ਪਟਿਆਲਾ, 22 ਅਗਸਤ,2013(ਭਾਰਤ ਸੰਦੇਸ਼ )
ਪਿੰਡ ਬਚਾਉ ਮੁਹਿੰਮ ਕਮੇਟੀ ਪੰਜਾਬ ਵੱਲੋਂ 24 ਅਗਸਤ ਨੂੰ ਦਾਣਾ ਮੰਡੀ ਨਾਭਾ ਵਿਖੇ ਰੱਖੇ ਸੈਮੀਨਾਰ ਸਬੰਧੀ ਇੰਟਰਨੈਸਨਲਿਸਟ ਡੈਮੋਕ੍ਰੇਟਿਕ ਪਾਰਟੀ , ਆਈ ਡੀ ਪੀ ਦੇ ਸੂਬਾ ਪ੍ਰਧਾਨ ਦਰਸਨ ਸਿੰਘ ਧਨੇਠਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਰਕਾਰਾਂ ਨੇ ਪਿੰਡਾਂ ਬਿਲਕੁਲ ਬੇਧਿਆਨ ਕੀਤਾ ਹੋਇਆ ਹੈ। ਇਸ ਕਰਕੇ ਨਾ ਤਾਂ ਪੰਚਾਇਤਾਂ ਨੂੰ ਮਿਲੇ ਹੱਕ ਪੂਰੀ ਤਰ੍ਹਾਂ ਲਾਗੂ ਕੀਤੇ ਜਾ ਰਹੇ ਹਨ, ਨਾ ਹੀ ਪੰਚਾਇਤੀ ਰਾਜ ਕਾਨੂੰਨ ਅਨੁਸਾਰ ਬਜਟ ਵਿੱਚ ਬਣਦਾ ਹਿੱਸਾ ਪਿੰਡਾਂ ਨੂੰ ਦਿੱਤਾ ਜਾ ਰਿਹਾ ਹੈ। ਇਥੇ ਤੱਕ ਕਿ ਪੰਚਾਇਤੀ ਰਾਜ ਦੀ ਸਭ ਤੋਂ ਤਾਕਤਵਰ ਇਕਾਈ ਗ੍ਰਾਮ ਸਭਾ ਨੂੰ ਵੀ ਅਫਸਰਸਾਹੀ ਲੇ ਸੋਚ ਸਮਝਕੇ ਬੇਜਾਨ ਕੀਤਾ ਹੋਇਆ ਹੈ। ਸ੍ਰੀ ਧਨੇਠਾ ਨੇ ਅੱਗੇ ਕਿਹਾ ਕਿ ਪੇਂਡੂ ਵਿਕਾਸ ਵਿੱਚ ਨਵੀਆਂ ਪੰਚਾਇਤਾਂ ਦੀ ਭੂਮਿਕਾ ਵਿਸ਼ੇ ਨੂੰ ਲੈ ਕੇ 24 ਅਗਸਤ ਨੂੰ ਨਾਭਾ ਵਿਖੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿੰਡਾਂ ਦੇ ਵਿਕਾਸ ਵਿੱਚ ਪੰਚਾਇਤੀ ਪ੍ਰਬੰਧ ਦੀ ਵੱਡੀ ਭੁਮਿਕਾ ਹੈ। ਲਗਾਤਾਰ ਪਛੜ ਰਹੇ ਪਿੰਡਾਂ ਨੂੰ ਲੀਹਾ ‘ਤੇ ਲਿਆਉਂਣ ਲਈ ਪੰਚਾਇਤਾਂ ਦਾ ਕਾਨੂੰਨਾਂ ਬਾਰੇ ਜਾਣੂ ਹੋਣਾ ਬਹੁਤ ਹੀ ਜ਼ਰੂਰੀ ਹੈ। ਪੰਜਾਬ ਦੇ 13047 ਪਿੰਡਾਂ ਵਿੱਚ ਚੁਣੀਆਂ ਗਈਆਂ ਪੰਚਾਇਤਾਂ ਦੀ ਪੇਂਡੂ ਵਿਕਾਸ ਵਿੱਚ ਸਹੀ ਭੂਮਿਕਾ ਦੀ ਸਮਰੱਥਾ ਨੂੰ ਵਧਾਉਣ, ਪੰਚਾਇਤਾਂ ਨੂੰ ਰਿਕਾਰਡ ਲੈਣ, ਮਨਰੇਗਾ ਸਕੀਮ ਨੂੰ ਲਾਗੂ ਕਰਨ ਅਤੇ ਗ੍ਰਾਮ ਸਭਾ ਦੇ ਇਜਲਾਸ ਦੇ ਸਬੰਧ ਵਿੱਚ ਸੈਮੀਨਾਰ ਵਿੱਚ ਜਾਣਕਾਰੀ ਨਾਲ ਲੈਸ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਸਰਬ ਸੰਮਤੀ ਨਾਲ ਚੁਣੀਆਂ ਪੰਚਾਇਤਾਂ ਅਤੇ ਪੈਸੇ ‘ਤੇ ਨਸ਼ੇ ਦੀ ਵਰਤੋਂ ਤੋਂ ਬਿਨ੍ਹਾਂ ਜਿੱਤੇ ਅਤੇ ਹਾਰੇ ਉਮੀਦਵਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਸੈਮੀਨਾਰ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਗਿਆਨ ਵਿਗਿਆਨ ਸੰਮਤੀ ਦੇ ਕੋਆਰਡੀਨੇਟਰ ਡਾਕਟਰ ਪਿਆਰਾ ਲਾਲ ਗਰਗ, ਪੰਚਾਇਤ ਯੂਨੀਅਨ ਦੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਮਾਵੀ, ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਪ੍ਰਧਾਨ ਪਿਸ਼ੌਰਾ ਸਿੰਘ ਸਿੱਧੂਪੁਰ, ਮਾਲਵਿੰਦਰ ਸਿੰਘ ਮਾਲੀ ਵਿਸ਼ੇਸ਼ ਤੌਰ ‘ ਸਮੂਲੀਅਤ ਕਰਨਗੇ।