August 28, 2013 admin

ਕਾਂਸਰਸ ਸੇਵਾ ਦਲ ਲੁਧਿਆਣਾ ਨੇ ਸ੍ਰੀਮਤੀ ਸੋਨੀਆਂ ਗਾਂਧੀ ਦੀ ਸਿਹਤਯਾਬੀ ਲਈ ਹਵਨਯੱਗ ਕਰਵਾਇਆ

 ਲੁਧਿਆਣਾ 28  ਅਗਸਤ  ਕਾਂਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਨਿਰਮਲ ਕੈੜਾ ਦੀ ਅਗਵਾਈ ਹੇਠ ਦੁਰਗਾ ਮਾਤਾ ਮੰਦਿਰ, ਕਮਲਾ ਨਗਰ ਲੁਧਿਆਣਾ ਵਿਖੇ ਕੁਲ ਹਿੰਦ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਦੀ ਚੰਗੀ ਸਿਹਤ ਲਈ ਹਵਨ ਯੱਗ ਕਰਵਾਇਆ ਗਿਆ। ਇਸ ਸਮੇ ਉਹਨਾ ਦੇ ਨਾਲ ਗੁਰਮਾਨ ਸਿੰਘ ਕਲੇਰ ਕਨਵੀਨਰ ਪੰਜਾਬ, ਅਕਸ਼ੈ ਭਨੋਟ ਸਕੱਤਰ ਪੀ.ਪੀ.ਸੀ.ਸੀ, ਕਰਨੈਲ ਸਿੰਘ ਤਤਲਾ ਕਨਵੀਨਰ ਪੰਜਾਬ ਵਿਸੇਸ਼ ਤੌਰ ਤੇ ਹਾਜਰ ਹੋਏ।
ਇਸ ਸਮੇ ਬੋਲਦੇ ਸ੍ਰੀ ਕੈੜਾ ਨੇ ਕਿਹਾ ਕਿ ਸ੍ਰੀਮਤੀ ਸੋਨੀਆਂ ਗਾਂਧੀ ਜੀ ਨੂੰ ਤਿਆਗ ਦੀ ਮੂਰਤ ਦੇ ਨਾਮ ਨਾਲ ਜਾਣਿਆ ਜਾਦਾ ਹੈ ਅਤੇ ਜਦੋ ਸੋਨੀਆਂ ਗਾਂਧੀ ਦੀ ਸਿਹਤ ਅਚਾਨਕ ਖਰਾਬ ਹੋਣ ਦੀ ਖਬਰ ਸੁਣੀ ਤਾਂ ਕਾਂਗਰਸ ਪਾਰਟੀ ਵਿਚ ਮਾਸੂਸੀ ਦੀ ਲਹਿਰ ਛਾ ਗਈ। ਇਸ ਸਮੇ ਉਹਨਾ ਸ੍ਰੀਮਤੀ ਸੋਨੀਆਂ ਗਾਂਧੀ ਵਲੋ ਪਾਸ ਕੀਤੇ ਫੂਡ ਸਕਿਉਰਟੀ ਬਿੱਲ ਦੀ ਸਰਾਹਨਾ ਕਰਦਿਆ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਕਰਕੇ ਜੋ ਅਨਾਜ ਗੋਦਾਮਾ ਵਿਚ ਸੜ ਰਿਹਾ ਹੈ ਉਹ ਹੁਣ ਆਮ ਅਤੇ ਜਰੂਰਤਮੰਦ ਲੋਕਾਂ ਤੱਕ ਸਹੀ ਢੰਗ ਨਾਲ ਪਹੁੰਚਾਇਆ ਜਾ ਸਕੇਗਾ। ਇਸ ਸਮੇ ਹੋਰਨਾਂ ਤੋ ਇਲਾਵਾ ਰਾਜੇਸ਼ ਨਾਗਪਾਲ ਵਾਇਸ ਪ੍ਰਧਾਨ ਕਾਂਗਰਸ ਸੇਵਾ ਦਲ ਬਲਜਿੰਦਰ ਭਾਰਤੀ, ਤਿਲਕ ਰਾਜ ਸੋਨੂੰ, ਜੀਤ ਰਾਮ ਸੰਧੂ, ਬੀਬੀ ਜਸਵਿੰਦਰ ਕੌਰ ਪ੍ਰਧਾਨ ਮਹਿਲਾ ਕਾਂਗਰਸ ਸੇਵਾ ਦਲ ਲੁਧਿਆਣਾ, ਗੁਰਮੇਲ ਸਿੰਘ, ਚਰਨਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਆਦਿ ਵੀ ਹਾਜਰ ਹੋਏ। 

Translate »