September 11, 2013 admin

ਢਿੱਲਵਾਂ ਸਕੂਲ ਵਿੱਚ ਅਧਿਆਪਕਾਂ ਦੀਆਂ ਆਸਾਮੀਆਂ ਪੁਰ ਕਰਨ ਸੰਬੰਧੀ ਵਫਦ ਜ਼ਿਲ•ਾ ਸਿੱਖਿਆ ਅਫਸਰ ਨੂੰ ਮਿਲਿਆ

 ਬਰਨਾਲਾ ( ) -ਬਰਨਾਲਾ ਜ਼ਿਲ•ੇ ਦੇ ਪਿੰਡ ਢਿੱਲਵਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਿਛਲੇ ਲੰਬੇ ਸਮੇਂ ਤੋਂ ਲੈਕਚਰਾਰਾਂ,ਅਧਿਆਪਕਾਂ,ਦਰਜ਼ਾ ਚਾਰ ਕਰਮਚਾਰੀਆਂ ਦੀਆਂ ਵੱਡੀ ਗਿਣਤੀ ਵਿੱਚ ਖਾਲੀ ਪਈਆਂ ਪੋਸਟਾਂ ਨੂੰ ਭਰਨ ਸੰਬੰਧੀ ਪਿੰਡ ਦੀਆਂ ਚਾਰੇ ਪੰਚਾਇਤਾਂ, ਨੌਜਵਾਨ ਭਾਰਤ ਸਭਾ ਅਤੇ ਲੋਕਲ ਗੁਰਦਵਾਰਾ ਕਮੇਟੀ ਆਧਾਰਿਤ ਵਫਦ ਜ਼ਿਲ•ਾ ਸਿੱਖਿਆ ਅਫਸਰ ਸੈਕੰਡਰੀ ਬਰਨਾਲਾ ਨੂੰ ਮਿਲਿਆ। ਵਫਦ ਵਿੱਚ ਸਾਮਿਲ ਸਰਪੰਚ ਟੇਕ ਸਿੰਘ, ਵਿਰਸਾ ਸਿੰਘ, ਪ੍ਰੇਮ ਦਾਸ, ਸੁਖਦੇਵ ਸਿੰਘ, ਸੁਖਵਿੰਦਰ ਢਿੱਲਵਾਂ, ਚਰਨਜੀਤ ਕੌਰ ਨੇ ਜ਼ਿਲ•ਾ ਸਿੱਖਿਆ ਅਫਸਰ ਦੀ ਗੈਰ ਮੌਜੂਦਗੀ ਵਿੱਚ ਉਪ ਜ਼ਿਲ•ਾ ਸਿੱਖਿਆ ਅਫਸਰ ਸੁਭਾਸ਼ ਚੰਦ ਅਤੇ ਸਵਤੰਤਰ ਦਾਨੀਆਂ ਨੂੰ ਮਿਲ ਕੇ ਦੱਸਿਆ ਕਿ ਇਸ ਸਕੂਲ ਵਿੱਚ 800 ਦੇ ਕਰੀਬ ਬੱਚੇ ਸਿੱਖਿਆ ਹਾਸਿਲ ਕਰ ਰਹੇ ਹਨ। ਸਿਖਿਆ ਅਧਿਕਾਰ ਕਾਨੂੰਨ 2009 ਤਹਿਤ 40 ਕੁ ਅਧਿਆਪਕਾਂ ਦੀ ਲੋੜ ਬਣਦੀ ਹੈ। ਪਰੰਤੂ 22 ਦੇ ਲਗਭਗ ਅਧਿਆਪਕ ਹੀ ਡਿਊਟੀ ਤੇ ਤੈਨਾਤ ਹਨ।ਡੀ ਜੀ ਐੱਸ ਈ ਦਫਤਰ ਨੂੰ ਵੀ ਇਸ ਮਾਮਲੇ ਸੰਬੰਧੀ ਕਈ ਵਾਰ ਲਿਖਿਆ ਜਾ ਚੁੱਕਾ ਹੈ।ਪੇਂਡੂ ਸਕੂਲ ਹੋਣ ਕਾਰਣ ਆਪਣੀ ਮਰਜ਼ੀ ਨਾਲ ਅਧਿਆਪਕ ਇਸ ਸਕੂਲ ਵਿੱਚ ਬਦਲੀ ਨਹੀਂ ਕਰਵਾਉਂਦੇ।ਇਸ ਵਾਰ ਹੋਈਆਂ ਬਦਲੀਆਂ ਵਿੱਚ ਕੁਝ ਸਾਇੰਸ ਲੈਕਚਰਾਰਾਂ ਦੀ ਬਦਲੀ ਇਸ ਸਕੂਲ ਵਿੱਚ ਹੋਈ ਹੈ ਪਰੰਤੂ ਡੀ.ਈ.ਓ.ਦਫਤਰ ਉਕਤ ਲੈਕਚਰਾਰਾਂ ਨੂੰ ਹਾਜ਼ਰ ਕਰਵਾਉਣ ਤੋਂ ਆਨਾਕਾਨੀ ਕਰ ਰਿਹਾ ਹੈ।ਵਫਦ ਨੇ ਅਪੀਲ ਕਰਦਿਆਂ ਕਿਹਾ ਕਿ ਸਾਡੇ ਸਕੂਲ ਵਿੱਚ ਖਾਲੀ ਪਈਆਂ ਪੋਸਟਾਂ ਜ਼ਲਦੀ ਭਰੀਆਂ ਜਾਣ ਤਾਂ ਕਿ ਅਧਿਆਪਕਾਂ ਖੁਣੋਂ ਬੱਚਿਆਂ ਦਾ ਨੁਕਸਾਨ ਰੋਕਿਆ ਜਾ ਸਕੇ।

Translate »