August 23, 2013 admin

ਲਗਦਾ ਹੈ ਅਕਾਲੀ ਦਲ ਨੂੰ ਲੁਧਿਆਣਾ ਪਾਰਲੀਮੈਂਟ ਲਈ ਉਮੀਦਵਾਰ ਮੁੰਬਈ ਤੋ ਮੰਗਵਾਉਣਾ ਪਵੇਗਾ-ਬਾਵਾ ਫੂਡ ਸਕਿਉਰਟੀ ਬਿੱਲ ਦਾ ਵਿਰੋਧ ਕਰਕੇ ਭਾਜਪਾ ਦੇਸ਼ ਦੇ 83 ਕਰੋੜ ਲੋਕਾਂ ਨਾਲ ਧ੍ਰੋਹ ਕਮਾ ਰਹੀ ਹੈ ਨਰਿੰਦਰ ਮੋਦੀ ਸਸਤੀ ਸ਼ੋਹਰਤ ਹਾਂਸਲ ਕਰਨ ਲਈ ਹੋਛੀ ਸਿਆਸਤ ਕਰ ਰਹੇ ਹਨ

 ਲੁਧਿਆਣਾ (ਭਾਰਤ ਸੰਦੇਸ਼ ) ਲਗਦਾ ਹੈ ਅਕਾਲੀ ਦਲ ਨੂੰ ਲੁਧਿਆਣਾ ਪਾਰਲੀਮੈਂਟ ਲਈ ਉਮੀਦਵਾਰ ਮੁੰਬਈ ਤੋ ਮੰਗਵਾਉਣਾ ਪਵੇਗਾ ਇਹ ਸ਼ਬਦ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਪ੍ਰਧਾਨ ਜਿਲ•ਾ ਕਾਂਗਰਸ ਲੁਧਿਆਣਾ ਨੇ ਹਲਕਾ ਆਤਮ ਨਗਰ ਵਿਖੇ ਇੱਕ ਵਰਕਰ ਮੀਟਿੰਗ ਦੌਰਾਨ ਕਹੇ। ਉਹਨਾ ਕਿਹਾ ਕਿ ਸ੍ਰੀ ਮੁਨੀਸ਼ ਤਿਵਾੜੀ ਦੇ ਕੱਦ ਦਾ ਨੇਤਾ ਅਕਾਲੀ ਦਲ ਕੋਲ ਕੋਈ ਨਹੀ ਹੈ ਅਤੇ ਸ੍ਰੀ ਤਿਵਾੜੀ ਨੇ ਜੋ ਲੁਧਿਆਣਾ ਲਈ ਇਤਿਹਾਸਕ ਕੰਮ ਕੀਤੇ ਹਨ। ਉਹਨਾ ਨੂੰ ਲੁਧਿਆਣਾ ਨਿਵਾਸੀ ਭੁਲਾ ਨਹੀ ਸਕਦੇ। ਇਸੇ ਕਰਕੇ ਹੀ ਕੋਈ ਲੁਧਿਆਣਾ ਦਾ ਅਕਾਲੀ ਨੇਤਾ ਮੁਨੀਸ਼ ਤਿਵਾੜੀ ਦੇ ਮੁਕਾਬਲੇ ਚੋਣ ਲੜਨ ਲਈ ਤਿਆਰ ਨਹੀ ਹੈ। 

ਇਸ ਸਮੇ ਸ੍ਰੀ ਬਾਵਾ ਨੇ ਭਾਜਪਾ ਬਾਰੇ ਬੋਲਦੇ ਕਿਹਾ ਕਿ ਫੂਡ ਸਕਿਉਰਟੀ ਬਿੱਲ ਦਾ ਵਿਰੋਧ ਕਰਕੇ ਭਾਜਪਾ ਦੇਸ਼ ਦੇ 83 ਕਰੋੜ ਲੋਕਾਂ ਨਾਲ ਧ੍ਰੋਹ ਕਮਾ ਰਹੀ ਹੈ ਅਤੇ ਨਰਿੰਦਰ ਮੋਦੀ ਸਸਤੀ ਸੋਹਰਤ ਹਾਸਲ ਕਰਨ ਲਈ ਹੋਛੀ ਸਿਆਸਤ ਕਰ ਰਹੇ ਹਨ। ਉਹਨਾ ਕਿਹਾ ਕਿ ਭਾਜਪਾ ਕੋਲ ਡਾ ਮਨਮੋਹਨ ਸਿੰਘ ਦੇ ਕੱਦ ਦਾ ਕੋਈ ਨੇਤਾ ਨਹੀ, ਉਨ•ਾ ਕਿਹਾ ਕਿ ਮਨਮੋਹਨ ਸਿੰਘ ਦੂਰਅੰਦੇਸ਼, ਸੈਕੂਲਰ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਵਾਲੇ ਨੇਤਾ ਹਨ ਜਦ ਕਿ ਭਾਜਪਾ ਦੇ ਸੰਭਾਵੀ ਨੇਤਾ ਫ੍ਰਿਕਾਪ੍ਰਸਤੀ ਦਾ ਸਹਾਰਾ ਲੈ ਕੇ ਸਿਆਸਤ ਕਰ ਰਹੇ ਹਨ ਅਤੇ ਕੁਰਸੀ ਦੀ ਖਾਤਿਰ ਨੈਤਿਕ ਕਦਰਾਂ ਕੀਮਤਾਂ ਦਾ ਵੀ ਸਤਿਕਾਰ ਨਹੀ ਕਰ ਰਹੇ ਬੇਸ਼ੱਕ ਦੇਸ਼ ਦਾ ਕਿੰਨਾ ਵੀ ਨੁਕਸਾਨ ਹੋ ਜਾਏ, ਇਹਨਾਂ ਨੂੰ ਪ੍ਰਵਾਹ ਨਹੀ।
ਸ੍ਰੀ ਬਾਵਾ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਗੁਜਰਾਤ ਦੇ ਮਿਹਨਤੀ ਪੰਜਾਬੀ ਕਿਸਾਨਾ ਲਈ ਅਵਾਜ਼ ਉਠਾਉਣ ਤੋ ਕਿਉ ਮੂੰਹ ਵਿਚ ਘੁੰਘਣੀਆਂ ਪਾਏ ਬੈਠੇ ਹਨ ਅਕਾਲੀ ਨੇਤਾ? ਉਹਨਾ ਕਿਹਾ ਕਿ ਕੁਰਸੀ ਹੀ ਸਭ ਕੁਝ ਨਹੀ। ਉਹਨਾ ਕਿਹਾ ਕਿ ਅਕਾਲੀ ਦਲ ਦੇ ਨੇਤਾਵਾ ਨੂੰ ਨਰਿੰਦਰ ਮੋਦੀ ਖਿਲਾਫ ਅਵਾਜ਼ ਉਠਾ ਕੇ ਪੰਜਾਬ ਦੇ ਕਿਸਾਨਾਂ ਦੇ ਹਿੱਤਾ ਦੀ ਰਾਖੀ ਕਰਨੀ ਚਾਹੀਦੀ ਹੈ।
ਸ੍ਰੀ ਬਾਵਾ ਨੇ ਕਿਹਾ ਕਿ ਪੰਜਾਬ ਵਿਚ ਵਿਕਾਸ ਨਾਮ ਦੀ ਕੋਈ ਚੀਜ਼ ਨਹੀ ਸ਼ਾਇਦ ਅਕਾਲੀਆਂ ਦੀ ਡਿਕਸ਼ਨਰੀ ਵਿਚ ਵਿਨਾਸ਼ ਨੂੰ ਵਿਕਾਸ ਕਹਿੰਦੇ ਹਨ। ਉਹਨਾ ਕਿਹਾ ਕਿ ਸ੍ਰੀਮਤੀ ਨਵਜੋਤ ਕੌਰ ਸਿੱਧੂ ਚੀਫ ਪਾਰਲੀਮਾਨੀ ਸੈਕਟਰੀ ਵਲੋ ਜੋ ਸੱਚ ਬੋਲਣ ਦਾ ਹੌਸਲਾ ਕੀਤਾ ਗਿਆ ਹੈ ਉਹ ਸਰਾਹਨਾ ਯੋਗ ਹੈ ਪਰ ਪੰਜਾਬ ਭਾਜਪਾ ਪ੍ਰਧਾਨ ਵਲੋ ਸੱਚ ਬੋਲਣ ਤੇ ਐਕਸ਼ਨ ਲੈਣਾ ਦੁੱਖ ਅਤੇ ਭਾਜਪਾ ਵਿਚ ਆ ਰਹੀ ਗਿਰਾਵਟ ਦੀ ਨਿਸ਼ਾਨੀ ਹੈ। ਉਹਨਾ ਕਿਹਾ ਕਿ ਚਾਹੀਦਾ ਸੀ ਪੰਜਾਬ ਦੀ ਸਰਕਾਰ ਸ੍ਰੀਮਤੀ ਸਿੱਧੂ ਦੀਆਂ ਟਿਪਣੀਆਂ ਦਾ ਸਤਿਕਾਰ ਕਰਦੀ ਹੋਈ ਸ੍ਰੀ ਅਮ੍ਰਿਤਸਰ ਦੇ ਵਿਕਾਸ ਵੱਲ ਧਿਆਨ ਦਿੰਦੀ ਪਰ ਮਾਨਯੋਗ ਮੁੱਖ ਮੰਤਰੀ ਜੀ ਨੇ ਵੀ ਇਸ ਦਾ ਵਿਰੋਧ ਕਰਕੇ ਸੱਚਾਈ ਤੋ ਮੋੜਾ ਵੱਟਿਆ ਹੈ।  
ਇਸ ਸਮੇ ਜਿਲ•ਾ ਕਾਂਗਰਸ ਦੇ ਜਨ. ਸਕੱਤਰ ਸ: ਧੀਰ ਨੇ ਕਿਹਾ ਕਿ ਰੇਤਾ ਅਤੇ ਬਜਰੀ ਦੀ ਕਿੱਲਤ ਅਤੇ ਮਹਿੰਗਾਈ ਜੋ ਅਕਾਲੀ ਭਾਜਪਾ ਸਰਕਾਰ ਨੇ ਪੈਦਾ ਕੀਤੀ ਹੈ ਇਸ ਖਿਲਾਫ ਕੇਦਰ ਸਰਕਾਰ ਠੋਸ ਕਦਮ ਚੁੱਕੇ ਉਹਨਾ ਕਿਹਾ ਕਿ ਅੱਜ ਦਾ ਬੁੱਢਾ ਨਾਲਾ ਕਿਸੇ ਸਮੇ ਦਰਿਆ ਸੀ। ਉਹਨਾ ਕਿਹਾ ਕਿ ਰੇਤਾ ਕੱਢਣ ਦਾ ਕੋਈ ਪੈਮਾਨਾ ਹੋਣਾ ਚਾਹੀਦਾ ਹੈ ਜਦਕਿ ਹੁਣ ਅਕਾਲੀ ਨੇਤਾਵਾਂ ਦੀ ਸ੍ਰਪ੍ਰਸਤੀ ਹੇਠ ਜਮੀਨ ਵਿਚ 40–40 ਫੁੱਟ ਡੂੰਘੀਆਂ ਖੱਡਾ ਪਾ ਦਿੱਤੀਆਂ ਗਈਆਂ ਹਨ। ਹੁਣ ਤਾਂ ਮਜਦੂਰ ਅਤੇ ਰਾਜ ਮਿਸਤਰੀ ਕੰਮ ਤੋ ਵਾਝੇ ਹਨ ਅਤੇ ਕੋਈ ਵੀ ਉਸਾਰੀ ਨਹੀ ਹੋ ਰਹੀ। ਉਹਨਾ ਕਿਹਾ ਕਿ ਕੁਦਰਤ ਨਾਲ ਛੇੜਛਾੜ ਕਰਨਾ ਕਈ ਵਾਰ ਆਫਤ ਬਣ ਜਾਦਾ ਹੈ ਜਿਸ ਤੋ ਬਚਣ ਅਤੇ ਬਚਾਉਣ ਦੀ ਲੋੜ ਹੈ। ਇਸ ਸਮੇ ਹੋਰਨਾ ਤੋ ਇਲਾਵਾ ਜਗਦੀਸ਼ ਮਰਵਾਹਾ, ਪਾਲ ਸਿੰਘ ਮਠਾੜੂ, ਬਲਜਿੰਦਰ ਸਿੰਘ ਹੂੰਝਣ, ਰੇਸ਼ਮ ਸਿੰਘ ਸੱਗੂ, ਕਮਲਜੀਤ ਸਿੰਘ ਘੜਿਆਲ, ਅਸ਼ਵਨੀ ਸ਼ਰਮਾ ਟੀ.ਟੀ, ਇੰਦਰਜੀਤ ਸ਼ਰਮਾਂ, ਸੁੱਚਾ ਸਿੰਘ ਲਾਲਕਾ, ਰਾਧੇ ਸ਼ਾਮ ਜੇ.ਈ, ਯਸ਼ਪਾਲ ਸ਼ਰਮਾਂ, ਪਵਨ ਕੁਮਾਰ, ਤਰਸੇਮ ਜਸੂਜਾ, ਪ੍ਰਮਾਤਮਾ ਤਿਵਾੜੀ, ਰਤਨ ਲਾਲ ਸ਼ਰਮਾ, ਬੈਚੇਨ ਮੁਹੰਮਦ, ਰਾਜੇਸ਼ ਬਜਾਜ, ਅਮਰਜੀਤ ਰਾਣੀ ਅਤੇ ਰਾਜ ਰਾਹੀ ਵੀ ਮੌਜੂਦ ਸਨ। 

 

Translate »