ਜਲੰਧਰ, 22 ਅਗਸਤ, 2013
ਰਸੋਈ ਗੈਸ ਪ੍ਰਤੱਖ ਲਾਭ ਤਬਾਦਲਾ ਸਕੀਮ ਹੇਠ ਖਪਤਕਾਰਾਂ ਨੂੰ ਸਬਸਿਡੀ ਦੀ ਰਕਮ ਉਨਾਂ• ਦੇ ਆਧਾਰ ਨਾਲ ਜੁੜੇ ਬੈਂਕ ਖਾਤਿਆਂ ਵਿੱਚ ਜਮਾ• ਕਰਵਾਈ ਜਾਂਦੀ ਹੈ ਤੇ ਇਸ ਲਈ ਖਪਤਕਾਰ ਦੇ ਖਾਤੇ ਵਿੱਚ ਪ੍ਰਤੀ ਸਿਲੰਡਰ 435 ਰੁਪਏ ਦੀ ਸਬਸਿਡੀ ਜਮਾ• ਕਰਵਾਈ ਜਾਵੇਗੀ, ਜਿਹੜੇ ਵੀ ਰਸੋਈ ਗੈਸ ਖਪਤਕਾਰ ਇਸ ਯੋਜਨਾ ਵਿੱਚ ਸ਼ਾਮਿਲ ਹੋਣਗੇ, ਉਨਾਂ• ਨੂੰ ਸਿਲੰਡਰ ਬਾਜ਼ਾਰੀ ਮੁੱਲ ਉਪਰ ਦਿੱਤਾ ਜਾਵੇਗਾ। ਪ੍ਰਤੀ ਖਪਤਕਾਰ ਵੱਧ ਤੋਂ ਵੱਧ ਸਬਸਿਡੀ ਵਾਲੇ 9 ਸਿਲੰਡਰ ਦਿੱਤੇ ਜਾਣੇ ਹਨ, ਜਦ ਵੀ ਖਪਤਕਾਰ ਆਪਣਾ ਸਬਸਿਡੀ ਵਾਲਾ ਸਿਲੰਡਰ ਬੁੱਕ ਕਰਵਾਏਗਾ ਤਾਂ ਉਸ ਦੀ ਸਬਸਿਡੀ ਉਸ ਦੇ ਬੈਂਕ ਖਾਤੇ ਵਿੱਚ ਸਿੱਧੀ ਜਮਾ• ਕਰਵਾ ਦਿੱਤੀ ਜਾਵੇਗੀ। ਸਰਕਾਰ ਵੱਲੋਂ ਅਜਿਹਾ ਪ੍ਰਬੰਧ ਕੀਤਾ ਗਿਆ ਹੈ ਕਿ ਖਪਤਕਾਰ ਦੇ ਘਰ ਗੈਸ ਸਿਲੰਡਰ ਪਹੁੰਚਣ ਤੋਂ ਪਹਿਲਾਂ ਉਸ ਦੇ ਬੈਂਕ ਖਾਤੇ ਵਿੱਚ ਸਬਸਿਡੀ ਦੀ ਰਕਮ ਜਮਾ• ਹੋ ਜਾਵੇ ਤਾਂ ਜੋ ਉਸ ਨੂੰ ਬਾਜ਼ਾਰੀ ਮੁੱਲ ਉਪਰ ਸਿਲੰਡਰ ਲੈਣ ‘ਤੇ ਕੋਈ ਮਾਲੀ ਮੁਸ਼ਕਿਲ ਪੇਸ਼ ਨਾ ਆਵੇ।