ਅੰਮ੍ਰਿਤਸਰ, 7 ਸਤੰਬਰ ਪੰਜਾਬ ਸਰਕਾਰ ਉਦਯੋਗਾਂ ਨੂੰ ਰਾਜ ਵਿਚ ਵਿਕਸਤ ਕਰਨ ਲਈ ਯਤਨਸ਼ੀਲ ਹੈ ਅਤੇ ਇਸ ਨੂੰ ਮੁੱਖ ਰੱਖਦੇ ਹੋਏ ਉਦਯੋਗਾਂ ਦੇ ਅਨਕੂਲ ਵਾਤਾਵਰਣ ਸਿਰਜਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਉਦਯੋਗਿਕ ਨੀਤੀ ਇਸੇ ਉਦਮ ਦਾ ਇਕ ਹਿੱਸਾ ਹੈ ਅਤੇ ਭਵਿੱਖ ਵਿਚ ਵੀ ਉਦਯੋਗਪਤੀਆਂ ਦੀ ਹਰ ਮੁਸ਼ਕਿਲ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਬੀਤੀ ਸ਼ਾਮ ਲਘੂ ਉਦਯੋਗ ਭਾਰਤ ਦੁਆਰਾ ਕਰਵਾਏ ਲਘੂ ਉਦਯੋਗ ਸੰਗਤ ਦਰਸ਼ਨ ਵਿਤ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਸਨਅਤ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕੀਤਾ। ਇਸ ਸੰਗਤ ਦਰਸ਼ਨ ਵਿਚ ਵੱਡੀ ਗਿਣਤੀ ਵੱਚ ਉਦਯੋਗੀ ਉਦਮੀਆਂ ਨੇ ਹਿੱਸਾ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੀ. ਐਮ. ਉਦਯੋਗ ਸ੍ਰ: ਸੁਰਜੀਤ ਸਿੰਘ ਡਿਪਟੀ ਚੀਫ ਂਿÂੰਜੀਨੀਅਰ, ਬਿਜਲੀ ਵਿਭਾਗ ਇੰਜੀਨੀਅਰ ਐਨ.ਐਸ ਬਲ ਵਿਸ਼ੇਸ ਤੌਰ ‘ਤੇ ਪਹੁੰਚੇ ਹੋਏ ਸਨ। ਸ੍ਰੀ ਜੋਸ਼ੀ ਨੇ ਕੇਂਦਰ ਵੱਲੋਂ ਪੰਜਾਬ ਦੇ ਗੁਆਂਢੀ ਰਾਜਾਂ ਨੂੰ ਦਿੱਤੇ ਜਾ ਰਹੇ ਪੈਕੇਜ਼ ਦਾ ਹਵਾਲਾ ਦਿੰਦੇ ਦੱਸਿਆ ਕਿ ਇਸ ਨਾਲ ਪੰਜਾਬ ਦੀ ਸਨਅਤ ਨੂੰ ਖੋਰਾ ਲੱਗਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਰਾਜ ਦੇ ਉਦਯੋਗ ਨੂੰ ਵੱਸਦਾ ਵੇਖਣਾ ਚਾਹੁੰਦੇ ਹਨ ਅਤੇ ਇਸ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਸਾਰੇ ਸਰਕਾਰੀ ਤੰਤਰ ਨੂੰ ਆਨ ਲਾਇਨ ਕੀਤਾ ਜਾ ਰਿਹਾ ਹੈ, ਤਾਂ ਕਿ ਉਦਮੀਆਂ ਨੂੰ ਦਫਤਰਾਂ ਵਿਚ ਖੱਜ਼ਲ ਨਾ ਹੋਣਾ ਪਵੇ ਅਤੇ ਭ੍ਰਿਸ਼ਟਾਚਾਰ ਨੂੰ ਦੂਰ ਕੀਤਾ ਜਾ ਸਕੇ।
ਇਸ ਮੌਕੇ ਪ੍ਰਧਾਨ ਸ੍ਰੀ ਸਮੀਰ ਖੰਨਾ ਨੇ ਸਮੂਹ ਲਘੂ ਉਦਮੀਆਂ ਨੂੰ ਆ ਰਹੀਆ ਮੁਸ਼ਿਕਲਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਉਦਯੋਗਾਂ ‘ਚ ਚੱਲ ਰਹੀ ਭਿਆਨਕ ਮੰਦੀ, ਦੇਸ਼ ਦੀ ਅਥਰਵਿਵਸਥਾ, ਜੰਮੂ ਕਸਮੀਰ, ਹਿਮਾਚਲ ਅਤੇ ਉਤਰਾਖੰਡ ਨੂੰ ਕੇਂਦਰ ਵੱਲੋਂ ਦਿੱਤੇ ਵਿਸ਼ੇਸ਼ ਪੈਕੇਜ ਕਾਰਨ ਪੰਜਾਬ ਦਾ ਲਘੂ ਉਦਯੋਗ ਮੁਕਾਬਲੇ ਵਿਚ ਨਹੀਂ ਟਿੱਕ ਰਿਹਾ। ਉਨ੍ਹਾਂ ਮੰਗ ਕੀਤੀ ਕਿ ਪੁਰਾਣੇ ਚੱਲ ਰਹੇ ਲਘੂ ਉਦਯੋਗਆਂ ਨੂੰ ਵਿਸ਼ੇਸ਼ ਪੈਕੇਜ ਤੁਰੰਤ ਦਿੱਤਾ ਜਾਵੇ।
ਪ੍ਰੋਗਰਾਮ ਦੌਰਾਨ ਮੰਚ ਦਾ ਸੰਚਾਲਨ ਜਨਰਲ ਸੈਕਟਰੀ ਡਾ: ਜੇ.ਪੀ. ਸਿੰੰਘ ਨੇ ਕੀਤਾ। ਇਸ਼ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਤਿਲਕ ਰਾਜ ਮਹਾਜਨ, ਰਿਸ਼ੀ ਅਰੋੜਾ, ਅਮਿਤ ਕਪੂਰ, ਰਾਕੇਸ ਹਾਂਡਾ, ਡੀ.ਕੇ. ਜੈਨ, ਆਸਾ ਸੇਠੀ. ਸੋਰਵ ਕਕੜ, ਅਨਿਰੋਧ ਮੇਹਰਾ, ਡਾ: ਪ੍ਰਦੀਪ ਬਲਗਨ, ਪ੍ਰਵੀਨ ਮਹਾਜਨ, ਗੁਰਮੀਤ ਸਿੰਘ, ਤਰੁਣ ਮੇਹਰਾ , ਸੁਖਦੇਵ ਗੁਪਤਾ, ਜਤਿੰਦਰ, ਤਰਸੇਮ ਆਦਿ ਹਾਜ਼ਰ ਸਨ।