ਲੁਧਿਆਣਾ 28 ਅਗਸਤ ( ) ਪੰਜਾਬ ਦੇ ਯੁੱਗ ਕਵੀ ਪ੍ਰੋ ਮੋਹਨ ਸਿੰਘ ਦੀ ਯਾਦ ਵਿਚ ਲਗਾਏ ਜਾ ਰਹੇ 35ਵੇ ਸਲਾਨਾ ਪੰਜਾਬੀ ਸਭਿਆਚਾਰਕ ਮੇਲੇ ਦੀਆਂ ਤਿਆਰੀਆਂ ਸਬੰਧੀ ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ ਦੇ ਚੇਅਰਮੈਨ ਜਗਦੇਵ ਸਿੰਘ ਜੱਸੋਵਾਲ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਦਾ ਆਯੋਜਨ ਮਿਤੀ 31 ਅਗਸਤ ਨੂੰ ਪੰਜਾਬੀ ਵਿਰਾਸਤ ਭਵਨ, ਪੱਖੋਵਾਲ ਰੋਡ, ਪਾਲਮ ਵਿਹਾਰ ਵਿਖੇ ਸਵੇਰੇ 10 ਵਜੇ ਕਰਵਾਇਆ ਜਾ ਰਿਹਾ ਹੈ।
ਸ: ਜੱਸੋਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯਾਦ ਰਹੇ ਇਹ ਮੇਲਾ ਪ੍ਰੋ ਮੋਹਨ ਸਿੰਘ ਦੀ ਯਾਦ ਵਿਚ ਪਿਛਲੇ 34 ਵਰਿ•ਆ ਤੋ ਲਗਾਇਆ ਜਾ ਰਿਹਾ ਹੈ। ਪਹਿਲਾਂ ਇਹ ਮੇਲਾ ਲੁਧਿਆਣਾ ਵਿਖੇ ਕਰਵਾਇਆ ਜਾਦਾਂ ਸੀ ਪਰ ਪਿਛਲੇ ਸਮੇ ਤੋ ਇਹ ਮੇਲਾ ਪੰਜਾਬ ਅਤੇ ਪੰਜਾਬ ਤੋ ਬਾਹਰ ਵੀ ਕਈ ਵਾਰ ਮਨਾਇਆ ਗਿਆ ਹੈ ਕਿਉਕਿ ਇਹ ਮੇਲਾ ਪੰਜਾਬੀਆਂ ਦਾ ਸਰਬ ਸਾਝਾ ਤਿਉਹਾਰ ਹੈ। ਉਹਨਾ ਕਿਹਾ ਕਿ ਇਸ ਮੇਲੇ ਵਿਚ ਪੰਜਾਬ ਦੇ ਨਾਮਵਰ ਕਲਾਕਾਰ, ਨ੍ਰਿਤਕਾਰ, ਗੀਤਕਾਰ, ਗਾਇਕ, ਲੋਕ ਨਾਚ ਮੰਡਲੀਆ, ਬਾਜੀਗਰਾਂ ਦੇ ਕਰਤੱਵ, ਤ੍ਰਿਞਣ, ਗਿੱਧੇ, ਭੰਗੜੇ, ਪੇਟਿੰਗਾਂ, ਪੁਸਤਕਾਂ, ਪ੍ਰਦਰਸ਼ਨੀ, ਪੰਜਾਬੀ ਵਿਰਾਸਤ ਦੀਆਂ ਪੇਸ਼ਕਾਰੀਆਂ, ਕਵੀ ਦਰਬਾਰ, ਵਰਾਸਤੀ ਸ਼ਸ਼ਤਰਾਂ, ਅਸ਼ਤਰਾਂ ਅਤੇ ਵਸਤਰਾਂ ਦੀ ਨੁਮਾਇਸ਼ ਵੀ ਹੁੰਦੀ ਹੈ।
ਉਹਨਾਂ ਇਸ ਸਮੇ ਪੰਜਾਬ ਦੇ ਸਮੂਹ ਸਾਹਿਤਕ, ਸਮਾਜਿਕ, ਵਿਦਿਅਕ, ਸਭਿਆਚਰਕ ਅਤੇ ਭਾਇਚਾਰਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਦੀ ਰੂਪ ਰੇਖਾ ਨੂੰ ਤਿਆਰ ਕਰਨ ਦੀ ਇਕੱਤਰਾ ਵਿਚ ਆਪਣੇ ਪ੍ਰਤੀਨਿਧੀ ਭੇਜ ਕੇ ਸੁਝਾਅ ਪ੍ਰਗਟ ਕਰਨ। ਇਸ ਵਾਰ ਇਸ ਮੇਲੇ ਦੀ ਇੱਕ ਨਾਮਵਰ ਸੰਸਥਾ ਇੱਕ ਡਾਕੂਮੈਟਰੀ ਫਿਲਮ ਵੀ ਤਿਆਰ ਕਰਵਾ ਰਹੀ ਹੈ। ਮੇਲੇ ਸਬੰਧੀ ਇੱਕ ਵਿਸੇਸ਼ ਸੋਵੀਨਰ ਵੀ ਤਿਆਰ ਕੀਤਾ ਜਾ ਰਿਹਾ ਹੈ।