September 11, 2013 admin

ਆਂਧਰਾ ਪ੍ਰਦੇਸ਼ ਨੂੰ ਕਬਾਇਲੀ ਖੇਤਰਾਂ ਦੇ ਢਾਂਚਾਗੱਤ ਵਿਕਾਸ ਲਈ 180 ਕਰੋੜ ਰੁਪਏ

     ਨਵੀਂ ਦਿੱਲੀ 11 ਸਤੰਬਰ 2013

ਕਬਾਇਲੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਆਂਧਰਾ ਪ੍ਰਦੇਸ਼ ਦੇ ਕਬਾਇਲੀ ਖੇਤਰਾਂ ਦੇ ਢਾਂਚਾਗੱਤ ਵਿਕਾਸ ਲਈ ਪਿਛਲੇ ਤਿੰਨ ਸਾਲਾਂ ਦੌਰਾਨ ਵਿਸ਼ੇਸ਼ ਖੇਤਰੀ  ਪ੍ਰੋਗਰਾਮ ਤਹਿਤ 180 ਕਰੋੜ ਰੁਪਏ ਦੀ ਗਰਾਂਟ ਦਿੱਤੀ ਗਈ ਹੈ । ਇਸ ਗਰਾਂਟ ਨਾਲ ਕਬਾਇਲੀ ਖੇਤਰ ਦੇ ਬੁਨਿਆਦੀ ਢਾਂਚੇ , ਸੜਕਾਂ , ਪੁਲਾਂ ,ਸਿਹਤ , ਸਿੰਚਾਈ , ਪੀਣ ਦੇ ਪਾਣੀ , ਸਿੱਖਿਆ ਲਈ ਸਕੂਲ , ਹੋਸਟਲ , ਫਰਨੀਚਰ , ਪ੍ਰਯੋਗਸ਼ਾਲਾ ਅਤੇ ਖੇਡਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ । ਇਸ ਵਿੱਚ ਕਬਾਇਲੀ ਖੇਤਰਾਂ ਦੇ ਲੋਕਾਂ ਨੂੰ ਜੰਗਲਾਤ ਦੇ ਕਾਨੂੰਨਾਂ ਬਾਰੇ ਅਤੇ ਸਿਹਤ ਸਹੂਲਤਾਂ ਪ੍ਰਤੀ ਜਾਗਰੂਕਤਾ ਫੈਲਾਉਣ  ਲਈ ਵੀ ਸਹਾਇਤਾ ਸ਼ਾਮਿਲ ਹੈ । 

Translate »