August 24, 2013 admin

ਕਾਰਪੋਰੇਸ਼ਨ ਅਧਿਕਾਰੀ ਝੂਠ ਦੇ ਪੁਲਿੰਦੇ – ਗੁਮਟਾਲਾ ਲਿਖਿਤ ਰੂਪ ਚ ਵੀ ਦਿੱਤੀ ਝੂਠੀ ਜਾਣਕਾਰੀ

 ਅੰਮ੍ਰਿਤਸਰ। ਅੰਮ੍ਰਿਤਸਰ ਕਾਰਪੋਰੇਸ਼ਨ ਦੇ ਅਧਿਕਾਰੀ ਪੂਰੀ ਤਰਾਂ ਨਾਲ ਝੂਠ ਦੇ ਪੁਲਿੰਦੇ ਹਨ। ਕਾਰਪੋਰੇਸ਼ਨ ਵੱਲੋ ਲਿਖਿਤ ਰੂਪ ਚ ਵੀ ਝੂਠੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਲਾਰਾ ਲਗਾਇਆ ਜਾ ਰਿਹਾ ਹੈ। ਇਹ ਕਹਿਣਾ ਹੈ ਪੀਪਲਜ਼ ਪਾਰਟੀ ਆਫ ਪੰਜਾਬ ਦੇ ਜਿਲਾ ਪ੍ਰਧਾਨ ਸ.ਮਨਮੋਹਨ ਸਿੰਘ ਗੁਮਟਾਲਾ ਦਾ।
ਸ.ਮਨਮੋਹਨ ਸਿੰਘ ਗੁਮਟਾਲਾ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਕਈ ਰਿਹਾਇਸ਼ੀ Îਇਲਾਕਿਆਂ ਵਿੱਚ ਕਮਰਸ਼ਿਅਲ ਬਿਲਡਿੰਗਾ ਹਨ। ਜਿਹਨਾਂ ਕਰਕੇ ਸ਼ਹਿਰ ਵਾਸੀਆਂ ਨੂੰ ਬਹੁਤ ਪਰੇਸ਼ਾਨੀ ਝੇਲਨੀ ਪੈ ਰਹੀ ਹੈ। ਉਹਨਾਂ ਨੇ ਦੱਸਿਆ ਕਿ ਇਸ ਸੰਬੰਧੀ ਉਹਨਾਂ ਵੱਲੋ ਪੰਜਾਬ ਸਰਕਾਰ ਦੀ ਵੈਬਸਾਈਟ ਦੇ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਸਤੋਂ ਬਾਅਦ 28-06-2013 ਨੂੰ ਡਾਇਰੀ ਨੰਬਰ 324 ਦੇ ਤਹਿਤ ਮਿਉੰਸੀਪਲ ਕਾਰਪੋਰੇਸ਼ਨ ਵੱਲੋ ਇੱਕ ਚਿੱਠੀ •¤ਭੇਜੀ ਗਈ ਜਿਸ ਵਿੱਚ ਉਹਨਾਂ ਨੇ ਮੱਨਿੰਆ ਕਿ ਸ਼ਹਿਰ ਦੇ ਕਈ ਅਜਿਹੇ ਇਲਾਕੇ ਹਨ ਜੋ ਕਿ ਰਿਹਾਇਸ਼ੀ ਹਨ ਅਤੇ ਉੱਥੇ ਕਾਰੋਬਾਰੀ ਅਦਾਰੇ ਚਲ ਰਹੇ ਹਨ। ਚਿੱਠੀ ਵਿੱਚ ਲਿਖਿਆ ਸੀ ਕਿ ਸੀਨੀਅਰ ਟਾਉਨ ਪਲੈਨਰ (ਐਸ.ਟੀ.ਪੀ) ਅਤੇ ਐਮ.À (ਵਾਈ) ਨੂੰ ਇਸ ਸੰਬੰਧੀ ਸਰਵੇ ਕਰਨ ਲਈ ਕਿਹਾ ਗਿਆ ਹੈ ਅਤੇ 15 ਦਿਨ ਵਿੱਚ ਰਿਪੋਰਟ ਦੇਣ ਲਈ ਆਖ ਦਿੱਤਾ ਗਿਆ ਹੈ।
ਸ.ਗੁਮਟਾਲਾ ਨੇ ਦੱਸਿਆ ਕਿ ਇਸਤੋ ਬਾਅਦ ਉਹਨਾਂ ਨੇ 08-07-2013 ਨੂੰ ਕਾਰਪੋਰੇਸ਼ਨ ਨੂੰ ਚਿੱਠੀ ਲਿੱਖੀ ਜਿਸ ਵਿੱਚ ਸਲਾਹ ਦਿੱਤੀ ਕਿ ਇਸ ਸਰਵੇ ਲਈ ਇੱਕ ਕਮੇਟੀ ਬਣਾਈ ਜਾਵੇ ਜਿਸ ਵਿੱਚ ਹਰ ਰਾਜਨੀਤਿਕ ਪਾਰਟੀ, ਸਮਾਜ ਸੇਵੀ ਸੰਸਥਾ ਅਤੇ ਜਾਣੇ-ਪਹਚਾਣੇ ਸਮਾਜ ਸੇਵਕਾਂ ਨੂੰ ਸ਼ਾਮਿਲ ਕੀਤਾ ਜਾਵੇ ਅਤੇ ਅਜਿਹੀਆਂ ਬਿਲਡਿੰਗਾ ਦੀ ਤਲਾਸ਼ ਕੀਤੀਆਂ ਜਾਵੇ। ਇਸ ਚਿੱਠੀ ਦਾ ਕੋਈ ਜਵਾਬ ਨਹੀਂ ਆਇਆ।
ਇਸਤੋ ਬਾਅਦ 19 ਜੁਲਾਈ 2013 ਨੂੰ ਸਰਵੇ ਸੰਬੰਧੀ ਪੁਛੱਣ ਲਈ ਪਬਲਿਕ ਇਨਫਰਮੇਸ਼ਨ ਅਫਸਰ ਨੂੰ ਆਰਟੀਆਈ ਪਾਈ ਗਈ। ਜਿਸਦਾ ਡਾਇਰੀ ਨੰਬਰ 918 ਸੀ। ਲੇਕਿਨ 30 ਦਿਨ ਬੀਤ ਜਾਣ ਤੋ ਬਾਅਦ ਵੀ ਇਸਦਾ ਕੋਈ ਜਵਾਬ ਨਹੀਂ ਆਇਆ। ਜਿਸਤੋ ਪੂਰਾ ਯਕੀਨ ਹੋ ਗਿਆ ਕਿ ਕਾਰਪੋਰੇਸ਼ਨ ਵੱਲੋ ਸਰਾਸਰ ਝੂਠ ਬੋਲਿਆ ਜਾ ਰਿਹਾ ਹੈ ਅਤੇ ਅਜਿਹਾ ਕੋਈ ਸਰਵੇ ਨਹੀਂ ਕਰਵਾਇਆ ਜਾ ਰਿਹਾ। ਸ.ਗੁਮਟਾਲਾ ਨੇ ਦਾਅਵਾ ਕੀਤਾ ਕਿ ਅਜਿਹਾ ਕਾਰਪੋਰੇਸ਼ਨ ਅਧਿਕਾਰੀ ਆਪਣੇ ਸਿਆਸੀ ਆਕਾਵਾਂ ਦੀ ਸ਼ਹਿ ਤੇ ਕਰ ਰਹੇ ਹਨ। ਅਜਿਹਾ ਹੋਣ ਨਾਲ ਜੋ ਸ਼ਹਿਰ ਵਾਸੀਆਂ ਨੇ ਪੁਰ ਸੁਕੂਨ ਰਿਹਾਇਸ਼ੀ ਇਲਾਕਿਆਂ ਵਿੱਚ ਰਹਿਣ ਦੇ ਜੋ ਸੁਪਨੇ ਸੰਜੋਏ ਸਨ ਉਹ ਤਾਰ-ਤਾਰ ਹੋ ਰਹੇ ਹਨ। ਇਸਦੇ ਨਾਲ ਦੀ ਕਈ ਤਰਾਂ ਦੇ ਟੈਕਸਾਂ ਦੀ ਚੋਰੀ ਨੂੰ ਹੱਲਾ ਸ਼ੇਰੀ ਦਿੱਤੀ ਜਾ ਰਹੀ ਹੈ। ਇਸ ਸਭ ਕੁਛ ਦੇ ਚਲਦਿਆਂ ਨਾ ਸਿਰਫ ਅੰਮ੍ਰਿਤਸਰ ਮਿੰਉੰਸੀਪਲ ਕਾਰਪੋਰੇਸ਼ਨ ਦੀਵਾਲੀਆ ਹੋਈ ਹੈ ਬਲਕਿ ਸ਼ਹਿਰ ਦੇ ਵਿਕਾਸ ਵਿੱਚ ਵੀ ਖੜੋਤ ਆਈ ਹੈ। ਸ.ਗੁਮਟਾਲਾ ਨੇ ਅਖੀਰ ਵਿੱਚ ਸ਼ਹਿਰ ਵਾਸੀਆਂ ਨੂੰ ਯਕੀਨ ਦਿਵਾਇਆ ਕਿ ਪੀਪੀਪੀ ਦੇ ਸੂਝਵਾਨ ਕਾਰਕੂਨ ਇਸ ਕਾਰਜ ਨੂੰ ਸਿਰੇ ਲਾ ਕੇ ਹੀ ਦਮ ਲੈਣਗੇ ਅਤੇ ਉਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੀਪੀਪੀ ਦਾ ਡੱਟ ਕੇ ਸਾਥ ਦੇਣ ਤਾਂ ਜੋ ਗੁਰੂ ਕੀ ਨਗਰੀ ਨੂੰ ਉਹ ਮੁਕਾਮ ਦਵਾਇਆ ਜਾਵੇ ਜਿਸਦੀ ਉਹ ਹੱਕਦਾਰ ਹੈ। 

Translate »