August 27, 2013 admin

ਨਗਰ ਰਾਜ ਭਾਸ਼ਾ ਅਮਲ ਕਮੇਟੀ ਜਲੰਧਰ ਦੀ ਛਿਮਾਹੀ ਬੈਠਕ

    ਜਲੰਧਰ, 27 ਅਗਸਤ, 2013 

ਨਗਰ ਰਾਜ ਭਾਸ਼ਾ ਅਮਲ ਕਮੇਟੀ ਜਲੰਧਰ ਇਸ ਵਰੇ• ਦੀ ਪਹਿਲੀ ਛਿਮਾਹੀ ਬੈਠਕ ਅੱਜ ਕੇਂਦਰੀ ਵਿਦਿਆਲਾ 2 ਜਲੰਧਰ ਛਾਉਣੀ ਵਿੱਚ ਕੀਤੀ ਗਈ। ਬੈਠਕ ਦੀ ਪ੍ਰਧਾਨਗੀ ਆਮਦਨ ਕਰ ਕਮਿਸ਼ਨਰ ਸ਼੍ਰੀ ਸੰਜੇ ਮਿਸ਼ਰਾ ਨੇ ਕੀਤੀ। ਜਦਕਿ ਰਾਜ ਭਾਸ਼ਾ ਹਿੰਦੀ ਲਾਗੂ ਕਰਨ ਸਬੰਧੀ ਨਵੀਂ ਦਿੱਲੀ ਵਿੱਚ ਗ੍ਰਹਿ ਮੰਤਰਾਲੇ ਦੇ ਡਿਪਟੀ ਡਾਇਰੈਕਟਰ ਸ਼ੈਲੇਸ਼ ਕੁਮਾਰ ਸਿੰਘ ਇਸ ਬੈਠਕ ਵਿੱਚ ਉਚੇਚੇ ਤੋਰ ‘ਤੇ ਸ਼ਾਮਿਲ ਹੋਏ।  ਬੈਠਕ ਵਿੱਚ ਜਲੰਧਰ ਦੇ ਕੇਂਦਰੀ ਸਰਕਾਰ ਦੇ ਦਫਤਰਾਂ, ਬੈਂਕਾਂ, ਨਿਗਮਾਂ ਆਦਿ ਤੋਂ ਵੱਡੀ ਗਿਣਤੀ ਵਿੱਚ ਮੈਂਬਰਾਂ ਨੇ ਇਸ ਵਿੱਚ ਹਿੱਸਾ ਲਿਆ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਆਮਦਨ ਕਰ ਕਮਿਸ਼ਨਰ ਸ਼੍ਰੀ ਸੰਜੇ ਮਿਸ਼ਰਾ ਨੇ ਕੇਂਦਰੀ ਵਿਦਿਆਲਾ ਨੰਬਰ 2 ਦੇ ਬੱਚਿਆਂ ਵੱਲੋਂ ਪੇਸ਼ ਸਰਸਵਤੀ ਵੰਦਨਾ ਤੇ ਸਭਿਆਚਾਰਕ ਵੰਨਗੀਆਂ ਲਈ ਉਨਾਂ• ਦੀ ਸ਼ਲਾਘਾ ਕੀਤੀ। ਉਨਾਂ• ਨੇ ਕਮੇਟੀ ਦੇ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਜਲੰਧਰ ਵਿਚਲੇ ਕੇਂਦਰ ਸਰਕਾਰ ਦੇ ਦਫਤਰਾਂ ਤੇ ਹੋਰਨਾਂ ਕੇਂਦਰੀ ਅਦਾਰਿਆਂ ਵਿੱਚ  ਹਿੰਦੀ ਵਿੱਚ ਚੰਗਾ ਕੰਮਕਾਰ ਹੋ ਰਿਹਾ ਹੈ। ਉਨਾਂ• ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਕੰਮਕਾਜ ਵਿੱਚ ਹਿੰਦੀ ਦੇ ਬੋਲਚਾਲ ਵਾਲੇ ਸ਼ਬਦਾਂ ਨੂੰ ਪ੍ਰਯੋਗ ਕਰਕੇ ਹਿੰਦੀ ਦੀ ਵਰਤੋਂ ਨੂੰ ਹਰਮਨਪਿਆਰਾ ਬਣਾਉਣ। ਸ਼੍ਰੀ ਸ਼ੈਲੇਸ਼ ਕੁਮਾਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਲੰਧਰ ਡਵੀਜ਼ਨ ਵਿੱਚ ਸਾਰੇ ਦਫਤਰਾਂ ਵੱਲੋਂ ਰਾਜ ਭਾਸ਼ਾ ਹਿੰਦੀ ਨੂੰ ਲਾਗੂ ਕਰਨ ਸਬੰਧੀ ਸੁਹਿਰਦ ਕੋਸ਼ਿਸ਼ਾਂ ਦਾ ਚੰਗਾ ਨਤੀਜਾ ਦੇਖਣ ਨੂੰ ਮਿਲ ਰਿਹਾ ਹੈ ਜੋ ਹੋਰਨਾਂ ਕਮੇਟੀਆਂ ਲਈ ਵੀ ਪ੍ਰੇਰਨਾ ਸਰੋਤ ਹੈ। ਕਮੇਟੀ ਦੀ ਸਕੱਤਰ ਸ਼੍ਰੀਮਤੀ ਸੁਸ਼ਮਾ ਗੁਪਤਾ ਤੇ ਸ਼੍ਰੀ ਸਤੀਸ਼ ਕੁਮਾਰ ਅਰੋੜਾ ਨੇ ਚਾਲੂ ਵਰੇ• ਦੇ ਹਿੰਦੀ ਪ੍ਰੋਗਰਾਮ ਬਾਰੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਤੇ ਪਿਛਲੀ ਮੀਟਿੰਗ ਦੀ ਕਾਰਵਾਈ ਉਤੇ ਚਾਨਣਾ ਪਾਇਆ 

 

Translate »