August 22, 2013 admin

ਬਾਬਾ ਫਰੀਦ ਚੈਰੀਟੇਬਲ ਸੁਸਾਇਟੀ ਨੇ ਲਗਾਇਆ ਮੈਡੀਕਲ ਚੈਕਅਪ ਕੈਂਪ ਸਮਾਜ ਸੇਵੀ ਸ਼ਖਸ਼ੀਅਤਾਂ ਦਾ ਕੀਤਾ ਸਨਮਾਨ

 ਲੁਧਿਆਣਾ 22 ਅਗਸਤ ਬਾਬਾ ਫਰੀਦ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਵੈਦ ਗੁਰਮੀਤ ਸਿੰਘ ਨੇ ਵਿਸ਼ਾਲ ਸਮਾਗਮ ਦਾ ਆਯੋਜਨ ਪਿੰਡ ਝਾਂਡੇ ਗੁਰੂਦੁਆਰਾ ਸਾਹਿਬ ਵਿਖੇ ਕੀਤਾ ਜਿਸ ਵਿਚ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਜਗਦੇਵ ਸਿੰਘ ਜੱਸੋਵਾਲ ਮੁੱਖ ਸ੍ਰਪ੍ਰਸਤ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ, ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਅੰਤਰਰਾਸ਼ਟਰੀ ਫਾਊਡੇਸ਼ਨ ਉਚੇਚੇ ਤੌਰ ਤੇ ਹਾਜਰ ਹੋਏ।
ਇਸ ਸਮੇ ਬੋਲਦੇ ਉਪਰੋਕਤ ਨੇਤਾਵਾ ਨੇ ਕਿਹਾ ਕਿ ਵੈਦ ਗੁਰਮੀਤ ਸਿੰਘ ਭਿਆਨਕ ਬਿਮਾਰੀਆਂ ਤੋ ਨਿਜਾਤ ਦਵਾਉਣ ਲਈ ਐਕਿਯੂਪ੍ਰੈਸ਼ਰ ਤਕਨੀਕ ਰਾਹੀ ਸਮਾਜ ਦੀ ਵੱਡਮੁੱਲੀ ਸੇਵਾ ਕਰ ਰਹੇ ਹਨ। ਉਹਨਾ ਕਿਹਾ ਕਿ ਸਾਡੀ ਖੁਰਾਕ ਅਤੇ ਗੰਦਲੇ ਵਾਤਾਵਰਨ ਕਾਰਨ ਅੱਜ ਹਰ ਵਿਅਕਤੀ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੈ। ਉਹਨਾ ਕਿਹਾ ਕਿ ਖਾਣ ਵਾਲੀਆਂ ਵਸਤਾਂ ਦੀ ਸ਼ੁੱਧਤਾ ਅਤੇ ਵਾਤਾਵਰਨ ਦੀ ਸ਼ੁੱਧਤਾ ਨਾਲ ਅਸੀ ਨਿਰੋਗ ਜੀਵਨ ਬਤੀਤ ਕਰ ਸਕਦੇ ਹਾਂ।
ਇਸ ਕੈਪ ਸੈਕੜੇ ਮਰੀਜ਼ਾ ਨੂੰ ਡਾਕਟਰਾਂ ਦੀ ਸਪੈਸ਼ਲ ਟੀਮ ਨੇ ਚੈਕ ਕੀਤਾ ਅਤੇ ਦਵਾਈਆਂ ਵੰਡੀਆਂ। ਇਸ ਸਮੇ ਵੈਦ ਗੁਰਮੀਤ ਸਿੰਘ ਨੇ ਐਕਯੂਪ੍ਰੈਸਰ, ਫਿਜਿਓਥਰੈਪੀ ਅਤੇ ਦੰਦਾਂ ਦਾ ਵੀ ਫ੍ਰੀ ਚੈਕਅਪ ਕੈਪ ਲਗਾਇਆ। ਇਸ ਸਮੇ ਹੋਰਨਾਂ ਤੋ ਇਲਾਵਾ ਮਨੋਜ ਅਗਰਵਾਲ, ਅਸ਼ਵਨੀ ਭਾਟੀਆਂ, ਰਾਕੇਸ਼ ਮਲਹੋਤਰਾ, ਨਰਿੰਦਰ ਮਲਹੋਤਰਾ, ਨਿਰਮਲ ਸਿੰਘ ਲੋਗੋਵਾਲ ਆਦਿ ਹਾਜਰ ਹੋਏ। ਇਸ ਸਮੇ ਲੋੜਵੰਦ ਔਰਤਾਂ ਨੂੰ ਰਾਸ਼ਨ ਵੀ ਵੰਡਿਆ ਗਿਆ। ਇਸ ਸਮੇ ਮਲਕੀਤ ਸਿੰਘ ਦਾਖਾ, ਜਗਦੇਵ ਸਿੰਘ ਜੱਸੋਵਾਲ ਅਤੇ ਕ੍ਰਿਸ਼ਨ ਕੁਮਾਰ ਬਾਵਾ ਦਾ ਵਿਸੇਸ਼ ਸਨਮਾਨ ਵੀ ਕੀਤਾ ਗਿਆ। 

Translate »