍ਰਤੱਖ ਲਾਭ ਤਬਾਦਲਾ ਸਕੀਮ ਹੇਠ 20 ਅਗਸਤ ਤੱਕ 45 ਲੱਖ 96 ਹਜ਼ਾਰ 39 ਸਿੱਧੀਆਂ ਅਦਾਇਗੀਆਂ ਕੀਤੀਆਂ ਜਾ ਚੁੱਕੀਆਂ ਹਨ। 20 ਜ਼ਿਲਿ•ਆਂ ਦੇ ਰਸੋਈ ਗੈਸ ਖਪਤਕਾਰਾਂ ਦੇ ਬੈਂਕ ਖਾਤਿਆਂ ਵਿੱਚ 187 ਕਰੋੜ 65 ਲੱਖ ਰੁਪਏ ਜਮਾ• ਕਰਵਾਏ ਗਏ ਹਨ। ਇਸ ਸਾਲ ਪਹਿਲੀ ਜੂਨ ਨੂੰ ਰਸੋਈ ਗੈਸ ਸਿੱਧਾ ਲਾਭ ਤਬਾਦਲਾ ਸਕੀਮ 18 ਜ਼ਿਲਿ•ਆਂ ਵਿੱਚ ਸ਼ੁਰੂ ਕੀਤੀ ਗਈ ਸੀ। ਪਹਿਲੀ ਜੁਲਾਈ ਨੂੰ ਕਰਨਾਟਕ ਦਾ ਮੈਸੂਰ ਜ਼ਿਲ•ਾ ਤੇ ਪਹਿਲੀ ਅਗਸਤ ਨੂੰ ਹਿਮਾਚਲ ਪ੍ਰਦੇਸ ਦਾ ਮੰਡੀ ਜ਼ਿਲਾ• ਵੀ ਇਸ ਵਿੱਚ ਸ਼ਾਮਿਲ ਕੀਤਾ ਗਿਆ।
ਇਹ ਸਕੀਮ ਉਨਾਂ• ਜ਼ਿਲਿ•ਆਂ ਵਿੱਚ ਲਾਗੂ ਕੀਤੀ ਗਈ ਸੀ ਜਿਨਾਂ• ਵਿੱਚ ਵਧੇਰੇ ਤਰ ਖਪਤਕਾਰਾਂ ਦੇ ਆਧਾਰ ਕਾਰਡ ਬਣ ਚੁੱਕੇ ਸਨ ਤੇ ਉਨਾਂ• ਦੇ ਬੈਂਕ ਖਾਤੇ ਆਧਾਰ ਨਾਲ ਜੁੜ ਚੁੱਕੇ ਸਨ। ਜਿਨਾਂ• ਦੇ ਖਾਤੇ ਆਧਾਰ ਨਾਲ ਨਹੀਂ ਜੁੜੇ ਸਨ ਉਨਾਂ• ਨੂੰ 31 ਅਗਸਤ ਤੱਕ ਦਾ ਵਾਧੂ ਸਮਾਂ ਦਿੱਤਾ ਗਿਆ ਹੈ। ਮੈਸੂਰ ਵਿੱਚ ਇਹ ਸਮਾਂ 30 ਸਤੰਬਰ ਤੱਕ ਤੇ ਮੰਡੀ ਵਿੱਚ 31 ਅਕਤੂਬਰ ਤੱਕ ਦਾ ਹੈ। ਵਧੇ ਹੋਏ ਸਮੇਂ ਦੇ ਖਤਮ ਹੋਣ ਮਗਰੋਂ ਖਪਤਕਾਰਾਂ ਨੂੰ ਗੈਸ ਸਿਲੰਡਰ ਬਾਜ਼ਾਰੀ ਮੁੱਲ ਉਪਰ ਦਿੱਤੇ ਜਾਣਗੇ ਤੇ ਜਿਨਾਂ• ਦੇ ਖਾਤੇ ਆਧਾਰ ਨਾਲ ਜੁੜ ਚੁੱਕੇ ਹਨ, ਸਬਸਿਡੀ ਰਕਮ ਉਨਾਂ• ਦੇ ਖਾਤਿਆਂ ਵਿੱਚ ਤਬਦੀਲ ਕਰ ਦਿੱਤੀ ਜਾਵੇਗੀ। ਖਪਤਕਾਰਾਂ ਨੂੰ ਆਪਣੇ ਬੈਂਕ ਖਾਤੇ ਆਧਾਰ ਨਾਲ ਜੋੜਨ ਦੀ ਬੇਨਤੀ ਕੀਤੀ ਜਾ ਚੁੱਕੀ ਹੈ।
ਭਾਰਤ ਸਰਕਾਰ ਵੱਲੋਂ ਰਸੋਈ ਗੈਸ ਸਬਸਿਡੀ ਦੀ ਪ੍ਰਤੱਖ ਲਾਭ ਤਬਾਦਲਾ ਯੋਜਨਾ ਰਾਹੀਂ ਅਦਾਇਗੀ ਕਰਨ ਦਾ ਮੰਤਵ ਗੈਸ ਸਿਲੰਡਰਾਂ ਦੀ ਚੋਰ ਬਾਜ਼ਾਰੀ ਤੇ ਕਾਲਾ ਬਾਜ਼ਾਰੀ ਨੂੰ ਰੋਕਣਾ ਹੈ ਤਾਂ ਜੋ ਇਸ ਦਾ ਫਾਇਦਾ ਯੋਗ ਖਪਤਕਾਰਾਂ ਤੱਕ ਸਿੱਧਾ ਪਹੁੰਚੇ। ਇਸ ਸਕੀਮ ਦੀ ਸਫਲਤਾ ਨੂੰ ਦੇਖਦੇ ਹੋਏ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਬਾਰੇ ਮੰਤਰੀ ਡਾ. ਐਮ. ਵਿਰੱਪਾ ਮੋਇਲੀ ਨੇ ਉਚ ਆਧਾਰ ਵਾਲੇ 35 ਹੋਰ ਜ਼ਿਲਿ•ਆਂ ਵਿੱਚ ਇਸ ਸਕੀਮ ਨੂੰ ਪਹਿਲੀ ਸਤੰਬਰ ਤੋਂ ਲਾਗੂ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਂਿÂਸ ਨਾਲ ਤਕਰੀਬਨ 1 ਕਰੋੜ 40 ਲੱਖ ਰਸੋਈ ਗੈਸ ਖਪਤਕਾਰ ਪ੍ਰਤੱਖ ਲਾਭ ਤਬਾਦਲਾ ਸਕੀਮ ਵਿੱਚ ਸ਼ਾਮਿਲ ਹੋ ਜਾਣਗੇ, ਜਿਸ ਨਾਲ ਇਸ ਸਕੀਮ ਵਿੱਚ ਸ਼ਾਮਿਲ ਹੋਏ ਕੁੱਲ ਖਪਤਕਾਰਾਂ ਦੀ ਗਿਣਤੀ 2 ਕਰੋੜ 12 ਲੱਖ ਹੋ ਜਾਵੇਗੀ।