ਨਵੀਂ ਦਿੱਲੀ, 27 ਅਗਸਤ, 2013
ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਜਨਮ ਅਸ਼ਟਮੀ ਦੇ ਮੌਕੇ ‘ਤੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ । ਉਨਾਂ• ਨੇ ਆਪਣੇ ਵਧਾਈ ਸੁਨੇਹੇ ਵਿੱਚ ਕਿਹਾ ਕਿ ਇਸ ਪਵਿੱਤਰ ਦਿਹਾੜੇ ਉਤੇ ਭਗਵਾਨ ਕ੍ਰਿਸ਼ਨ ਦੀਆਂ ਸਿੱਖਿਆਵਾਂ ਨੂੰ ਯਾਦ ਕਰਨਾ ਚਾਹੀਦਾ ਹੈ ਜੋ ਸਦੀਆਂ ਤੋਂ ਸਾਨੂੰ ਪ੍ਰੇਰਣਾ ਦੇ ਰਹੀਆਂ ਹਨ, ਤਾਂ ਕਿ ਅਸੀਂ ਮਨ, ਵਚਨ ਅਤੇ ਕਰਮ ਨਾਲ ਸਹੀ ਰਾਹ ਉਤੇ ਚਲਦੇ ਰਹੀਏ। ਉਨਾਂ• ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਦਾ ਬਿਨਾਂ• ਕਿਸੇ ਫਲ ਦੀ ਇੱਛਾ ਕੀਤੇ ਨਿਸ਼ਕਾਮ ਕਰਮ ਦਾ ਸੰਦੇਸ਼ ਸਾਨੂੰ ਦੇਸ਼ ਵਿੱਚ ਸ਼ਾਂਤੀ, ਖੁਸ਼ਹਾਲੀ ਤੇ ਪ੍ਰਗਤੀ ਲਈ ਨਿਰਸਵਾਰਥ ਭਾਵ ਨਾਲ ਮਿਲ ਕੇ ਕੰਮ ਕਰਨ ਦੀ ਪ੍ਰੇਰਣਾ ਦੇਵੇਗਾ।