August 27, 2013 admin

ਸ਼ਰਾਰਤੀ ਅਨਸਰ ਫ਼ੇਸਬੁੱਕ ਤੇ ਸਿੱਖ ਗੁਰੂ ਸਾਹਿਬਾਨ ਖਿਲਾਫ਼ ਭੱਦੀ ਸ਼ਬਦਾਵਲੀ ਵਰਤਨ ਤੋਂ ਬਾਜ ਆਉਣ- ਜਥੇਦਾਰ ਅਵਤਾਰ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ ਆਸਾ ਰਾਮ ਦੀ ਤਸਵੀਰ ਬਰਦਾਸ਼ਤ ਨਹੀਂ

 ਅੰਮ੍ਰਿਤਸਰ- 27 ਅਗਸਤ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਫ਼ੇਸਬੁੱਕ ਤੇ ਸਿੱਖ ਗੁਰੂ ਸਾਹਿਬਾਨ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਅਤੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ ਵਿਵਾਦਤ ਆਸਾਰਾਮ ਦੀ ਤਸਵੀਰ ਜੋੜੀ ਗਈ ਹੈ ਨੂੰ ਬੇਹੱਦ ਘਿਨਾਉਣੀ ਕਾਰਵਾਈ ਕਰਾਰ ਦੇਂਦਿਆਂ ਸ਼ਰਾਰਤੀ ਅਨਸਰਾਂ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ ਆਉਣ ਲਈ ਕਿਹਾ ਹੈ। ਉਨ•ਾਂ ਕਿਹਾ ਕਿ ਸਾਈਬਰ ਕਰਾਈਮ ਏਨਾ ਵਧ ਗਿਆ ਹੈ ਕਿ ਆਏ ਦਿਨ ਸ਼ਰਾਰਤੀ ਅਨਸਰਾਂ ਵੱਲੋਂ ਸਿੱਖ ਧਰਮ ਅਤੇ ਗੁਰੂ ਸਾਹਿਬਾਨ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਪਹਿਲਾਂ ਵੀ ਸ਼ੁਭਮ ਕੁਮਾਰ ਮੋਗਾ ਦੇ ਵਿਅਕਤੀ ਵੱਲੋਂ ਅਜਿਹਾ ਕੋਝਾ ਯਤਨ ਕੀਤਾ ਗਿਆ ਸੀ, ਪਰ ਪ੍ਰਸਾਸ਼ਨ ਉਸ ਦੀ ਭਾਲ ਕਰਨ ਤੋਂ ਅਸਮਰੱਥ ਰਿਹਾ ਹੈ। ਹੁਣ ਫਿਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਦਸ ਗੁਰੂ ਸਾਹਿਬਾਨ ਤੇ ਮਾਤਾ ਗੁਜਰੀ ਜੀ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਜਿਸ ਨਾਲ ਸਿੱਖ ਮਨਾ ‘ਚ ਭਾਰੀ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ। ਇਸੇ ਤਰ•ਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ ਵਿਵਾਦਤ ਆਸਾਰਾਮ ਦੀ ਤਸਵੀਰ ਜੋੜੀ ਗਈ ਹੈ ਜੋ ਸਰਾਸਰ ਗਲਤ ਹੈ ਤੇ ਇਸ ਨਾਲ ਸਮੁੱਚੀ ਸਿੱਖ-ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।
ਉਨ•ਾਂ ਕਿਹਾ ਕਿ ਸਿੱਖ ਇੱਕ ਅਮਨ ਪਸੰਦ ਕੌਮ ਹੈ ਇਸ ਨੇ ਹਮੇਸ਼ਾਂ ਦੂਸਰੀਆਂ ਕੌਮਾਂ ਦਾ ਭਲਾ ਚਾਹਿਆ ਹੈ। ਸਿੱਖ-ਗੁਰੂ ਸਾਹਿਬਾਨਾਂ ਨੇ ਦੂਸਰੇ ਧਰਮਾਂ ਖਾਤਿਰ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ ‘ਤੇ ਇਥੋਂ ਤੀਕ ਆਪਣਾ ਸੀਸ ਕਟਵਾਇਆ ਤੇ ਸਰਬੰਸ ਵੀ ਵਾਰ ਦਿੱਤਾ, ਪਰ ਅੱਜ ਇਹ ਲੋਕ ਸਿੱਖ-ਗੁਰੂ ਸਾਹਿਬਾਨ ਦਾ ਸਤਿਕਾਰ ਕਰਨ ਦੀ ਬਜਾਏ ਆਪਣੀ ਸੌੜੀ ਸੋਚ ਦਾ ਪ੍ਰਗਟਾਵਾ ਕਰਦਿਆਂ ਉਨ•ਾਂ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ। ਉਨ•ਾਂ ਕਿਹਾ ਕਿ ਇਹ ਲੋਕ ਇਨਸਾਨੀਅਤ ਨੂੰ ਭੁੱਲ ਕੇ ਹੈਵਾਨੀਅਤ ਵੱਲ ਜਾ ਰਹੇ ਹਨ। ਇਸ ਲਈ ਸਾਈਬਰ ਕਰਾਈਮ ਸੈੱਲ ਨੂੰ ਚਾਹੀਦਾ ਹੈ ਕਿ ਅਜਿਹੇ ਲੋਕ ਜੋ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖ਼ਰਾਬ ਕਰਨ ਦੀ ਤਾਕ ‘ਚ ਹਨ ਨੂੰ ਬੇ-ਪਰਦ ਕਰੇ ‘ਤੇ ਇਹਨਾਂ ਲੋਕਾਂ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਭੜਕਾਉਣ ਦੇ ਦੋਸ਼ ਹੇਠ ਕੇਸ ਦਰਜ਼ ਕਰਕੇ ਸਖ਼ਤ ਸਜਾ ਦੇਵੇ।

Translate »