August 22, 2013 admin

ਪੰਜਾਬ ਰੈਡ ਕਰਾਸ ਸੋਸਾਇਟੀ ਦੀ ਜਿਲਾ ਇਕਾਈ ਗੁਰਦਾਸਪਰ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਰਹਿਨੁਮਾਈ ਹੇਠ ਲੋੜਵੰਦ ਮਾਨਵਤਾ ਦੀ ਭਲਾਈ ਲਈ ਚਲਾਈਆ ਜਾ ਰਹੀਆ ਵੱਖ-ਵੱਖ ਭਲਾਈ ਸਕੀਮਾਂ ਨੂੰ ਪਿੰਡ ਪੱਧਰ ਤਕ ਪਹੁੰਚਾਈਆ ਜਾਵੇਗਾ ਤਾ ਜੋ ਲੋੜਵੰਦ ਉਨਾਂ ਦਾ ਫਾਇਦਾ ਉਠਾ ਸਕਣ।

 ਗੁਰਦਾਸਪੁਰ, 22 ਅਗਸਤ  (ਭਾਰਤ ਸੰਦੇਸ਼ ) ਪੰਜਾਬ ਰੈਡ ਕਰਾਸ ਸੋਸਾਇਟੀ ਦੀ ਜਿਲਾ ਇਕਾਈ ਗੁਰਦਾਸਪਰ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਰਹਿਨੁਮਾਈ ਹੇਠ  ਲੋੜਵੰਦ ਮਾਨਵਤਾ ਦੀ ਭਲਾਈ ਲਈ ਚਲਾਈਆ ਜਾ ਰਹੀਆ ਵੱਖ-ਵੱਖ ਭਲਾਈ ਸਕੀਮਾਂ ਨੂੰ ਪਿੰਡ ਪੱਧਰ ਤਕ ਪਹੁੰਚਾਈਆ ਜਾਵੇਗਾ ਤਾ ਜੋ ਲੋੜਵੰਦ ਉਨਾਂ ਦਾ ਫਾਇਦਾ ਉਠਾ ਸਕਣ। ਇਹ ਪ੍ਰਗਟਾਵਾ ਸ਼੍ਰੀਮਤੀ ਡਾ. ਭਾਵਨਾ ਸੋਬਤ ਤ੍ਰਿਖਾ ਚੇਅਰਪਰਸਨ ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਨੇ ਅੱਜ ਪਿੰਡ ਜਾਪੂਵਾਲ ਵਿਖੇ ਜਿਲ•ਾ ਰੈਡ ਸੋਸਾਇਟੀ ਵੱਲੋਂ ਲੜਕੀਆਂ ਲਈ ਸ਼ੁਰੁ ਕੀਤੇ ਗਏ ਨਵੇ ਸ਼ਿਲਾਈ ਸੈਂਟਰ ਦਾ ਉਦਘਾਟਨ ਕਰਨ ਉਪਰੰਤ ਕੀਤਾ।
ਸ਼੍ਰੀਮਤੀ ਤ੍ਰਿਖਾ ਨੇ ਅੱਗੇ ਕਿਹਾ ਕਿ ਜਿਲਾ ਰੈਡ ਕਰਾਸ ਸੋਸਾਇਟੀ ਜਿਥੇ ਲੋੜਵੰਦ ਗਰੀਬ ਰੋਗੀਆ ਦੀ ਸਹਾਇਤਾ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ। ਉਸਦੇ ਨਾਲ ਹੀ ਇਸ ਸੋਸਾਇਟੀ ਵੱਲੋਂ ਨੌਜਵਾਨ ਲੜਕੀਆ ਨੂੰ ਸਲਾਈ ਕਢਾਈ ਸੰਬੰਧੀ ਮੁਹਾਰਤ ਦੇ ਕੇ ਉਨਾਂ ਨੂੰ ਸਵੈ-ਨਿਰਭਰ ਬਣਾਉਣ ਲਈ ਵੀ ਉਪਰਾਲੇ ਕਰ ਰਹੀ ਹੈ। ਇਸ ਮੌਕੇ ਤੇ ਉਨਾਂ ਵੱਲੋਂ 5 ਸਿਲਾਈ ਮਸ਼ੀਨਾ ਅਤੇ 20 ਸਿਲਾਈ ਕਿੱਟਾ ਵੀ ਸਿਲਾਈ ਸੈਂਟਰ ਨੂੰ ਦਿੱਤੀਆ ਗਈਆ। ਇਸ ਮੌਕੇ ਤੇ ਸੰਬੋਧਨ ਕਰਦਿਆ ਸ. ਤਜਿੰਦਰ ਪਾਲ ਸਿੰਘ ਸੰਧੂ ਐਸਡੀਐਮ ਗੁਰਦਾਸਪੁਰ ਨੇ ਕਿਹਾ ਕਿ ਅੱਜ ਦੇ ਯੁੱਗ ਅੰਦਰ ਹਰੇਕ ਲੜਕੀ ਦਾ ਸਵੈ ਨਿਰਭਰ ਹੋਣਾ ਉਸਦੇ ਉਜਵੱਲ ਭਵਿੱਖ ਲਈ ਜਰੂਰੀ ਹੈ। ਇਸ ਲਈ ਹਰੇਕ ਲੜਕੀ ਨੂੰ ਆਰਥਿਕ ਤੌਰ ਤੇ ਸਵੈ ਨਿਰਭਰ ਬਣਨ ਲਈ ਸਵੈ ਧੰਦਿਆ ਨੂੰ ਅਪਣਾਉਣ ਸੰਬੰਧੀ ਮੁਹਾਰਤ ਹਾਸਿਲ ਕਰਨੀ ਚਾਹੀਦੀ ਹੈ। ਉਨਾਂ ਨੇ ਕਿਹਾ ਕਿ ਸਿਲਾਈ ਸੈਂਟਰ ਤੋ ਸਿਲਾਈ ਸੰਬੰਧੀ ਮੁਹਾਰਤ ਪ੍ਰਾਪਤ ਕਰਕੇ ਜਿਥੇ ਇਹ ਨੌਜਵਾਨ ਬੇਟੀਆ ਸਵੈ ਨਿਰਭਰ ਬਣ ਸਕਦੀਆ ਹਨ। ਉਸਦੇ ਨਾਲ ਉਨਾਂ ਦੇ ਰੋਜਮਰਾ ਜੀਵਨ ਵਿੱਚ ਵੀ ਸਿਲਾਈ ਕਢਾਈ ਸੰਬੰਧੀ ਪ੍ਰਾਪਤ ਕੀਤੀ ਟ੍ਰੇਨਿਗ ਲਾਹੇਵੰਦ ਸਾਬਤ ਹੋਵੇਗੀ। ਇਸ ਮੌਕੇ ਤੇ ਜਿਲ•ਾ ਰੈਡ ਕਰਾਸ ਸੋਸਾਇਟੀ ਦੇ ਸੈਕਟਰੀ ਸ. ਬਲਵਿੰਦਰ ਸਿੰਘ ਨੇ ਸੋਸਾਇਟੀ ਵੱਲੋਂ ਮਾਨਵਤਾ ਦੀ ਭਲਾਈ ਦੇ ਲਈ ਸੂਰੂ ਕੀਤੇ ਗਏ ਵੱਖ-ਵੱਖ ਪ੍ਰੋਗ੍ਰਾਮਾਂ ਤੋ ਜਾਣੂ ਕਰਵਾਇਆ ਗਿਆ ਤੇ ਪਿੰਡ ਦੇ ਸਰਪੰਚ ਸ. ਹਰਵਿੰਦਰ ਸਿੰਘ ਨੇ ਅਪਣੇ ਪਿੰਡ ਦੀ ਪੰਚਾਇਤ ਵੱਲੋਂ ਪੂਰਣ ਸਹਿਯੋਗ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਤੋ ਉਨਾਂ ਤੋ ਇਲਾਵਾ ਹਰਵਿੰਦਰ ਸਿੰਘ ਸਰਪੰਚ ਜਾਪੂਵਾਲ, ਸ਼੍ਰੀਮਤੀ ਤਜਿੰਦਰ ਕੌਰ ਸਮਾਜ ਸੇਵਕਾ, ਡਾ. ਐਸਕੇ ਪੰਨੂ, ਸ਼੍ਰੀਮਤੀ ਬਲਵਿੰਦਰ ਕੌਰ, ਸ਼੍ਰੀਮਤੀ ਦਰਸ਼ਨਾ ਦੇਵੀ (ਸਮੂਹ ਮੈਂਬਰ ਹਸਪਤਾਲ ਭਲਾਈ ਸਾਖਾ), ਸ਼੍ਰੀ ਰਜੀਵ ਸਿੰਘ ਡੀਟੀਐਸ, ਜੱਥੇਦਾਰ ਮੂਰਤਾ ਸਿੰਘ ਹਾਜਰ ਸਨ।

Translate »