September 11, 2013 admin

ਰੀਅਲ ਅਸਟੇਟ ਬਿਲ 2013 ਵਿੱਚ ਰੀਅਲ ਅਸਟੇਟ ਅਤੇ ਹਾਉਸਿੰਗ ਲੈਣ ਦੇਣ ਵਿੱਚ ਪਾਰਦਰਸ਼ਤਾ ਨਿਰਪੱਖਤਾ ਅਤੇ ਨੈਤਕ , ਵਪਾਰਕ ਪ੍ਰਣਾਲੀ ਨੂੰ ਹੱਲਾਸ਼ੇਰੀ

   11 ਸਤੰਬਰ 2013( ਭਾਰਤ ਸੰਦੇਸ਼ )

ਰੀਅਲ ਅਸਟੇਟ ਬਿਲ 2013 ਵਿੱਚ ਲੈਣ ਦੇਣ ਦੇ ਸਬੰਧ ਵਿੱਚ ਪਾਰਦਰਸ਼ਤਾ , ਨਿਰਪੱਖਤਾ ਅਤੇ ਵਪਾਰਕ ਪ੍ਰਣਾਲੀ ਨੂੰ ਹੱਲਾਸ਼ੇਰੀ ਦੇਣ ਯੋਜਨਾ ਦੇ ਬਿਓਰੋ ਦਾ ਖੁਲਾਸਾ ਅਤੇ ਯੋਜਨਾ ਅਤੇ ਖਰੀਦਦਾਰ ਦੇ ਸਬੰਧ ਵਿੱਚ ਠੇਕੇਦਾਰਾਂ ਦੀ ਕਾਨੂੰਨੀ ਵਿਘਨਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ । ਜਿਸ ਵਿੱਚ ਖਰੀਦਦਾਰਾਂ ਲਈ ਪੂਰੀ ਜਾਣਕਾਰੀ ਦੇ ਨਾਲ ਚੋਣ ਦੀ ਵਿਵਸਥਾ ਕੀਤੀ ਗਈ ਹੈ । ਯੋਜਨਾ ਦੇ ਬਿਓਰੋ ਦੀ ਜਾਣਕਾਰੀ ਦੇਣ ਨਾਲ ਰੀਅਲ ਅਸਟੇਟ ਸਬੰਧੀ ਲੈਣ ਦੇਣ ਵਿੱਚ ਪ੍ਰਚਲੱਤ ਅਨਜੋੜ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ । 

ਇਸ ਸਮੇਂ ਰੀਅਲ ਅਸਟੇਟ ਅਤੇ ਆਵਾਸ ਖੇਤਰ ਕਾਫੀ ਹੱਦ ਤੱਕ ਬੇਕਾਬੂ ਅਤੇ ਅਸਪੱਸ਼ਟ ਹੈ । ਜਿਸ ਨਾਲ ਉਪਭੋਗਤਾਵਾਂ ਨੂੰ ਅਕਸਰ ਇਸ ਸਬੰਧ ਵਿੱਚ ਪੂਰੀ ਜਾਣਕਾਰੀ ਨਹੀਂ ਮਿਲਦੀ । ਪ੍ਰਭਾਵੀ ਨਿਯਮਾਂ ਦੇ ਨਾ ਹੋਣ ਕਰਕੇ ਬਿਲਡਰਾਂ ਅਤੇ ਡਿਵੈਲਪਰਾਂ ਦੀ ਜਵਾਬਦੇਹੀ ਤੈਅ ਨਹੀਂ ਹੁੰਦੀ । ਉਮੀਦ ਹੈ ਕਿ ਇਹ ਬਿਲ ਉਪਭੋਗਤਾਵਾਂ ਪ੍ਰਤੀ ਵਧੇਰੇ ਜਵਾਬਦੇਹੀ ਤੈਅ ਕਰੇਗਾ ਅਤੇ ਧੋਖਾਧੜੀ ਅਤੇ ਯੋਜਨਾ ਦੇ ਪੂਰਾ ਹੋਣ ਵਾਲੀ ਦੇਰੀ ਵਿੱਚ ਕਮੀ ਲਿਆਵੇਗਾ । ਇਸ ਬਿਲ ਦਾ ਉਦੇਸ਼ ਰੀਅਲ ਅਸਟੇਟ ਅਤੇ ਆਵਾਸ ਨਾਲ ਜੁੜੇ ਲੈਣ   ਦੇਣ ਵਿੱਚ ਪਾਰਦਰਸ਼ਤਾ ਲਿਆਉਣ ਦੇ ਨਾਲ ਵੀ ਜਵਾਬਦੇਹੀ ਤਹਿ ਕਰਕੇ ਆਮ ਜਨਤਾ ਦਾ ਵਿਸ਼ਵਾਸ ਬਹਾਲ ਕਰਨਾ ਹੈ । ਜਿਸ ਨਾਲ ਇਸ ਖੇਤਰ ਦੀ ਪੂੰਜੀ ਅਤੇ ਵਿੱਤੀ ਬਜ਼ਾਰਾਂ ਤੱਕ ਪਹੁੰਚ ਹੋ ਸਕੇਗੀ । ਜੋ ਇਸ ਦੇ ਲੰਬੇ ਸਮੇਂ ਦੇ ਵਾਧੇ ਲਈ ਲਾਜ਼ਮੀ ਹੈ । ਯੋਜਨਾ ਵਿੱਚ ਵਿਸਤ੍ਰਿਤ ਵਿਵਸਥਾ ਇਸ ਤਰ•ਾਂ ਹੈ —  



1   ਹਰੇਕ ਪ੍ਰਮੋਟਰ ਰੀਅਲ ਅਸਟੇਟ ਯੋਜਨਾ ਦੇ ਪੰਜੀਕਰਨ ਲਈ ਅਥਾਰਟੀ ਵਿੱਚ ਬਿਨੇਪੱਤਰ ਦੇ ਸਕਦਾ ਹੈ । ਇਹ ਬਿਨੇ ਪੱਤਰ ਅਥਾਰਟੀ ਵੱਲੋਂ ਬਣਾਏ ਗਏ ਨਿਯਮਾਂ ਹੇਠ ਹੋਵੇਗਾ । 

2 ਪ੍ਰਮੋਟਰ ਨੂੰ ਬਿਨੈ ਪੱਤਰ ਦੇ ਨਾਲ ਹੇਠ ਲਿਖੇ ਦਸਤਾਵੇਜ ਲਗਾਉਣੇ ਹੋਣਗੇ । 

ਓ.  ਆਪਣੇ ਉਦਮ ਦਾ ਸੰਖੇਪ ਬਿਓਰਾ ਜਿਸ ਵਿੱਚ ਉਸ ਦਾ ਨਾਂ , ਬਿਨੇਕਾਰ ਦਾ  ਪਤਾ , ਉਦਮ ਦੀ ਕਿਸਮ ਅਤੇ ਇੰਦਰਾਜ ਦਾ ਬਿਓਰਾ ਸ਼ਾਮਲ ਹੈ । 

ਅ.     ਬਿਨੈਪੱਤਰ ਵਿੱਚ ਘੋਸ਼ਿਤ ਰੀਅਲ ਅਸਟੇਟ ਯੋਜਨਾ ਲਈ ਲਾਗੂ ਕਾਨੂੰਨਾਂ ਮੁਤਾਬਕ ਉਚਿਤ ਅਧਿਕਾਰੀ  ਤੋਂ ਪ੍ਰਾਪਤ ਯੋਜਨਾ ਦੇ ਆਰੰਭ ਹੋਣ  ਦੇ ਸਬੰਧ ਵਿੱਚ ਪ੍ਰਮਾਣ ਪੱਤਰ ਦੀ ਪ੍ਰ੍ਰਮਾਣਿਤ ਕਾਪੀ ਜੋ ਰੀਅਲ ਅਸਟੇਟ ਯੋਜਨਾ ਉੱਤੇ ਲਾਗੂ ਹੁੰਦੀ ਹੈ ਅਤੇ ਇਸ ਯੋਜਨਾ ਨੂੰ ਵੱਖ ਵੱਖ ਪੜਾਵਾਂ ਵਿੱਚ ਕਿਥੇ ਕਿਥੇ ਅੱਗੇ ਵਧਾਇਆ ਜਾਵੇਗਾ  ਇਸ ਦਾ ਬਿਨੈ ਪੱਤਰ ਵਿੱਚ ਜ਼ਿਕਰ ਹੋਵੇ । ਇਸ ਤਰ•ਾਂ ਦੇ ਹਰੇਕ ਪੜਾਅ ਲਈ ਉਚਿਤ ਅਧਿਕਾਰੀ ਦੀ ਮਨਜ਼ੂਰੀ ਦੀ ਪ੍ਰਮਾਣਿਤ ਕਾਪੀ । 

Â.   ਪ੍ਰਸਤਾਵਿਤ ਯੋਜਨਾ ਜਾਂ ਪੜਾਅ ਦਾ ਖਾਕਾ ਅਤੇ ਨਾਲ ਹੀ ਉਚਿਤ ਅਧਿਕਾਰੀ ਵੱਲੋਂ ਮਨਜ਼ੂਰ ਸੰਪੂਰਨ ਯੋਜਨਾ ਦਾ ਨਕਸ਼ਾ ।

ਸ.  ਪ੍ਰਸਤਾਵਿਤ ਯੋਜਨਾ ਲਈ ਕੀਤੇ ਜਾਣ ਵਾਲੇ ਵਿਕਾਸ ਕਾਰਜ ਦੀ ਯੋਜਨਾ ਅਤੇ ਉਸ ਤੋਂ ਬਾਅਦ ਦਿੱਤੀਆਂ ਜਾਣ ਵਾਲੀਆਂ ਪ੍ਰਸਤਾਵਿਤ ਸਹੂਲਤਾਂ । 

ਹ.   ਅਲਾਟਮੈਂਟ ਲੈਣ ਵਾਲਿਆਂ ਦੇ ਨਾਲ ਦਸਤਖਤ ਕੀਤੇ ਜਾਣ ਵਾਲੇ ਪ੍ਰਸਤਾਵਿਤ ਸਮਝੌਤਿਆਂ ਦਾ ਪ੍ਰੋਫਾਰਮਾ । 

                                                                                                        



ਕ.   ਯੋਜਨਾ ਵਿੱਚ ਵਿਕਰੀ ਵਾਲੇ ਅਪਾਰਟਮੈਂਟਾਂ ਦੀ ਗਿਣਤੀ ਅਤੇ ਕਾਰਪੈਟ ਏਰੀਆ । 

ਖ.   ਪ੍ਰਸਤਾਵਿਤ ਯੋਜਨਾ ਲਈ ਰੀਅਲ ਅਸਟੇਟ ਏਜੰਟ ਦਾ ਨਾਂ ਅਤੇ ਪਤਾ ਜੇ ਕੋਈ ਹੈ ।

ਗ.   ਠੇਕੇਦਾਰ ਆਰਕੀਟੈਕਟ , ਢਾਂਚਾ ਇੰਜੀਨੀਅਰ ਜੇ ਕੋਈ ਹੋਵੇ ਅਤੇ ਪ੍ਰਸਤਾਵਿਤ ਯੋਜਨਾ ਦੇ ਵਿਕਾਸ ਨਾਲ ਜੁੜੇ ਹੋਰ ਵਿਅਕਤੀਆਂ ਦੇ ਨਾਂ ਅਤੇ ਪਤੇ ।

ਘ.    ਇਕ ਹਲਫਨਾਮੇ ਦੇ ਨਾਲ ਘੋਸ਼ਣਾ ਪੱਤਰ ਜਿਸ ਵਿੱਚ ਪ੍ਰਮੋਟਰ ਅਤੇ ਪ੍ਰਮੋਟਰ ਵੱਲੋਂ ਮੁਖਤਾਰ ਕਿਸੇ ਵਿਅਕਤੀ ਦੇ ਹਸਤਾਖਰ ਹੋਣ । ਜਿਸ ਵਿੱਚ ਕਿਹਾ ਗਿਆ ਹੋਵੇ ……—

ਓ. ਜਿਸ ਥਾਂ ਉੱਤੇ ਵਿਕਾਸ ਪ੍ਰਸਤਾਵਿਤ ਹੈ ਉਸ ਉੱਤੇ ਉਸ ਨੂੰ ਹੀ ਕਾਨੂੰਨੀ ਅਧਿਕਾਰ ਪ੍ਰਾਪਤ ਹੈ । ਇਸ ਦੇ ਨਾਲ ਹੀ ਇਸ ਜ਼ਮੀਨ ਦਾ ਮਾਲਕਾਣਾ ਹੱਕ ਕਿਸੇ ਹੋਰ ਵਿਅਕਤੀ ਕੋਲ ਰਹਿੰਦਾ ਹੈ ਤਾਂ ਵੀ ਉਸ ਨੂੰ ਕਾਨੂੰਨੀ ਅਧਿਕਾਰ ਪ੍ਰਾਪਤ ਹੈ । 

ਅ.   ਜ਼ਮੀਨ ਸਾਰਿਆਂ ਤਰ•ਾਂ ਦੀਆਂ ਰੁਕਾਵਟਾਂ ਤੋਂ ਮੁਕਤ ਹੈ ਅਤੇ ਇਸ ਤਰ•ਾਂ ਦੀ ਜ਼ਮੀਨ ਉੱਪਰ ਅਧਿਕਾਰਾਂ , ਮਾਲਕੀ , ਦਿਲਚਸਪੀ ਅਤੇ ਕਿਸੇ ਪੱਖ ਦੇ ਨਾਂ ਸਮੇਤ  ਕਿਸੇ ਤਰ•ਾਂ ਦੀ ਰੁਕਾਵਟ ਨਹੀਂ ਹੈ । 

Â.    ਇਹ ਸਮਾਂ ਜਿਸ ਦੇ ਅੰਦਰ ਕੋਈ ਵੀ ਵਿਅਕਤੀ ਯੋਜਨਾ ਜਾਂ ਪੜਾਅ ਨੂੰ ਮੁਕੰਮਲ ਕਰਨ ਦਾ ਵਚਨ ਲੈਂਦਾ ਹੈ । 

ਸ.     ਕੀ ਇਕ ਯੋਗ ਸਰਕਾਰ ਵੱਲੋਂ ਸਮੇਂ ਸਮੇਂ ਤੇ ਜਾਰੀ ਨੋਟੀਫਿਕੇਸ਼ਨ ਮੁਤਾਬਕ ਪ੍ਰਮੋਟਰ ਨੂੰ ਰੀਅਲ ਅਸਟੇਟ ਯੋਜਨਾ ਲਈ ਤੈਅ ਰਾਸ਼ੀ ਦਾ 70 ਫੀਸਦ ਅਤੇ ਉਸ ਨਾਲ ਘੱਟ ਫੀਸਦ ਦੀ ਯੋਜਨਾ ਰਾਸ਼ੀ ਵਸੂਲੀ ਦੇ ਪੰਦਰਾਂ ਦਿਨਾਂ ਦੇ ਅੰਦਰ ਇਕ ਵੱਖਰੇ ਖਾਤੇ ਵਿੱਚ ਜਮਾਂ ਕਰਾਉਣੀ ਹੋਵੇਗੀ ਜਿਸ ਨਾਲ ਨਿਰਮਾਣ ਦੀ  ਲਾਗਤ ਨੂੰ ਪੂਰਾ ਕਰਨ ਲਈ ਇਕ  ਸੂਚੀ ਬੈਂਕ ਵਿੱਚ ਰੱਖੀ ਜਾਵੇਗੀ ਅਤੇ ਇਸ ਰਾਸ਼ੀ ਦਾ ਇਸਤੇਮਾਲ ਇਸੇ ਕਾਰਜ ਲਈ ਕੀਤਾ ਜਾਵੇਗਾ । 

5. ਕੀ ਉਸ ਨੇ ਇਹ ਦਸਤਾਵੇਜ ਜਮਾਂ ਕਰਵਾਏ ਨੇ । ਇਸ ਨਿਯਮ ਹੇਠ ਬਣਾਏ ਗਏ ਨਿਯਮਾਂ ਅਤੇ ਸ਼ਰਤਾਂ ਵਿੱਚ ਵਰਣਨ ਕੀਤਾ ਗਿਆ ਹੈ । 

6.   ਇਸ ਤਰ•ਾਂ ਦੀ ਕੋਈ ਹੋਰ ਸੂਚਨਾ ਅਤੇ ਦਸਤਾਵੇਜ । 

ਪ੍ਰਮੋਟਰ ਦੇ ਕਾਰਜ ਅਤੇ ਫਰਜ਼

1.  ਪ੍ਰਮੋਟਰ ਆਪਣਾ ਲਾਗ ਇਨ ਅਤੇ ਪਾਸਵਰਡ ਪ੍ਰਾਪਤ ਕਰਨ ਤੇ ਅਥਾਰਟੀ ਦੀ ਵੈਬਸਾਈਟ ਉੱਤੇ ਆਪਣਾ ਵੈਬ ਪੇਜ ਬਣਾ ਸਕਦਾ ਹੈ ਅਤੇ ਪ੍ਰਦਾਨ ਕੀਤੀਆਂ ਗਈਆਂ ਸਾਰੀਆਂ ਜਾਣਕਾਰੀਆਂ ਨੂੰ ਪ੍ਰਸਤਾਵਿਤ  ਯੋਜਨਾ  ਵਿੱਚ ਪਾ ਸਕਦਾ ਹੈ । 

ਓ.  ਅਥਾਰਟੀ ਵੱਲੋਂ ਦਿੱਤਾ ਗਿਆ ਰਜਿਸਟਰੇਸ਼ਨ ਦਾ ਬਿਓਰਾ । 

ਅ.   ਬੁੱਕ ਕੀਤੇ ਗਏ ਅਪਾਰਟਮੈਂਟਾਂ ਅਤੇ ਪਲਾਟਾਂ ਦੀ ਸੰਖਿਆ ਅਤੇ ਕਿਸਮ ਦੀ ਸੰਪੂਰਨ ਤਾਜ਼ੀ  ਸੂਚੀ  ਹਰੇਕ ਤਿਮਾਹੀ ਤੇ । 

Â.  ਯੋਜਨਾ ਦੀ ਤਾਜ਼ਾ ਸਥਿਤੀ ਬਾਰੇ ਤਿਮਾਹੀ ਜਾਣਕਾਰੀ ।

ਸ.  ਅਥਾਰਟੀ ਵੱਲੋਂ ਬਣਾਏ ਗਏ ਨਿਯਮਾਂ ਵਿੱਚ ਦਿੱਤੀ ਗਈ ਇਸ ਤਰ•ਾਂ ਦੀ ਹੋਰ ਸੂਚਨਾ ਅਤੇ ਦਸਤਾਵੇਜ ।

2.  ਪ੍ਰਮੋਟਰ ਵੱਲੋਂ ਜਾਰੀ ਅਤੇ ਪ੍ਰਕਾਸ਼ਿਤ ਵਿਗਿਆਪਨ ਵਿੱਚ ਅਥਾਰਟੀ ਦੀ ਵੈਬਸਾਈਟ ਦਾ ਪਤਾ ਸਾਫ ਸਾਫ ਹੋਵੇ ਜਦ ਕਿ ਰਜਿਸਟਰੇਸ਼ਨ ਪ੍ਰਾਜੈਕਟ ਦੇ ਸਾਰੇ ਬਿਓਰੇ ਨੂੰ ਸ਼ਾਮਲ ਕੀਤਾ ਜਾਵੇ । ਅਥਾਰਟੀ ਤੋਂ ਪ੍ਰਾਪਤ ਰਜਿਸਟਰੇਸ਼ਨ ਸੰਖਿਆ ਅਤੇ ਇਸ ਤਰ•ਾਂ ਦੇ ਹੋਰ ਮਾਮਲਿਆਂ ਨੂੰ  ਸ਼ਾਮਲ ਕੀਤਾ ਜਾਵੇ । 

3.  ਅਲਾਟਮੈਂਟ ਲੈਣ ਵਾਲੇ ਦੇ ਨਾਲ ਵਿਕਰੀ ਸਬੰਧੀ ਸਮਝੌਤਾ ਕਰਦੇ ਸਮੇਂ ਪ੍ਰਮੋਟਰ ਨੂੰ ਅਲਾਟਮੈਂਟ ਲੈਣ ਵਾਲੇ ਨੂੰ ਹਠ ਲਿਖੀ ਜਾਣਕਾਰੀ ਉਪਲਬੱਧ ਕਰਾਉਣੀ ਹੋਵੇਗੀ । 

ਓ.   ਅਥਾਰਟੀ ਵੱਲੋਂ ਬਣਾਏ ਗਏ ਸਪੱਸ਼ਟ ਨਿਯਮਾਂ ਮੁਤਾਬਕ ਉਚਿਤ ਅਧਿਕਾਰੀਆਂ ਵੱਲੋਂ ਮਨਜ਼ੂਰ ਥਾਂ ਅਤੇ ਨਕਸ਼ੇ ਦੀਆਂ ਯੋਜਨਾਵਾਂ  ਨੂੰ ਸਪੱਸ਼ਟਤਾ ਨਾਲ ਥਾਂ ਉੱਤੇ ਜਾਂ ਇਸ ਤਰ•ਾਂ ਦੀਆਂ  ਹੋਰ ਥਾਵਾਂ ਤੇ ਲਗਾਇਆ ਜਾਵੇ । 

ਅ.  ਪਾਣੀ , ਸਵੱਛਤਾ ਅਤੇ ਬਿਜਲੀ ਦੇ ਪ੍ਰਬੰਧਾਂ ਸਮੇਤ ਯੋਜਨਾ ਦੇ ਪੂਰਾ ਹੋਣ ਦੀ ਲੜੀਵਾਰ ਸਮਾਂ ਸਾਰਣੀ । 

                                                                                                                                        

                                          

4.  ਪ੍ਰਮੋਟਰ ਨੂੰ 
ਓ.   ਉਚਿਤ ਯੋਗ ਅਧਿਕਾਰੀ ਤੋਂ ਸਥਾਨਕ ਕਾਨੂੰਨਾਂ ਜਾਂ  ਹੋਰ ਕਾਨੂੰਨਾਂ ਦੇ ਮੁਤਾਬਕ ਕੰਪਲੀਸ਼ਨ ਸਰਟੀਫਿਕੇਟ ਲੈਣਾ ਹੋਵੇਗਾ ਅਤੇ ਇਸੇ ਅਲਾਟਮੈਂਟ ਲੈਣ ਵਾਲਿਆਂ ਨੂੰ ਵੱਖਰਾ ਵੱਖਰਾ ਜਾਂ ਅਲਾਟਮੈਂਟ ਲੈਣ ਵਾਲਿਆਂ ਦੇ ਸਹਿਯੋਗੀਆਂ ਨੂੰ ਉਪਲਬੱਧ ਕਰਵਾਉਣਾ ਹੋਵੇਗਾ ਸਥਿਤੀ ਭਾਵੇਂ ਕੋਈ ਵੀ ਹੋਵੇ ।

ਅ.  ਪ੍ਰਮੋਟਰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਅਤੇ ਉਸ ਦੀ ਸਾਂਭ-ਸੰਭਾਲ ਲਈ ਜ਼ਿੰਮੇਵਾਰ ਹੋਵੇਗਾ ਜਿਵੇਂ ਸੇਵਾ ਪੱਧਰ ਦੇ ਸਮਝੌਤਿਆਂ ਵਿੱਚ ਸਪੱਸ਼ਟੀਕਰਨ ਕੀਤਾ ਗਿਆ ਹੈ । 

ਸ.   ਅਪਾਰਟਮੈਂਟ ਲੈਣ ਵਾਲੇ ਉਸ ਦੇ ਕਿਸੇ ਸੰਗਠਨ ਦੇ ਮਾਮਲੇ ਵਿੱਚ ਇਕ ਸਭਾ ਜਾਂ ਸੁਸਾਇਟੀ ਜਾਂ ਸਹਿਕਾਰੀ ਸੁਸਾਇਟੀ ਦੇ ਗਠਨ ਲਈ ਕਦਮ ਚੁੱਕੇ । 

5.   ਪ੍ਰਮੋਟਰ ਵਿਕਰੀ ਸਮਝੌਤੇ ਦੀਆਂ ਸ਼ਰਤਾਂ ਵਿੱਚ ਸਿਰਫ ਅਲਾਟਮੈਂਟ ਰੱਦ ਕਰ ਸਕਦਾ ਹੈ । ਅਲਾਟਮੈਂਟ ਲੈਣ ਵਾਲਾ ਰਾਹਤ ਲਈ ਅਧਿਕਾਰੀ ਦੇ ਕੋਲ ਜਾਵੇ ਜੇ ਇਹ ਰੱਦ ਕਰਨ ਦੀ ਇਸ ਤਰ•ਾਂ ਦੀ ਪ੍ਰਕਿਰਿਆ ਵਿੱਚ ਅਸਤੁੰਸ਼ਟ ਹੈ ਅਤੇ ਇਹ ਪ੍ਰਕਿਰਿਆ ਵਿਕਰੀ ਦੇ ਮੁਤਾਬਕ ਇਕਤਰਫਾ ਅਤੇ ਬਿਨਾਂ ਕਿਸੇ ਯੋਗ ਕਾਰਨ ਦੇ ਹੈ । 

6.  ਪ੍ਰਮੋਟਰ ਅਥਾਰਟੀ ਵੱਲੋਂ ਬਣਾਏ ਗਏ ਸਮੇਂ ਸਮੇਂ ਤੇ ਹੋਰ ਤਰ•ਾਂ ਦਾ ਬਿਓਰਾ ਤਿਆਰ ਕਰੇ ਅਤੇ ਉਹਨਾਂ ਦੀ ਸਾਂਭ ਸੰਭਾਲ ਰੱਖੇ 

Translate »