ਹੁਸ਼ਿਆਰਪੁਰ, 23 ਅਗਸਤ:
ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ• ਦੇ ਹੁਕਮਾਂ ਅਤੇ ਮਾਨਯੋਗ ਜ਼ਿਲ•ਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਜੀ ਕੇ ਧੀਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੱਤਰ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਾਮ ਕੁਮਾਰ ਸਿੰਗਲਾ ਦੀ ਯੋਗ ਅਗਵਾਈ ਹੇਠ ਅੱਜ 7 ਲੀਗਲ ਏਡ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ ਜਿਨ•ਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਪਲਾਂਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਸਰਾਲਾ, ਸਰਕਾਰੀ ਹਾਈ ਸਕੂਲ ਨੰਗਲ ਸ਼ਹੀਦਾਂ, ਪੁਲਿਸ ਸਟੇਸ਼ਨ ਮਾਹਿਲਪੁਰ, ਪੁਲਿਸ ਸਟੇਸ਼ਨ ਸੈਲਾਖੁਰਦ, ਚੱਬੇਵਾਲ, ਪੁਲਿਸ ਸਟੇਸ਼ਨ ਐਨ ਆਰ ਆਈ ਹੁਸ਼ਿਆਰਪੁਰ ਸ਼ਾਮਲ ਹਨ।
ਸ੍ਰੀ ਸਿੰਗਲਾ ਨੇ ਦੱਸਿਆ ਕਿ ਲੀਗਲ ਏਡ ਕਲੀਨਿਕਾਂ ਦਾ ਮੁੱਖ ਮੰਤਵ ਹੈ ਕਿ ਹਰ ਵਰਗ ਲਈ ਛੇਤੀ ਅਤੇ ਸਸਤਾ ਨਿਆਂ ਦਿੱਤਾ ਜਾ ਸਕੇ। ਨੈਸ਼ਨਲ ਲੀਗਲ ਸਰਵਿਸ ਅਥਾਰਟੀ ਨਵੀਂ ਦਿੱਲੀ ਅਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਵੱਲੋਂ ‘ਇਨਸਾਫ ਸਭਨਾ ਲਈ’ ਦੇ ਉਦੇਸ਼ ਨਾਲ ਅਨੁਛੇਦ-39 ਏ ਅਨੁਸਾਰ ਹਰ ਵਰਗ ਲਈ ਉਨ•ਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਤੇ ਉਨ•ਾਂ ਨੂੰ ਛੇਤੀ ਅਤੇ ਸਸਤਾ ਇਨਸਾਫ਼ ਦੁਆਉਣ ਲਈ ਵਚਨਬੱਧ ਹੋਣਾ ਹੈ। ਉਨ•ਾਂ ਦੱਸਿਆ ਕਿ ਸਕੂਲਾਂ, ਕਾਲਜਾਂ, ਪੰਚਾਇਤ ਘਰਾਂ, ਪੁਲਿਸ ਸਟੇਸ਼ਨਾਂ ਵਿੱਚ ਲੋਕਾਂ ਦੀ ਸਹੂਲਤ ਵਾਸਤੇ ਇੱਕ ਪੀ.ਐਲ.ਵੀ. ਦੀ ਨਿਯੁਕਤੀ ਕੀਤੀ ਗਈ ਹੈ ਜੋ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਏ.ਡੀ.ਆਰ. ਸੈਂਟਰ ਵਿਖੇ ਪਹੁੰਚਾਉਣ ਲਈ ਵੱਚਨਬੱਧ ਹੋਵੇਗਾ। ਇਸ ਮੌਕੇ ਤੇ ਕੋਰਟ ਕੰਪਲੈਕਸ ਹੁਸ਼ਿਆਰਪੁਰ ਵਿਖੇ ਨਵੇਂ ਅਤੇ ਪੁਰਾਣੇ ਪੀ.ਐਲ.ਵੀ. ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਸ੍ਰੀ ਸਿੰਗਲਾ ਨੇ ਪੀ.ਐਲ.ਵੀ. ਨੂੰ ਟਰੇਨਿੰਗ ਸਬੰਧੀ ਵਿਸੇਸ਼ ਜਾਣਕਾਰੀ ਦਿੱਤੀ। ਇਸ ਮੌਕੇ ਐਡਵੋਕੇਟ ਸ਼ੋਭਾ ਸ਼ਰਮਾ, ਅਜੇ ਗੁਪਤਾ ਨੇ ਵੀ ਪੀ.ਐਲ.ਵੀ. ਨੂੰ ਜਾਣਕਾਰੀ ਦੇ ਕੇ ਉਨ•ਾਂ ਦੇ ਗਿਆਨ ਵਿੱਚ ਵਾਧਾ ਕੀਤਾ। ਇਸ ਮੌਕੇ ਪੀ.ਐਲ.ਵੀ. ਪ੍ਰਸ਼ਾਂਤ ਅਤੇ ਤਿਲਕ ਰਾਜ ਨੇ ਵਿਦਿਆਰਥੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।