ਫ਼ਤਹਿਗੜ• ਸਾਹਿਬ, 23 ਅਗਸਤ
ਸਿਵਲ ਸਰਜਨ ਫ਼ਤਹਿਗੜ• ਸਾਹਿਬ ਡਾ. ਨੀਲਮ ਭਾਰਦਵਾਜ ਵਲੋਂ ਜ਼ਿਲ•ਾ ਟਰੇਨਿੰਗ ਸੈਂਟਰ ਵਿਖੇ ਆਰ.ਐਸ.ਬੀ.ਵਾਈ ਸਕੀਮ ਤਹਿਤ ਆਮ ਆਦਮੀ ਬੀਨਾ ਯੋਜਨਾ ਦੇ 9 ਤੋਂ 12 ਕਲਾਸ ਤੱਕ ਦੇ ਬਣੇ ਕਾਰਡ ਹੋਲਡਰਾਂ ਨੂੰ ਵਜੀਫੇ ਦੀ ਪਹਿਲੇ 6 ਮਹੀਨੇ ਦੀ ਕਿਸਤ ਦੇ ਕੁੱਲ 8400 ਰੁਪਏ ਅਤੇ ਕਾਰਡ ਹੋਲਡਰ ਦੀ ਮੌਤ ਤੇ 30 ਹਜਾਰ ਰੁਪਏ ਦੇ ਚੈਕ ਵੰਡੇ ਗਏ।
ਡਾ. ਭਰਦਵਾਜ ਨੇ ਦੱਸਿਆ ਕਿ ਇਸ ਸਕੀਮ ਵਿੱਚ ਦੁਰਘਟਨਾ ਵਿੱਚ ਮੌਤ ਹੋਣ ਤੇ ਆਸ਼ਿਰਤ ਨੂੰ 75 ਹਜਾਰ ਅਤੇ ਆਮ ਮੌਤ ਹੋਣ ਤੇ 30 ਹਜਾਰ ਰੁਪਏ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ 9ਵੀਂ ਤੋਂ 12ਵੀਂ ਕਲਾਸ ਦੇ ਬੱਚਿਆਂ ਨੂੰ 100ਰੁਪਏ ਪ੍ਰਤੀ ਮਹੀਨਾ ਵਜੀਫਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ,ਡਿਪਟੀ ਮੈਡੀਕਲ ਕਮਿਸ਼ਨਰ ਸ.ਜਗਪਾਲ ਸਿੰਘ, ਜ਼ਿਲ•ਾ ਮਾਸ ਮੀਡੀਆ ਅਫ਼ਸਰ ਮੀਨਾ ਕੁਮਾਰੀ, ਡਿਪਟੀ ਮਾਸ ਮੀਡੀਆ ਅਫ਼ਸਰ ਪਰਮਿੰਦਰ ਸਿੰਘ, ਜ਼ਿਲ•ਾ ਬੀ.ਸੀ.ਫੈਸੀਲੀਟੇਟਰ ਜਸਵੀਰ ਕੌਰ ਅਤੇ ਐਨ.ਜੀ.ਓ ਪ੍ਰਧਾਨ ਜਾਗੋ ਸ. ਗੁਰਵਿੰਦਰ ਸਿੰਘ ਸੋਹੀ ਵੀ ਹਾਜ਼ਰ ਸਨ।